02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਖੇਤੀਬਾੜੀ ਵਿਦਿਆਰਥੀਆਂ ਨੇ ਜੰਗਲਾਤ ਵਿਭਾਗ ’ਚ ਇੰਟਰਨਸ਼ਿਪ ਸਫਲਤਾਪੂਰਵਕ ਕੀਤੀ ਪੂਰੀ

ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਦੀ ਅਗਵਾਈ ਹੇਠ ਇੰਟਰਨਸ਼ਿਪ ਸੈੱਲ ਵਲੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਉਦਯੋਗਿਕ ਅਨੁਭਵ ਪ੍ਰਦਾਨ ਕਰਨ ਲਈ ਜੰਗਲ ਤੇ ਜੰਗਲੀ ਜੀਵ ਸੰਭਾਲ ਵਿਭਾਗ ਹੁਸ਼ਿਆਰਪੁਰ ਨਾਲ ਸਮਝੌਤਾ ਕੀਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 02-10-2026
ਹੁਸ਼ਿਆਰਪੁਰ, 1 ਅਕਤੂਬਰ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ ਦੀ ਅਗਵਾਈ ਹੇਠ ਇੰਟਰਨਸ਼ਿਪ ਸੈੱਲ ਵਲੋਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਅਤੇ ਉਦਯੋਗਿਕ ਅਨੁਭਵ ਪ੍ਰਦਾਨ ਕਰਨ ਲਈ ਜੰਗਲ ਤੇ ਜੰਗਲੀ ਜੀਵ ਸੰਭਾਲ ਵਿਭਾਗ ਹੁਸ਼ਿਆਰਪੁਰ ਨਾਲ ਸਮਝੌਤਾ ਕੀਤਾ ਗਿਆ ਸੀ। ਇਸ ਤਹਿਤ ਖੇਤੀਬਾੜੀ ਵਿਭਾਗ ਦੇ 11 ਵਿਦਿਆਰਥੀਆਂ ਨੇ ਜੰਗਲਾਤ ਵਿਭਾਗ ‘ਚ ਸਫਲਤਾਪੂਰਵਕ ਆਪਣੀ ਇੰਟਰਨਸ਼ਿਪ ਪੂਰੀ ਕੀਤੀ। ਇਸ ਇੰਟਰਨਸ਼ਿਪ ਦੌਰਾਨ ਵਿਦਿਆਰਥੀਆਂ ਨੇ ਸਫ਼ੈਦਾ ਅਤੇ ਸ਼ੀਸ਼ਮ ਦੀ ਕਲੋਨਿੰਗ ਤਕਨੀਕ, ਉਚਿੱਤ ਮਦਰ ਪਲਾਂਟਾਂ ਦੀ ਚੋਣ ਤੇ ਪਹਿਚਾਣ, ਕਲੋਨਲ ਪ੍ਰੋਪਾਗੇਸ਼ਨ, ਪੌਦਿਆਂ ਦੀ ਨਰਸਰੀ ਤਿਆਰੀ ਅਤੇ ਜੰਗਲਾਤ ਪੌਦਿਆਂ ਦੇ ਪ੍ਰਸਾਰ ਨਾਲ ਸਬੰਧਿਤ ਵੱਖ-ਵੱਖ ਪ੍ਰੈਕਟੀਕਲ ਗਤੀਵਿਧੀਆਂ ਬਾਰੇ ਗਿਆਨ ਹਾਸਲ ਕੀਤਾ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਮਿਸਟ ਚੈਂਬਰ ਅਤੇ ਗਲਾਸ ਹਾਊਸ ਪ੍ਰਬੰਧਨ ਤੇ ਪੌਦਿਆਂ ਦੀ ਸੰਭਾਲ ਸਬੰਧੀ ਵੀ ਪ੍ਰਯੋਗਾਤਮਿਕ ਅਨੁਭਵ ਪ੍ਰਾਪਤ ਹੋਇਆ। ਇਹ ਟਰੇਨਿੰਗ ਕੁਲਰਾਜ ਸਿੰਘ ਡੀ.ਐਫ.ਓ. (ਪੀ.ਐਫ.ਐਸ.) ਅਤੇ ਪ੍ਰਦੀਪ ਸਿੰਘ ਮੈਂਟਰ ਦੀ ਰਹਿਨੁਮਾਈ ਹੇਠ ਕਰਵਾਈ ਗਈ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਕਲੋਨਿੰਗ, ਪੌਦਿਆਂ ਦੇ ਪ੍ਰਸਾਰ ਅਤੇ ਐਗਰੋਫੌਰੈਸਟਰੀ ਨਾਲ ਸਬੰਧਿਤ ਤਕਨੀਕੀ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ ਗਈ। ਇੰਟਰਨਸ਼ਿਪ ਸਫਲਤਾਪੂਰਵਕ ਪੂਰੀ ਕਰਨ ਅਤੇ ਆਪਣੀਆਂ ਇੰਟਰਨਸ਼ਿਪ ਫਾਈਲਾਂ ਜਮ੍ਹਾ ਕਰਵਾਉਣ ਉਪਰੰਤ ਵਿਦਿਆਰਥੀਆਂ ਨੂੰ ਡੀ.ਐਫ.ਓ. ਵਲੋਂ ਇੰਟਰਨਸ਼ਿਪ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਇਸ ਮੌਕੇ ਪ੍ਰਿੰਸੀਪਲ ਡਾ. ਸਵਿਤਾ ਗੁਪਤਾ, ਮੈਡਮ ਰੰਜਨਾ ਜੀਡ, ਨੋਡਲ ਅਫ਼ਸਰ, ਇੰਟਰਨਸ਼ਿਪ ਸੈੱਲ, ਅਤੇ ਡਾ. ਹਰਜਿੰਦਰ ਸਿੰਘ, ਮੁਖੀ, ਖੇਤੀਬਾੜੀ ਵਿਭਾਗ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇੰਟਰਨਸ਼ਿਪ ਸੁਪਰਵਾਈਜ਼ਰ ਮੈਡਮ ਭਾਗਿਆਸ਼੍ਰੀ ਅਤੇ ਡਾ. ਨੀਤੀ ਸ਼ਰਮਾ ਨੇ ਵੀ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਾਲੀ ਜਗਤਾਰ ਸਿੰਘ ਦੀ ਸੇਵਾਮੁਕਤੀ ’ਤੇ ਸਨਮਾਨ ਸਮਾਗਮ ਅਗਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ ਮੁਕੇਰੀਆਂ ਵਿਖੇ ਗੈਸਟ ਲੈਕਚਰ
Ad Position 24