02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਰੋਜ਼ਗਾਰ ਕੈਂਪ ਹਾਜੀਪੁਰ ਬੀਡੀਪੀਓ ਦਫ਼ਤਰ ਵਿਖੇ 5 ਨੂੰ

ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਹਾਜੀਪੁਰ ਬੀ. ਡੀ.

Ad Position 21
No active advertisement
ਅਜੀਤ ਡੈਸਕ 02-10-2026
ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਬਲਾਕ ਹਾਜੀਪੁਰ ਬੀ.ਡੀ.ਪੀ.ਓ ਦਫ਼ਤਰ ਵਿਖੇ ਮਿਤੀ 5 ਅਕਤੂਬਰ 2026 ਨੂੰ ਪਲੈਸਮਟ ਕੈਂਪ/ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸੁਰੱਖਿਆ ਅਤੇ ਬੁੱਧੀਮਾਨ ਸੇਵਾ ਇੰਡੀਆ ਲਿਮਟਿਡ ਵਿਚ ਸੁਰੱਖਿਆ ਗਾਰਡ ਦੀਆਂ ਪੋਸਟਾਂ ਲਈ ਇੰਟਰਵਿਊ ਸਵੇਰੇ 10 ਤੋਂ 1 ਵਜੇ ਤੱਕ ਹੋਵੇਗੀ ਜਿਸ ਵਿਚ ਘੱਟੋ-ਘੱਟ ਯੋਗਤਾ ਦਸਵੀਂ ਪਾਸ ਮੁੰਡਿਆਂ ਦੀ ਲੋੜ ਹੈ। ਉਕਤ ਆਸਾਮੀ ਲਈ ਉਮਰ ਸੀਮਾ 19 ਤੋਂ 40 ਸਾਲ ਤੱਕ ਅਤੇ ਕੱਦ ਘੱਟ ਤੋਂ ਘੱਟ 5 ਫੱੁਟ 6 ਇੰਚ, ਭਾਰ 56 ਤੋਂ 90 ਕਿਲੋ, ਛਾਤੀ 80 ਸੈਟੀਮੀਟਰ ਤੋਂ 85 ਸੈਟੀਮੀਟਰ ਹੋਣੀ ਚਾਹੀਦੀ ਹੈ। ਇਸ ਲਈ ਤਨਖਾਹ 21000 ਤੋਂ 23000 ਰੁਪਏ ਹੈ। ਉਮੀਦਵਾਰ ਆਪਣੇ ਸਾਰੇ ਜਰੂਰੀ ਦਸਤਾਵੇਜ ਜਿਵੇਂ ਕਿ 10ਵੀ, ਗ੍ਰੈਜੂਏਸ਼ਨ ਅਤੇ ਬਾਇਓਡਾਟਾ ਆਦਿ ਨਾਲ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਗੁਰਿੰਦਰ ਸਿੰਘ ਗੋਲਡੀ ਸ਼੍ਰੋਮਣੀ ਅਕਾਲੀ ਦਲ (ਬ) ਹਲਕਾ ਗੜ੍ਹਸ਼ੰਕਰ ਦੇ ਅਬਜ਼ਰਵਰ ਬਣੇ ਅਗਲੀ ਖ਼ਬਰ ਸੀਨੀਅਰ ਨਾਗਰਿਕਾਂ ਦੀ ਭਲਾਈ ਲਈ ਜ਼ਿਲ੍ਹੇ ’ਚ ਵਿਆਪਕ ਪੱਧਰ ’ਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ - ਏ.ਡੀ.ਸੀ.
Ad Position 24