ਟਿੱਪਰ ਮਾਰ ਕੇ ਖੜ੍ਹੀ ਕਾਰ ਨੁਕਸਾਨੀ
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਇਕ ਟਿੱਪਰ ਚਾਲਕ ਨੇ ਸੜਕ ਨਿਕਾਰੇ ਖੜ੍ਹੀ ਕਾਰ ਵਿਚ ਟਿੱਪਰ ਮਾਰ ਕੇ ਕਾਰ ਨੁਕਸਾਨ ਦਿੱਤੀ। ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗਰੈਂਡ ਵਿਟਾਰਾ ਕਾਰ ਨੰਬਰ ਪੀ.
ਗੜ੍ਹਸ਼ੰਕਰ, 21 ਸਤੰਬਰ (ਧਾਲੀਵਾਲ)-ਇਥੇ ਸ੍ਰੀ ਅਨੰਦਪੁਰ ਸਾਹਿਬ ਰੋਡ ’ਤੇ ਸਥਿਤ ਪਿੰਡ ਬੋੜਾ ਵਿਖੇ ਇਕ ਟਿੱਪਰ ਚਾਲਕ ਨੇ ਸੜਕ ਨਿਕਾਰੇ ਖੜ੍ਹੀ ਕਾਰ ਵਿਚ ਟਿੱਪਰ ਮਾਰ ਕੇ ਕਾਰ ਨੁਕਸਾਨ ਦਿੱਤੀ। ਤਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਗਰੈਂਡ ਵਿਟਾਰਾ ਕਾਰ ਨੰਬਰ ਪੀ. ਬੀ. 32 ਏਸੀ 2907 ਵਿਚ ਦੁਪਹਿਰ ਕਰੀਬ 2 ਵਜੇ ਸਰਕਾਰੀ ਸਕੂਲ ਬੋੜਾ ਵਿਖੇ ਕੰਮ ਆਇਆ ਸੀ। ਉਸ ਨੇ ਦੱਸਿਆ ਕਿ ਕਾਰ ਸਕੂਲ ਅੱਗੇ ਸੜਕ ਨਿਕਾਰੇ ਖੜ੍ਹੀ ਕੀਤੀ ਗਈ ਸੀ ਤਾਂ ਇਸ ਦੌਰਾਨ ਗੜ੍ਹਸ਼ੰਕਰ ਵੱਲ ਤੋਂ ਆਏ ਟਿੱਪਰ ਨੰਬਰ ਪੀ.ਬੀ. 97 ਬੀ ਐੱਸ 3737 ਦੇ ਚਾਲਕ ਨੇ ਬੜੀ ਲਾਪ੍ਰਵਾਹੀ ਨਾਲ ਕਾਰ ਵਿਚ ਟਿੱਪਰ ਮਾਰ ਕੇ ਕਾਰ ਬੁਰੀ ਤਰ੍ਹਾਂ ਨੁਕਸਾਨ ਦਿੱਤੀ। ਉਨ੍ਹਾਂ ਇਸ ਦੀ ਘਟਨਾ ਤੁਰੰਤ ਸਥਾਨਕ ਪੁਲਿਸ ਨੂੰ ਦੇ ਦਿੱਤੀ।