ਚੌਲਾਂਗ ਪਿੰਡ ਤੋਂ ਬਿਜਲੀ ਮੀਟਰ ਬਕਸਿਆਂ ’ਚੋਂ 19 ਮੀਟਰਾਂ ਦੀਆਂ ਤਾਰਾਂ ਹੋਈਆਂ ਤੜਕੇ ਚੋਰੀ
ਚੌਲਾਂਗ, 10 ਅਕਤੂਬਰ (ਸੁਖਦੇਵ ਸਿੰਘ)-ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬਿਜਲੀ ਵਾਲੇ ਘਰਾਂ ਦੇ ਮੀਟਰਾਂ ਦੀਆਂ ਤਾਰਾਂ ਵੀ ਚੋਰੀ ਕਰਕੇ ਲੈ ਜਾਣ ਲੱਗੇ ਹਨ। ਅਜਿਹੀ ਘਟਨਾ ਥਾਣਾ ਭੋਗਪੁਰ ਦੇ ਅਧੀਨ ਆਉਂਦੇ ਪਿੰਡ ਚੌਲਾਂਗ ਵਿਖੇ ਬੀਤੀ ਰਾਤ ਵਾਪਰੀ।
ਚੌਲਾਂਗ, 10 ਅਕਤੂਬਰ (ਸੁਖਦੇਵ ਸਿੰਘ)-ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਬਿਜਲੀ ਵਾਲੇ ਘਰਾਂ ਦੇ ਮੀਟਰਾਂ ਦੀਆਂ ਤਾਰਾਂ ਵੀ ਚੋਰੀ ਕਰਕੇ ਲੈ ਜਾਣ ਲੱਗੇ ਹਨ। ਅਜਿਹੀ ਘਟਨਾ ਥਾਣਾ ਭੋਗਪੁਰ ਦੇ ਅਧੀਨ ਆਉਂਦੇ ਪਿੰਡ ਚੌਲਾਂਗ ਵਿਖੇ ਬੀਤੀ ਰਾਤ ਵਾਪਰੀ। ਪਿੰਡ ਵਾਸੀਆਂ ਦੇ ਅਨੁਸਾਰ ਅੱਜ ਤੜਕੇ ਲਗਪਗ 4 ਵਜੇ ਦੇ ਕਰੀਬ ਕੋਈ ਦੋ ਮੋਟਰਸਾਈਕਲ ਸਵਾਰ ਵਿਅਕਤੀ ਪਿੰਡ ਦੀ ਗਰਾਊਂਡ ਦੇ ਸਾਹਮਣੇ ਲੱਗੇ ਮੀਟਰਾਂ ਵਾਲੇ ਬਕਸਿਆਂ ਵਿਚੋਂ 19 ਮੀਟਰਾਂ ਦੀਆਂ ਤਾਰਾਂ ਕੱਢ ਕੇ ਲੈ ਗਏ। ਇਸ ਸੰਬੰਧੀ ਪਿੰਡ ਵਾਸੀਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਸਵੇਰੇ ਕੁਝ ਵਿਅਕਤੀਆਂ ਦੇ ਘਰਾਂ ਵਿਚ ਬਿਜਲੀ ਸਪਲਾਈ ਨਾ ਆਉਣ ਕਾਰਨ ਮੀਟਰ ਬਾਕਸਿਆਂ ਨੂੰ ਚੈੱਕ ਕਰਨ ਗਏ। ਜਦੋਂ ਬਕਸੇ ਦੇਖੇ ਤਾਂ 19 ਮੀਟਰਾਂ ਦੀਆਂ ਤਾਰਾਂ ਗਾਇਬ ਸਨ। ਦੱਸਿਆ ਜਾ ਰਿਹਾ ਹੈ ਕਿ ਚੋਰ ਸੀ. ਸੀ. ਟੀ. ਵੀ. ਫੁਟੇਜ ਵਿਚ ਤਾਰਾਂ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਪਿੰਡ ਵਿਚ ਇਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਦੀ ਵਿਭਾਗ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਿਜਲੀ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਹੈ ਕਿ ਰਾਤ ਸਮੇਂ ਸਾਵਧਾਨ ਰਹਿਣ ਤੇ ਕਿਸੇ ਵੀ ਸ਼ੱਕੀ ਵਿਅਕਤੀ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦੇਣ ਤੇ ਆਪਣੇ ਆਲੇ ਦੁਆਲੇ ਖਿਆਲ ਰੱਖਣ ।