11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸ੍ਰੀ ਰਾਮਾ ਡਰਾਮੈਟਿਕ ਕਲੱਬ ਵਲੋਂ ਰਾਮ ਲੀਲ੍ਹਾ ਦੀ ਆਰੰਭਤਾ

ਟਾਂਡਾ ਉੜਮੁੜ, 10 ਅਕਤੂਬਰ (ਦੀਪਕ ਬਹਿਲ)-ਸ੍ਰੀ ਰਾਮਾ ਡਰਾਮਾਟਿਕ ਕਲੱਬ ਉੜਮੁੜ ਵਲੋਂ 47ਵਾਂ ਸਲਾਨਾ ਰਾਮਲੀਲਾ ਮੰਚਨ ਸ਼ਰਧਾ ਨਾਲ ਰਾਮ-ਲੀਲ੍ਹਾ ਗਰਾਊਂਡ ਨਜ਼ਦੀਕ ਬਾਬਾ ਹਰਿਗੋਬਿੰਦ ਸਮਾਧ ਉੜਮੁੜ ਵਿਖੇ ਸ਼ੁਰੂ ਕੀਤਾ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਦੀਪਕ ਬਹਿਲ ਨੇ ਕੀਤਾ। ਇਸ ਮੌਕੇ ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ, ਅਰਜੁਨ ਕਲੱਬ ਪ੍ਰਧਾਨ ਰਣਜੀਤ ਜੀਤਾ, ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪ੍ਰਧਾਨ ਰਾਜ ਠਾਕੁਰ, ਸ੍ਰੀ ਸ਼ਿਵ ਸ਼ਕਤੀ ਕਲੱਬ ਦੇ ਪ੍ਰਧਾਨ ਸੋਨੂੰ ਖੁੱਲਰ, ਪਵਨ ਕੁਮਾਰ ਚੱਡਾ, ਦੀਪਕ ਮਾਹਲਾ, ਬਲਰਾਜ ਕੁਮਾਰ ਸ੍ਰੀ ਸਨਾਤਨ ਧਰਮ ਸਭਾ ਵਲੋਂ ਸੁਰਿੰਦਰ ਨਈਅਰ, ਅਨਿਲ ਸ਼ਰਮਾ, ਦਿਲਬਾਗ ਰਾਏ ਤੇ ਹੋਰ ਮਹਿਮਾਨਾਂ ਨੇ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰੇ ਲਗਾਏ।

Ad Position 21
No active advertisement
ਅਜੀਤ ਡੈਸਕ 11-10-2026
ਟਾਂਡਾ ਉੜਮੁੜ, 10 ਅਕਤੂਬਰ (ਦੀਪਕ ਬਹਿਲ)-ਸ੍ਰੀ ਰਾਮਾ ਡਰਾਮਾਟਿਕ ਕਲੱਬ ਉੜਮੁੜ ਵਲੋਂ 47ਵਾਂ ਸਲਾਨਾ ਰਾਮਲੀਲਾ ਮੰਚਨ ਸ਼ਰਧਾ ਨਾਲ ਰਾਮ-ਲੀਲ੍ਹਾ ਗਰਾਊਂਡ ਨਜ਼ਦੀਕ ਬਾਬਾ ਹਰਿਗੋਬਿੰਦ ਸਮਾਧ ਉੜਮੁੜ ਵਿਖੇ ਸ਼ੁਰੂ ਕੀਤਾ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਦੀਪਕ ਬਹਿਲ ਨੇ ਕੀਤਾ। ਇਸ ਮੌਕੇ ਦੁਸਹਿਰਾ ਕਮੇਟੀ ਪ੍ਰਧਾਨ ਸ਼ੁਭਮ ਬਿੱਲਾ, ਅਰਜੁਨ ਕਲੱਬ ਪ੍ਰਧਾਨ ਰਣਜੀਤ ਜੀਤਾ, ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਸ੍ਰੀ ਰਾਧਾ ਕ੍ਰਿਸ਼ਨ ਮੰਦਰ ਪ੍ਰਧਾਨ ਰਾਜ ਠਾਕੁਰ, ਸ੍ਰੀ ਸ਼ਿਵ ਸ਼ਕਤੀ ਕਲੱਬ ਦੇ ਪ੍ਰਧਾਨ ਸੋਨੂੰ ਖੁੱਲਰ, ਪਵਨ ਕੁਮਾਰ ਚੱਡਾ, ਦੀਪਕ ਮਾਹਲਾ, ਬਲਰਾਜ ਕੁਮਾਰ ਸ੍ਰੀ ਸਨਾਤਨ ਧਰਮ ਸਭਾ ਵਲੋਂ ਸੁਰਿੰਦਰ ਨਈਅਰ, ਅਨਿਲ ਸ਼ਰਮਾ, ਦਿਲਬਾਗ ਰਾਏ ਤੇ ਹੋਰ ਮਹਿਮਾਨਾਂ ਨੇ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰੇ ਲਗਾਏ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੀਪਕ ਬਹਿਲ ਨੇ ਕਿਹਾ ਕਿ ਇਹ ਰਾਮ ਲੀਲਾ ਉਤਸਵ ਬੁਰਾਈ ’ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਦਰਸਾਉਂਦਾ ਹੈ। ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਵਿਕਾਸ ਮੈਦਾਨ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਜੀ ਦੀ ਜੀਵਨੀ ਸਾਨੂੰ ਸਚਾਈ ਮਰਿਆਦਾ ਤੇ ਧਰਮ ਦੀ ਪਾਲਨਾ ਕਰਦੇ ਹੋਏ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਰਾਮ ਲੀਲਾ 19 ਅਕਤੂਬਰ ਤੱਕ ਹੋਵੇਗੀ। ਇਸ ਮੌਕੇ ਵਿਕਾਸ ਮਦਾਨ, ਨਵਦੀਪ ਕੁਮਾਰ ਸ਼ਤਰੂ, ਸ਼ਿਵ ਪੰਮੀ, ਲਲਿਤ ਕੁਮਾਰ, ਜੁਨਿੰਦਰ ਬਹਿਲ, ਬਿੱਲਾ ਭਾਜੀ, ਪੰਕਜ ਸਜਦੇਵਾ, ਬ੍ਰਹਮ ਜੀਤ, ਨਰਿੰਦਰ ਅਰੋੜਾ, ਆਸ਼ੂ ਵਰਮਾ, ਨਿਖਿਲ, ਤਰੁਣ ਲਖਨਪਾਲ, ਬੱਲੂ ਜੋਲੀ, ਚੰਦਨ, ਹੇਮਰਾਜ, ਸੁਰਜੀਤ, ਪ੍ਰਿੰਸ ਅਤੇ ਸਮੂਹ ਕਲੱਬ ਮੈਂਬਰਾਂ ਨੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ’ਚ ਅੰਤਰਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਅਗਲੀ ਖ਼ਬਰ ਬਿੰਜੋਂ ਦੇ ਸਰਕਾਰੀ ਹਾਈ ਸਕੂਲ ’ ਚ ਗੁਰਪ੍ਰੀਤ ਕੌਰ ਨੇ ਅਹੁਦਾ ਸੰਭਾਲਿਆ
Ad Position 24