23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਸ਼ਾ ਵਿਭਾਗ ਵਲੋਂ ਅਸ਼ੋਕ ਕੁਮਾਰ ਦੀ ਕਾਵਿ ਪੁਸਤਕ ਲੋਕ ਅਰਪਣ

ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਲੋਂ ਅਸ਼ੋਕ ਕੁਮਾਰ ਦੀ ਅੰਗਰੇਜ਼ੀ ਕਾਵਿ ਪੁਸਤਕ ‘ਵਟ ਆਈ ਅਬਜਰਵਰਡ ਇਨ ਮਾਈ ਲਾਈਫ’ ਦਾ ਲੋਕ ਅਰਪਣ ਸਮਾਗਮ ਕਰਵਾਇਆ। ਇਸ ਮੌਕੇ ਡਾ.

Ad Position 21
No active advertisement
ਅਜੀਤ ਡੈਸਕ 23-09-2026
ਹੁਸ਼ਿਆਰਪੁਰ, 22 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਲੋਂ ਅਸ਼ੋਕ ਕੁਮਾਰ ਦੀ ਅੰਗਰੇਜ਼ੀ ਕਾਵਿ ਪੁਸਤਕ ‘ਵਟ ਆਈ ਅਬਜਰਵਰਡ ਇਨ ਮਾਈ ਲਾਈਫ’ ਦਾ ਲੋਕ ਅਰਪਣ ਸਮਾਗਮ ਕਰਵਾਇਆ। ਇਸ ਮੌਕੇ ਡਾ. ਜਸਵੰਤ ਰਾਏ ਖੋਜ ਅਫ਼ਸਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਆਖਦਿਆਂ ਕਿਹਾ ਕਿ ਭਾਸ਼ਾ ਵਿਭਾਗ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਲਈ ਮੱਕਾ ਹੈ। ਭਾਸ਼ਾ ਵਿਭਾਗ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਦੇ ਨਾਲਂਨਾਲ ਦੂਜੀਆਂ ਭਾਸ਼ਾਵਾਂ ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਸਾਹਿਤ ਲਈ ਵੀ ਲਗਾਤਾਰ ਤਰੱਦਦ ਕਰਦਾ ਆ ਰਿਹਾ ਹੈ। ਲੋਕ ਅਰਪਣ ਕੀਤੀ ਜਾ ਰਹੀ ਪੁਸਤਕ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਵਿ ਪੁਸਤਕ ਵਿਚ ਕਵੀ ਅਸ਼ੋਕ ਕੁਮਾਰ ਨੇ ਕੁਦਰਤ, ਨੈਤਿਕਤਾ, ਰੋਮਾਂਸਵਾਦ, ਆਤਮਿਕ ਤੇ ਰਹੱਸਵਾਦੀ ਵਿਸ਼ਿਆਂ ਨੂੰ ਲੈ ਕੇ ਬਹੁਤ ਮਾਰਮਿਕ ਕਿਸਮ ਦੀਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ। ਮਨੀਸ਼ ਮੋਦਗਿਲ ਨੇ ਅਸ਼ੋਕ ਕੁਮਾਰ ਦੀਆਂ ਕਵਿਤਾਵਾਂ ਨੂੰ ਬਚਪਨ, ਜਵਾਨੀ ਤੇ ਪ੍ਰੌੜ੍ਹ ਤਜਰਬੇ ਦੀਆਂ ਕਵਿਤਾਵਾਂ ਕਿਹਾ। ਕਵੀ ਰਾਜ ਕੁਮਾਰ ਘਾਸੀਪੁਰੀਆ ਨੇ ਅਸ਼ੋਕ ਕੁਮਾਰ ਦੀਆਂ ਕਵਿਤਾਵਾਂ ਨੂੰ ਅੰਗਰੇਜ਼ੀ ਸਾਹਿਤ ਵਿਚ ਇਕ ਮਿਆਰੀ ਇਜ਼ਾਫਾ ਕਿਹਾ। ਇਸ ਮੌਕੇ ਦਫ਼ਤਰ ਭਾਸ਼ਾ ਵਿਭਾਗ ਵਲੋਂ ਕਵੀ ਅਸ਼ੋਕ ਕੁਮਾਰ ਦਾ ਕਿਤਾਬਾਂ ਦੇ ਸੈੱਟ ਨਾਲ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਰਾਹੁਲ ਕੁਮਾਰ, ਪਰਮਜੀਤ ਸਿੰਘ, ਸ਼ਸ਼ੀ ਕੁਮਾਰ, ਪਰਵੇਸ਼ ਕੁਮਾਰ, ਪ੍ਰੇਮਦੀਪ ਸਿੰਘ, ਭਾਵਿਨ, ਰਾਹੁਲ ਅਤੇ ਲਾਲ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ’ਚ ਰਾਸ਼ਟਰੀ ਆਯੁਰਵੇਦ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਘੁਮਿਆਲਾ ’ਚ ਡੋਰ-ਟੂ-ਡੋਰ ਜਾਗਰੂਕਤਾ ਮੁਹਿੰਮ ਚਲਾਈ
Ad Position 24