21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਉਪਲਬਧ

ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੀਆਂ ਹਾਲਤਾਂ ਵਿਚ ਆਮ ਕਾਸ਼ਤ ਲਈ ਸਿਫ਼ਾਰਸ਼ ਕੀਤੀ ਅਗੇਤੇ ਮਟਰ ਦੀ ਨਵੀਂ ਕਿਸਮ ‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਵਿਕਰੀ ਲਈ ਉਪਲਬਧ ਹੈ। ਇਸ ਬਾਰੇ ਡਾ.

Ad Position 21
No active advertisement
ਅਜੀਤ ਡੈਸਕ 21-09-2026
ਮਾਹਿਲਪੁਰ, 20 ਸਤੰਬਰ (ਰਜਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੀਆਂ ਹਾਲਤਾਂ ਵਿਚ ਆਮ ਕਾਸ਼ਤ ਲਈ ਸਿਫ਼ਾਰਸ਼ ਕੀਤੀ ਅਗੇਤੇ ਮਟਰ ਦੀ ਨਵੀਂ ਕਿਸਮ ‘ਮਟਰ ਅਗੇਤਾ-8’ ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਿਖੇ ਵਿਕਰੀ ਲਈ ਉਪਲਬਧ ਹੈ। ਇਸ ਬਾਰੇ ਡਾ. ਮਨਿੰਦਰ ਸਿੰਘ ਬੋਂਸ ਨੇ ਦੱਸਿਆ ਕਿ ਮਟਰ ਅਗੇਤਾ-8 ਇਕ ਅਗੇਤੀ ਕਿਸਮ ਹੈ, ਜਿਸ ਦੀ ਹਰ ਫਲੀ ਵਿਚ 7-9 ਦਾਣੇ ਹੁੰਦੇ ਹਨ। ਇਸ ਦੀਆਂ ਫਲੀਆਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ ਤੇ ਇਸ ਕਿਸਮ ਦੀ ਪਹਿਲੀ ਤੁੜਾਈ ਲਗਪਗ 65-70 ਦਿਨਾਂ ਵਿਚ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 33 ਕੁਇੰਟਲ ਪ੍ਰਤੀ ਏਕੜ ਹੈ। ਮਟਰ ਅਗੇਤਾ-8 ਦਾ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 600 ਰੁਪਏ ਪ੍ਰਤੀ 4 ਕਿੱਲੋ ਪੈਕਿੰਗ ਦੇ ਹਿਸਾਬ ਨਾਲ ਉਪਲਬਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਟਰ ਦੀ ਕਾਸ਼ਤ ਲਈ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਦੇ ਟੀਕੇ ਵੀ ਕੇ. ਵੀ. ਕੇ. ਵਿਖੇ ਉਪਲਬਧ ਹਨ। ਕਿਸਾਨ ਮਟਰ ਅਗੇਤਾ-8 ਦਾ ਬੀਜ ਤੇ ਸਿਫ਼ਾਰਸ਼ ਕੀਤੇ ਜੀਵਾਣੂ ਖਾਦ ਖ਼ਰੀਦਣ ਦੇ ਨਾਲ-ਨਾਲ ਮਟਰਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਅਤੇ ਸਲਾਹ ਲਈ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸੰਪਰਕ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਵਿਖੇ ਇਕ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਸੰਤ ਬਾਬਾ ਅਤਰ ਸਿੰਘ ਬੇਲੇ ਵਾਲਿਆਂ ਦੀ ਸਾਲਾਨਾ ਬਰਸੀ ਸੰਬੰਧੀ ਮੀਟਿੰਗ
Ad Position 24