01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਕਦੋਂ ਸੁਧਰੇਗੀ ਹੁਸ਼ਿਆਰਪੁਰ-ਜਲੰਧਰ ਮਾਰਗ ’ਤੇ ਬਾਈਪਾਸ ਦੀ ਬੇਹੱਦ ਖਸਤਾ ਹਾਲਤ

ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬੇਸ਼ੱਕ ਸਰਕਾਰ ਵੱਲੋਂ ਸੂਬੇ ਦੀਆਂ ਹਜ਼ਾਰਾਂ ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਕਰਵਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਇਸਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ-ਜਲੰਧਰ ਮਾਰਗ ਅਤੇ ਬਾਈਪਾਸ ਦੀ ਬੇਹੱਦ ਖਸਤਾ ਹਾਲਤ ਲੰਬੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ ਅਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹੁੰਦੇ ਹਨ। ਰਾਤ ਸਮੇਂ ਸੜਕ ਤੋਂ ਲੰਘਣਾ ਉਦੋਂ ਹੋਰ ਵੀ ਚੌਣਤੀਪੂਰਨ ਹੋ ਜਾਂਦਾ ਹੈ ਜਦੋਂ ਸੜਕ ’ਤੇ ਪਏ ਡੂੰਘੇ ਖੱਡੇ ਪਾਣੀ ਨਾਲ ਭਰ ਜਾਂਦੇ ਹਨ।

Ad Position 21
No active advertisement
ਸਿੰਗੜੀਵਾਲਾ ਦੇ ਨੌਜਵਾਨਾਂ ਨੇ ਖ਼ੁਦ ਹਾਈਵੇ ’ਤੇ ਪਏ ਟੋਇਆ ਦੀ ਕੀਤੀ ਮੁਰੰਮਤ 01-10-2026
ਹੁਸ਼ਿਆਰਪੁਰ, 30 ਸਤੰਬਰ (ਨਰਿੰਦਰ ਸਿੰਘ ਬੱਡਲਾ)-ਬੇਸ਼ੱਕ ਸਰਕਾਰ ਵੱਲੋਂ ਸੂਬੇ ਦੀਆਂ ਹਜ਼ਾਰਾਂ ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਕਰਵਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰੰਤੂ ਇਸਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਹਕੀਕਤ ਕੁੱਝ ਹੋਰ ਨਜ਼ਰ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਹੁਸ਼ਿਆਰਪੁਰ-ਜਲੰਧਰ ਮਾਰਗ ਅਤੇ ਬਾਈਪਾਸ ਦੀ ਬੇਹੱਦ ਖਸਤਾ ਹਾਲਤ ਲੰਬੇ ਸਮੇਂ ਤੋਂ ਲੋਕਾਂ ਲਈ ਸਿਰਦਰਦੀ ਬਣੀ ਹੋਈ ਹੈ ਅਤੇ ਰਾਹਗੀਰ ਡਾਹਢੇ ਪ੍ਰੇਸ਼ਾਨ ਹੁੰਦੇ ਹਨ। ਰਾਤ ਸਮੇਂ ਸੜਕ ਤੋਂ ਲੰਘਣਾ ਉਦੋਂ ਹੋਰ ਵੀ ਚੌਣਤੀਪੂਰਨ ਹੋ ਜਾਂਦਾ ਹੈ ਜਦੋਂ ਸੜਕ ’ਤੇ ਪਏ ਡੂੰਘੇ ਖੱਡੇ ਪਾਣੀ ਨਾਲ ਭਰ ਜਾਂਦੇ ਹਨ। ਹੁਣ ਹਾਲਤ ਇਹ ਹੋ ਚੁੱਕੇ ਹਨ ਕਿ ਮੁੱਖ ਮਾਰਗ ਹੋਣ ਦੇ ਬਾਵਜੂਦ ਟੋਇਆ ਨੂੰ ਪੂਰਨਾ ਤਾਂ ਦੂਰ ਦੀ ਗੱਲ ਸਗੋਂ ਮਾਰਗ ਦੇ ਐਨ ਵਿਚਕਾਰ ਪਏ ਡੂੰਘੇ ਟੋਏ ਸਾਹਮਣੇ ਬੈਰੀਗੇਟ ਰੱਖ ਕੇ ਹਾਦਸਿਆਂ ਨੂੰ ਖ਼ੁਦ ਸੱਦਾ ਦਿੱਤਾ ਜਾ ਰਿਹਾ ਹੈ। ਬੇਸ਼ੱਕ ਸਰਕਾਰ ਵੱਲੋਂ ਇਸ ਮਾਰਗ ਨੂੰ ਠੀਕ ਕਰਨ ਲਈ ਲੀਪਾਪੋਤੀ ਕੀਤੀ ਜਾਂਦੀ ਰਹੀ ਹੈ ਜਿਸਦਾ ਅਸਰ ਕੁੱਝ ਹੀ ਦਿਨਾਂ ਤੱਕ ਰਹਿੰਦਾ ਹੈ ਅਤੇ ਘਟੀਆ ਮਟੀਰੀਅਲ ਦੇ ਚੱਲਦਿਆਂ ਸੜਕ ਦੀ ਹਾਲਤ ਦੁਬਾਰਾ ਬਦ ਤੋਂ ਬਦਤਰ ਹੋ ਜਾਂਦੀ ਹੈ। ਇਸ ਸਮੇਂ ਤਾਂ ਸਥਿਤੀ ਇਹ ਬਣ ਚੁੱਕੀ ਹੈ ਕਿ ਸੜਕ ਦੀ ਮੁਰੰਮਤ ਦਾ ਕੰਮ ਇਲਾਕਾ ਵਾਸੀ ਖ਼ਾਸਕਰ ਪਿੰਡ ਸਿੰਗੜੀਵਾਲਾ ਦੇ ਨੌਜਵਾਨਾਂ ਵੱਲੋਂ ਖ਼ੁਦ ਸ਼ੁਰੂ ਕੀਤਾ ਗਿਆ ਹੈ ਜੋ ਡੂੰਘੇ ਪਏ ਟੋਇਆ ਨੂੰ ਸੀਮੈਂਟ ਅਤੇ ਰੇਤਾ ਨਾਲ ਭਰ ਰਹੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦਾ ਧਿਆਨ ਹੁਸ਼ਿਆਰਪੁਰ-ਜਲੰਧਰ ਦੀ ਖਸਤਾ ਹਾਲਤ ਵੱਲ ਨਹੀਂ ਹੈ ਜਿਸ ਨੂੰ ਲੈ ਕੇ ਸਿਰਫ਼ ਫੋਕੀ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ ਜੇਕਰ ਮੀਂਹ ਦੇ ਦਿਨਾਂ ’ਚ ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਦੀ ਗੱਲ ਕੀਤੀ ਜਾਵੇ ਤਾਂ ਇਸ ਲਈ ਕੋਈ ਵੀ ਢੁੱਕਵਾ ਪ੍ਰਬੰਧ ਨਹੀਂ ਹੈ ਬੇਸ਼ੱਕ ਪਿਛਲੀਆਂ ਸਰਕਾਰਾਂ ਵੱਲੋਂ ਇਕ ਵੱਡਾ ਨਾਲਾ ਬਣਾਇਆ ਗਿਆ ਸੀ ਪਰੰਤੂ ਉਹ ਵੀ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ ਇਸ ਲਈ ਬਰਸਾਤ ਦਾ ਸਾਰਾ ਪਾਣੀ ਸੜਕ ’ਤੇ ਉੱਪਰੋਂ ਦੀ ਹੀ ਗੁਜ਼ਰਦਾ ਹੈ, ਇਸਦੇ ਨਾਲ ਹੀ ਹੁਸ਼ਿਆਰਪੁਰ ਫਗਵਾੜਾ ਬਾਈਪਾਸ ਦੀ ਹਾਲਤ ਵੀ ਕੋਈ ਬਹੁਤੀ ਸੁਖਾਵੀਂ ਨਹੀਂ ਹੈ। ਜਗ੍ਹਾ-ਜਗ੍ਹਾ ’ਤੇ ਪਏ ਟੋਏ ਅਤੇ ਸੜਕ ’ਤੇ ਖਿੱਲਰਿਆ ਹੋਇਆ ਚਿੱਕੜ ਕਿਸੇ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਜੇਕਰ ਜਲੰਧਰ ਬਾਈਪਾਸ ਅਤੇ ਮਾਰਗ ਦਾ ਜ਼ਿਕਰ ਕਰੀਏ ਤਾਂ ਬਾਈਪਾਸ ਤੋਂ ਪ੍ਰਭਾਤ ਚੌਂਕ ਦੀ ਦੂਰੀ ਕੁੱਝ ਮਿੰਟਾਂ ਦੀ ਹੈ ਪਰੰਤੂ ਖਸਤਾ ਹਾਲਤ ਸੜਕ ਅਤੇ ਬਾਈਪਾਸ ’ਤੇ ਲੱਗ ਰਹੇ ਜਾਮ ਕਾਰਨ ਇਸ ਨੂੰ ਡਾਹਢਾ ਸਮਾਂ ਲੱਗਦਾ ਹੈ। ਰਾਤ ਸਮੇਂ ਲਾਈਟਾਂ ਕਾਰਨ ਸੜਕ ’ਤੇ ਟੋਇਆਂ ਦਾ ਅੰਦਾਜ਼ਾ ਤੱਕ ਨਹੀਂ ਲੱਗਦਾ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਪ੍ਰਸ਼ਾਸਨ ਦੀ ਕਾਰਗੁਜ਼ਾਰੀ ਇੱਥੋਂ ਤੱਕ ਸੀਮਤ ਹੈ ਕਿ ਇਨ੍ਹਾਂ ਟੋਇਆਂ ’ਚ ਬਿਨਾਂ ਲੁੱਕ ਤੋਂ ਬਜਰੀ ਪਾ ਦਿੱਤੀ ਗਈ ਸੀ, ਜੋ ਟੋਇਆਂ ’ਚੋਂ ਨਿਕਲ ਕੇ ਬਾਹਰ ਸੜਕ ’ਤੇ ਖਿੱਲਰ ਚੁੱਕੀ ਹੈ। ਇਸਦੇ ਨਾਲ ਹੀ ਰੇਲਵੇ ਫਾਟਕ ਨਜ਼ਦੀਕ ਖੜ੍ਹੇ ਵੱਡੇ ਟਰਾਲੇ ਅਤੇ ਟਿੱਪਰ ਵੀ ਸੜਕ ਹਾਦਸਿਆਂ ਅਤੇ ਜਾਮ ਦਾ ਕਾਰਨ ਬਣਦੇ ਹਨ ਜਿਨ੍ਹਾਂ ਨੂੰ ਹਟਾਉਣਾ ਪ੍ਰਸ਼ਾਸਨ ਨੇ ਮੁਨਾਸਬ ਨਹੀਂ ਸਮਝਿਆ ਹੈ। ਮੁੱਖ ਮਾਰਗ ਹੋਣ ਦੇ ਚੱਲਦਿਆਂ ਇਸ ਤੋਂ ਸਰਕਾਰ ਮੰਤਰੀ, ਵਿਧਾਇਕ ਅਤੇ ਨੁਮਾਇੰਦੇ ਵੀ ਰੋਜ਼ਾਨਾ ਗੁਜ਼ਰਦੇ ਹਨ ਪਰੰਤੂ ਇਸਦੀ ਸਾਰ ਨਾ ਲੈਣਾ ਹੈਰਾਨੀ ਪ੍ਰਗਟ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸਿੰਗੜੀਵਾਲਾ ਦੇ ਨੌਜਵਾਨਾਂ ਨੇ ਖ਼ੁਦ ਹਾਈਵੇ ’ਤੇ ਪਏ ਟੋਇਆ ਦੀ ਕੀਤੀ ਮੁਰੰਮਤ ਅਗਲੀ ਖ਼ਬਰ ਸੇਵਾ-ਮੁਕਤੀ ’ਤੇ ਵਿਸ਼ੇਸ਼ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ
Ad Position 24