ਐੱਸ.ਪੀ.ਐਨ. ਕਾਲਜ ਵਿਚ ‘ਵਿਕਸਿਤ ਭਾਰਤ 2047’ ਦੇ ਆਰਥਿਕ ਰੋਡਮੈਪ ਅਤੇ ਸੰਬੰਧਿਤ ਚੁਣੌਤੀਆਂ ਸੰਬੰਧੀ ਵਿਸ਼ੇਸ਼ ਭਾਸ਼ਨ
ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਅਰਥ-ਸ਼ਾਸਤਰ ਵਿਭਾਗ ਵਲੋਂ ਵਣਜ ਵਿਭਾਗ ਦੇ ਸਹਿਯੋਗ ਅਤੇ ਆਈ. ਕਿਊ.
ਐ
ਐੱਸ.ਪੀ.ਐਨ. ਕਾਲਜ ਵਿਚ ਵਿਸ਼ੇਸ਼ ਭਾਸ਼ਨ ਪ੍ਰੋਗਰਾਮ ਦੌਰਾਨ ਪ੍ਰਿੰ. ਡਾ. ਸਮੀਰ ਸ਼ਰਮਾ ਤੇ ਹੋਰ। ਤਸਵੀਰ : ਰਾਮਗੜ੍ਹੀਆ
02-10-2026
ਮੁਕੇਰੀਆਂ, 1 ਅਕਤੂਬਰ (ਰਾਮਗੜ੍ਹੀਆ)- ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਾ ਮੁਕੇਰੀਆਂ ਵਿਖੇ ਅਰਥ-ਸ਼ਾਸਤਰ ਵਿਭਾਗ ਵਲੋਂ ਵਣਜ ਵਿਭਾਗ ਦੇ ਸਹਿਯੋਗ ਅਤੇ ਆਈ.ਕਿਊ.ਏ.ਐੱਸ. ਦੇ ਸਹਿਯੋਗ ਨਾਲ ‘ਭਾਰਤ ਵਿਚ ਵਰਤਮਾਨ ਆਰਥਿਕ ਚੁਨੌਤੀਆਂ ਟਿਕਾਊ ਵਿਕਾਸ ਵੱਲ ਵਿਕਸਿਤ ਭਾਰਤ 2047 ਦਾ ਰੋਡਮੈਪ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀ ਵਰਤਮਾਨ ਆਰਥਿਕ ਸਥਿਤੀ, ਵਿਕਾਸ ਨਾਲ ਜੁੜੀਆਂ ਚੁਨੌਤੀਆਂ ਅਤੇ ਟਿਕਾਊ ਵਿਕਾਸ ਦੀਆਂ ਸੰਭਾਵਨਾਵਾਂ ਤੋਂ ਜਾਣੂੰ ਕਰਵਾਉਣਾ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਕਿਹਾ ਕਿ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਵਿਚ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ, ਹੁਨਰ, ਨਵੀਨਤਾ, ਤਕਨੀਕੀ ਗਿਆਨ ਅਤੇ ਜ਼ਿੰਮੇਵਾਰ ਨਾਗਰਿਕਤਾ ਰਾਹੀਂ ਰਾਸ਼ਟਰ-ਨਿਰਮਾਣ ਵਿਚ ਸਰਗਰਮ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਕੇਂਦਰੀ ਯੂਨੀਵਰਸਿਟੀ, ਜੰਮੂ ਦੇ ਅਰਥ-ਸ਼ਾਸਤਰ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਅਤੇ ਵਿਭਾਗ ਮੁਖੀ ਡਾ. ਸ਼ਵੇਤਾ ਕੋਹਲੀ ਨੇ ਸਰੋਤ-ਵਕਤਾ ਵਜੋਂ ਭਾਰਤ ਦੀਆਂ ਵਰਤਮਾਨ ਆਰਥਿਕ ਚੁਨੌਤੀਆਂ, ਰੋਜ਼ਗਾਰ, ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ, ਟਿਕਾਊ ਵਿਕਾਸ ਅਤੇ ਵਿਸ਼ਵ ਆਰਥਿਕ ਤਬਦੀਲੀਆਂ ਨਾਲ ਸਬੰਧਿਤ ਵੱਖ-ਵੱਖ ਪੱਖਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਬ ਪੱਖੀ ਅਤੇ ਟਿਕਾਊ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਜ਼ਰੂਰੀ ਹੈ। ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਿਤ ਵੱਖ-ਵੱਖ ਪ੍ਰਸ਼ਨ ਪੁੱਛ ਕੇ ਆਪਣੀਆਂ ਜਿਗਿਆਸਾਵਾਂ ਦਾ ਹੱਲ ਪ੍ਰਾਪਤ ਕੀਤਾ। ਪ੍ਰੋ. ਵਿਕਰਮ ਸਿੰਘ ਨੇ ਟਿਕਾਊ ਵਿਕਾਸ, ਗੁਣਵੱਤਾਪੂਰਨ ਸਿੱਖਿਆ ਅਤੇ ਹੁਨਰ-ਨਿਰਮਾਣ ਦੀ ਲੋੜ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਦਲਦੇ ਵਿਸ਼ਵ-ਪ੍ਰਸੰਗ ਦੇ ਅਨੁਕੂਲ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਤੇ ਉੱਭਰਦੇ ਮੌਕਿਆਂ ਨਾਲ ਜੁੜ ਕੇ ਆਪਣੀਆਂ ਸਮਰੱਥਾਵਾਂ ਦਾ ਨਿਰੰਤਰ ਵਿਕਾਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਨਿਰੰਤਰ ਸਿੱਖਣ ਦੀ ਪ੍ਰਵਿਰਤੀ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਣਜ (ਕਾਮਰਸ) ਵਿਭਾਗ ਦੀ ਮੁਖੀ ਡਾ. ਅੰਜਨਾ ਡਡਵਾਲ ਨੇ ਕਿਹਾ ਕਿ ਭਾਰਤ ਦੀ ਆਰਥਿਕ ਤਰੱਕੀ ਨੂੰ ਗਤੀ ਦੇਣ ਲਈ ਨੌਜਵਾਨਾਂ ਵਿਚ ਵਿੱਤੀ ਸਮਝ, ਉਦਮਸ਼ੀਲਤਾ, ਹੁਨਰ ਵਿਕਾਸ ਅਤੇ ਰੋਜ਼ਗਾਰਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਵਿਕਸਿਤ ਭਾਰਤ 2047’ ਦਾ ਟੀਚਾ ਕੇਵਲ ਆਰਥਿਕ ਵਿਕਾਸ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਵਿਚ ਸਬ-ਪੱਖੀ ਵਿਕਾਸ, ਗੁਣਵੱਤਾਪੂਰਨ ਰੋਜ਼ਗਾਰ, ਸਮਾਜਿਕ ਸਮਾਨਤਾ ਅਤੇ ਟਿਕਾਊ ਵਿਕਾਸ ਵੀ ਮਹੱਤਵਪੂਰਨ ਹਨ। ਕਾਰਜਕ੍ਰਮ ਦੇ ਅੰਤ ਵਿਚ ਡਾ. ਅੰਜਨਾ ਡਡਵਾਲ ਨੇ ਕਾਲਜ ਦੀ ਪ੍ਰਬੰਧਕੀ ਕਮੇਟੀ, ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਅਤੇ ਸਰੋਤ-ਵਕਤਾ ਡਾ. ਸ਼ਵੇਤਾ ਕੋਹਲੀ ਦਾ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਇਸ ਮੌਕੇ ਡਾ. ਗੋਪੀ ਸ਼ਰਮਾ, ਪ੍ਰੋ. ਪੀ.ਕੇ. ਸਿੰਗਲਾ, ਪ੍ਰੋ. ਸੋਨੀਆ ਅਗਰਵਾਲ, ਪ੍ਰੋ. ਮਨਦੀਪ, ਪ੍ਰੋ. ਨੇਹਾ, ਪ੍ਰੋ. ਸਵਿਤਾ, ਪ੍ਰੋ. ਰੁਪਿੰਦਰ, ਪ੍ਰੋ. ਪ੍ਰਿਆ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।