01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਿੰਡ ਸੰਸਾਰਪੁਰ ਵਿਖੇ ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਸੰਬੰਧੀ ਜਾਗਰੂਕਤਾ ਕੈਂਪ

ਪੱਸੀ ਕੰਢੀ, 1 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਐਸ. ਐਮ.

Ad Position 21
No active advertisement
ਲੋਕਾਂ ਨੂੰ ਜਾਗਰੂਕ ਕਰਦੇ ਹੋਏ ਸਿਹਤ ਕਰਮਚਾਰੀ ਰਾਜੀਵ ਰੋਮੀ। ਤਸਵੀਰ : ਰਜਪਾਲਮਾ 02-10-2026
ਪੱਸੀ ਕੰਢੀ, 1 ਅਕਤੂਬਰ (ਜਗਤਾਰ ਸਿੰਘ ਰਜਪਾਲਮਾ)- ਐਸ.ਐਮ.ਓ .ਡਾਕਟਰ ਰੋਹਿਤ ਬਰੂਟਾ ਮੁੱਢਲਾ ਸਿਹਤ ਕੇਂਦਰ ਮੰਡ ਭੰਡੇਰ ਦੀ ਯੋਗ ਅਗਵਾਈ ਹੇਠ ਪਿੰਡ ਸੰਸਾਰਪੁਰ ਵਿਖੇ ਨੈਸ਼ਨਲ ਵੈਕਟਰ ਬੌਰਨ ਡਿਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਅਤੇ ਘਰਾਂ ਵਿਚ ਡੇਂਗੂ ਦੇ ਲਾਲਵੇ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਗੰਭੀਰ ਬੁਖ਼ਾਰ ਹੈ ਅਤੇ ਕਦੇ ਵੀ ਸਾਨੂੰ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਡੇਂਗੂ ਅਤੇ ਚਿਕਨਗੁਨੀਆ ਏਡੀਜ਼ ਨਾਂਅ ਦੀ ਮੱਛਰ ਦੇ ਕੱਟਣ ਨਾਲ ਫੈਲਦੇ ਹਨ। ਇਹ ਮੱਛਰ ਜ਼ਿਆਦਾਤਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿਚ ਪੈਦਾ ਹੁੰਦਾ ਹੈ ਅਤੇ ਲਗਭਗ ਇਕ ਹਫ਼ਤੇ ਵਿਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ ਹੈ। ਇਸ ਲਈ ਕੂਲਰਾਂ, ਗਮਲਿਆਂ, ਟਾਇਰਾਂ ਫ਼ਰਿਜ ਦੀਆਂ ਪਿਛਲੀਆਂ ਟਰੇਆਂ, ਪਾਣੀ ਦੀਆਂ ਟੈਂਕੀਆਂ, ਨਿਰਮਾਣ ਅਧੀਨ ਥਾਵਾਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੇ ਭਾਂਡਿਆਂ ਦੀ ਹਫ਼ਤਾਵਾਰੀ ਜਾਂਚ ਅਤੇ ਸਫ਼ਾਈ ਬਹੁਤ ਜ਼ਰੂਰੀ ਹੈ। ਡੇਂਗੂ ਅਤੇ ਚਿਕਨਗੁਨੀਆ ਦੇ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ। ਇਸ ਮੌਕੇ ਡੇਂਗੂ, ਮਲੇਰੀਆ ਚਿਕਨਗੁਨੀਆ ਬੁਖ਼ਾਰ ਦੇ ਲੱਛਣ, ਬੁਖ਼ਾਰ ਦੇ ਬਚਾਓ ਤੇ ਤਰੀਕਿਆਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ, ਸਿਰ ਦਰਦ ਹੋਣਾ, ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਮਲੇਰੀਆ ਬੁਖ਼ਾਰ ਦੇ ਲੱਛਣ ਹਨ। ਇਹ ਮੱਛਰ ਖੜੇ ਸਾਫ਼ ਪਾਣੀ ਵਿਚ ਪੈਦਾ ਹੁੰਦੇ ਹਨ, ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਚਮੜੀ ਤੇ ਦਾਣੇ ਮਸੂੜਿ੍ਹਆਂ ਅਤੇ ਨੱਕ ਵਿਚੋਂ ਖ਼ੂਨ ਵਗਣਾ, ਜੋੜਾਂ ਵਿਚ ਦਰਦ ਅਤੇ ਸੋਜ਼, ਚਮੜੀ ਤੇ ਦਾਣੇ ਅਤੇ ਖ਼ਾਰਸ਼ ਆਦਿ ਡੇਂਗੂ ਅਤੇ ਚਿਕਨੂਨੀਆਂ ਦੇ ਲੱਛਣ ਹਨ। ਇਨ੍ਹਾਂ ਮੱਛਰਾਂ ਤੋਂ ਬਚਣ ਲਈ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਮਨਦੀਪ ਕੌਰ, ਖਜ਼ਾਨ ਸਿੰਘ, ਸਰਵਣ ਸਿੰਘ, ਦੇਸਰਾਜ, ਮਮਤਾ ਦੇਵੀ ਸਰਪੰਚ, ਅੰਜਨਾ ਕੁਮਾਰੀ ਸਰਪੰਚ, ਸਤਨਾਮ ਸਿੰਘ, ਗੁਰਬਖ਼ਸ਼ ਸਿੰਘ ਪੰਚ, ਨਿਰਮਲਾ ਦੇਵੀ, ਅਨੀਤਾ ਦੇਵੀ ਆਸ਼ਾ ਵਰਕਰ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿੱਛਾਂ ਤੋਂ ਅੱਕੇ ਵਿਅਕਤੀ ਨੇ ਘਰ ਦੇ ਬਾਹਰ ਲਾਇਆ ਡਰਾਉਣਾ ਪੁਤਲਾ ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ) ਸ਼ਹਿਰੀ ਉਪ ਮੰਡਲ ਗੜ੍ਹਸ਼ੰਕਰ ਦੀ ਚੋਣ
Ad Position 24