10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਮਾਗਮ

ਦਸੂਹਾ, 10 ਅਕਤੂਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਮਾਗਮ ਕਰਵਾਇਆ। ਇਸ ਆਕਰਸ਼ਕ ਪ੍ਰੋਗਰਾਮ ਰਾਹੀਂ ਪ੍ਰਸਿੱਧ ਪਰੀ-ਕਥਾ ਦ ਸਲੀਪਿੰਗ ਬਿਊਟੀ ਨੂੰ ਮੰਚ ’ਤੇ ਜੀਵੰਤ ਕੀਤਾ।

Ad Position 21
No active advertisement
ਸਰਕਾਰੀ ਹਾਈ ਸਕੂਲ ਬਿੰਜੋਂ ਵਿਖੇ ਗੁਰਪ੍ਰੀਤ ਕੌਰ ਦਾ ਸਵਾਗਤ ਕਰਦੇ ਹੋਏ ਹੈੱਡ-ਮਿਸਟ੍ਰੈਸ ਮੈਡਮ ਜੀਵਨ ਜੋਤੀ, ਨਰਿੰਦਰ ਅਜਨੋਹਾ, ਉਂਕਾਰ ਸਿੰਘ, ਰਜਿੰਦਰ ਕੁਮਾਰ, ਆਤਮਾ ਰਾਮ ਤੇ ਹੋਰ। ਤਸਵੀਰ : ਅਵਤਾਰ ਸਿੰਘ ਅਟਵਾਲ 11-10-2026
ਦਸੂਹਾ, 10 ਅਕਤੂਬਰ (ਭੁੱਲਰ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਵਿਖੇ ਸਮਾਗਮ ਕਰਵਾਇਆ। ਇਸ ਆਕਰਸ਼ਕ ਪ੍ਰੋਗਰਾਮ ਰਾਹੀਂ ਪ੍ਰਸਿੱਧ ਪਰੀ-ਕਥਾ ਦ ਸਲੀਪਿੰਗ ਬਿਊਟੀ ਨੂੰ ਮੰਚ ’ਤੇ ਜੀਵੰਤ ਕੀਤਾ। ਨੰਨ੍ਹੇ ਵਿਦਿਆਰਥੀਆਂ ਨੇ ਕਹਾਣੀ ਦੇ ਵੱਖ-ਵੱਖ ਪਾਤਰਾਂ ਦਾ ਸੁੰਦਰ ਅਭਿਨੈ ਕਰਦੇ ਹੋਏ ਸੰਵਾਦਾਂ, ਭਾਵ-ਭੰਗਿਮਾਵਾਂ ਤੇ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਮਨਮੋਹਕ ਪਹਿਰਾਵਿਆਂ ਵਿਚ ਸਜੇ ਬੱਚਿਆਂ ਨੇ ਆਪਣੇ ਆਤਮ-ਵਿਸ਼ਵਾਸ ਭਰਪੂਰ ਮੰਚ ਪ੍ਰਦਰਸ਼ਨ ਤੇ ਪ੍ਰਭਾਵਸ਼ਾਲੀ ਅਭਿਨੈ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਕੂਲ ਦੇ ਹੈੱਡ ਆਫ ਪ੍ਰਾਇਮਰੀ ਸ਼ੌਰਬਰੀ ਘੋਸ਼ ਨੇ ਕਿਹਾ, ‘ਅਜਿਹੇ ਪ੍ਰੋਗਰਾਮ ਬੱਚਿਆਂ ਦੀ ਕਲਪਨਾਸ਼ਕਤੀ ਨੂੰ ਨਵੀਂ ਉਡਾਣ ਦਿੰਦੇ ਹਨ। ਸਾਨੂੰ ਆਪਣੇ ਨੰਨ੍ਹੇ ਕਲਾਕਾਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ’ਤੇ ਮਾਣ ਹੈ।’ ਸਕੂਲ ਦੇ ਪ੍ਰਿੰਸੀਪਲ ਅੰਜੂ ਧਵਨ ਨੇ ਕਿਹਾ, ‘ਫੇਅਰੀ ਟੇਲ ਬੈਲੇ ਬੱਚਿਆਂ ਲਈ ਸਿੱਖਿਆ ਤੇ ਮਨੋਰੰਜਨ ਦਾ ਸੁੰਦਰ ਸੁਮੇਲ ਰਿਹਾ। ਇਸ ਮੌਕੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਸੀ. ਈ. ਓ. ਰਾਘਵ ਵਾਸਲ, ਵਾਈਸ ਪ੍ਰੈਜ਼ੀਡੈਂਟ ਈਨਾ ਵਾਸਲ ਤੇ ਡਾਇਰੈਕਟਰ ਅਦਿਤੀ ਵਾਸਲ ਨੇ ਕਿਹਾ, ‘ਬੱਚਿਆਂ ਲਈ ਸਿੱਖਿਆ ਦੇ ਨਾਲ-ਨਾਲ ਮਨੋਰੰਜਨ ਤੇ ਰਚਨਾਤਮਕ ਗਤੀਵਿਧੀਆਂ ਵੀ ਬੇਹੱਦ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਇਫਟੂ ਨੇ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਆਗੂਆਂ ਤੇ ਵਰਕਰਾਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਗੁਰਦੁਆਰਾ ਹਰਸਰ ਸਾਹਿਬ ’ਚ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24