27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

‘ ਵੰਦੇ ਮਾਤਰਮ’ ਗੀਤ ਦਾ 150ਵੀਂ ਵਰ੍ਹੇਗੰਢ ਮੌਕੇ ਸਮੂਹਿਕ ਗਾਇਨ

ਮੁਕੇਰੀਆਂ, 26 ਸਤੰਬਰ (ਰਾਮਗੜ੍ਹੀਆ)-‘ਨਮਾਮਿ ਭਾਰਤਮ’ ਪ੍ਰੋਗਰਾਮ ਤਹਿਤ ‘ਵੰਦੇ ਮਾਤਰਮ’ ਗੀਤ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਮੁਕੇਰੀਆਂ ਦੇ ਮਹੰਤ ਰਾਮਾਧੀਨ ਦਾਸ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਇਸ ਗੀਤ ਦਾ ਸਮੂਹਿਕ ਗਾਇਨ ਕੀਤਾ। 150 ਬੱਚਿਆਂ, ਮਾਪਿਆਂ ਤੇ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਸਮਾਗਮ ਦੇ ਪ੍ਰਧਾਨ ਬਾਲਕ੍ਰਿਸ਼ਨ ਸ਼ਰਮਾ (ਮੁੱਖ ਪ੍ਰਬੰਧਕ, ਪੀ.

Ad Position 21
No active advertisement
ਅਜੀਤ ਡੈਸਕ 27-09-2026
ਮੁਕੇਰੀਆਂ, 26 ਸਤੰਬਰ (ਰਾਮਗੜ੍ਹੀਆ)-‘ਨਮਾਮਿ ਭਾਰਤਮ’ ਪ੍ਰੋਗਰਾਮ ਤਹਿਤ ‘ਵੰਦੇ ਮਾਤਰਮ’ ਗੀਤ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਮੁਕੇਰੀਆਂ ਦੇ ਮਹੰਤ ਰਾਮਾਧੀਨ ਦਾਸ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਇਸ ਗੀਤ ਦਾ ਸਮੂਹਿਕ ਗਾਇਨ ਕੀਤਾ। 150 ਬੱਚਿਆਂ, ਮਾਪਿਆਂ ਤੇ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਆਯੋਜਿਤ ਇਸ ਸਮਾਗਮ ਦੀ ਸ਼ੁਰੂਆਤ ਸਮਾਗਮ ਦੇ ਪ੍ਰਧਾਨ ਬਾਲਕ੍ਰਿਸ਼ਨ ਸ਼ਰਮਾ (ਮੁੱਖ ਪ੍ਰਬੰਧਕ, ਪੀ. ਐਨ. ਬੀ.) ਵਲੋਂ ਮਾਤਾ ਸਰਸਵਤੀ ਦੇ ਸਨਮਾਨ ਵਿੱਚ ਰਸਮੀ ਤੌਰ ’ਤੇ ਜੋਤੀ ਜਗਾ ਕੇ ਕੀਤੀ ਗਈ। ਮੁੱਖ ਬੁਲਾਰੇ ਵਿਕਰਮ ਸਮਿਆਲ, ਮੀਤ ਪ੍ਰਧਾਨ ਬਲਦੇਵ ਸਿੰਘ, ਸਰਪ੍ਰਸਤ ਦੇਵੇਂਦਰ ਰਾਮ ਮਹਾਜਨ, ਸੂਬਾਈ ਪ੍ਰਤੀਨਿਧੀ ਪ੍ਰਦੀਪ ਪਲਾਹਾ, ਪ੍ਰਿੰਸੀਪਲ ਭਾਨੂ ਪ੍ਰਤਾਪ ਸਿੰਘ ਤੇ ਕੋਆਰਡੀਨੇਟਰ ਰਜਨੀ ਦੀਦੀ ਦੀ ਹਾਜ਼ਰੀ ਵਿਚ ਸਵੇਰੇ 11 ਵਜੇ ਪੂਰੇ ਭਾਰਤ ਵਿਚ 1 ਕਰੋੜ ਤੋਂ ਵੱਧ ਲੋਕਾਂ ਵਲੋਂ ‘ਵੰਦੇ ਮਾਤਰਮ’ ਗੀਤ ਸਮੂਹਿਕ ਤੌਰ ’ਤੇ ਇਕ ਸੁਰ ਵਿਚ, ਇਕ ਤਾਲ ਵਿਚ ਤੇ ਬਿਲਕੁਲ ਇਕੋ ਸਮੇਂ ਗਾਇਆ ਗਿਆ। ਸੰਬੋਧਨ ਕਰਦਿਆਂ ਵਿਕਰਮ ਸਮਾਇਲ ਨੇ ਦੱਸਿਆ ਕਿ ‘ਵੰਦੇ ਮਾਤਰਮ’ ਦੀ ਰਚਨਾ ਬੰਕਿਮ ਚੰਦਰ ਚੈਟਰਜੀ ਨੇ 1875 ਵਿਚ ਕੀਤੀ ਸੀ। ਰਵਿੰਦਰਨਾਥ ਟੈਗੋਰ ਨੇ ਇਸ ਦੀ ਧੁਨ ਤਿਆਰ ਕੀਤੀ ਸੀ ਤੇ 1905 ਵਿਚ ਬੰਗਾਲ ਦੀ ਵੰਡ ਵਿਰੁੱਧ ਹੋਏ ਰੋਸ-ਪ੍ਰਦਰਸ਼ਨਾਂ ਦੌਰਾਨ, ਇਹ ਗੀਤ ਦੇਸ਼ ਭਰ ਦੇ ਲੋਕਾਂ ਦੀ ਆਵਾਜ਼ ਬਣ ਗਿਆ। 1906 ’ਚ ’ਵੰਦੇ ਮਾਤਰਮ’ ਗਾਉਣ ’ਤੇ ਅੰਗਰੇਜ਼ਾਂ ਵਲੋਂ ਪਾਬੰਦੀ ਲਗਾਏ ਜਾਣ ਦੇ ਬਾਵਜੂਦ, ਹਜ਼ਾਰਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਇਸ ਨੂੰ ਗਾ ਕੇ ਬਰਤਾਨਵੀ ਸ਼ਾਸਨ ਦੀਆਂ ਨੀਹਾਂ ਹਿਲਾ ਦਿੱਤੀਆਂ। ਆਜ਼ਾਦੀ ਤੋਂ ਬਾਅਦ 24 ਜਨਵਰੀ 1950 ਨੂੰ ਸੰਵਿਧਾਨ ਸਭਾ ਨੇ ‘ਵੰਦੇ ਮਾਤਰਮ’ ਨੂੰ ਭਾਰਤ ਦੇ ਰਾਸ਼ਟਰੀ ਗੀਤ ਵਜੋਂ ਐਲਾਨਿਆ। ਮੈਨੇਜਰ ਰਾਕੇਸ਼ ਜੈਨ, ਆਰ. ਐਸ. ਐਸ. ਦੇ ਜ਼ਿਲ੍ਹਾ ਸੰਘ ਸੰਚਾਲਕ ਡਾ. ਅਨਿਲ, ਚੰਦਰ ਮੋਹਨ, ਜਗਦੀਸ਼ ਪਠਾਨੀਆ, ਰਾਜਕੁਮਾਰ ਗੁਪਤਾ, ਰੋਹਿਤ ਸਵਰਾਜ, ਵਿਪਿਨ ਸ਼ਰਮਾ, ਸੁਨੀਲ ਕੁਮਾਰ, ਰਮੇਸ਼ ਅੱਤਰੀ ਤੇ ਪਵਨ ਕੁਮਾਰ ਸ਼ਰਮਾ ’ਪੰਮਾ’ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਭਾਨੂ ਪ੍ਰਤਾਪ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ 2027 ਦੀ ਜਿੱਤ ਲਈ ਹੁਣ ਤੋਂ ਹੀ ਇਕਜੁੱਟ ਹੋ ਕੇ ਚੱਲਣ ਕਾਂਗਰਸੀ ਵਰਕਰ-ਸੂਰਜ ਠਾਕੁਰ ਅਗਲੀ ਖ਼ਬਰ ਜਠੇਰਿਆਂ ਦਾ ਜੋੜ ਮੇਲਾ 3 ਨੂੰ
Ad Position 24