21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਡੇਰਾ ਬਾਬਾ ਚਰਨਸ਼ਾਹ ’ਚ ਭਗਵਾਨ ਸ੍ਰੀਚੰਦ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਸਮਾਗਮ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ

ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਹਾੜੇ ਮੌਕੇ ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ’ਚ ਡੇਰਾ ਮੁਖੀ ਮਹੰਤ ਰਮਿੰਦਰ ਦਾਸ ਦੀ ਦੇਖ-ਰੇਖ ਹੇਠ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ।

Ad Position 21
No active advertisement
ਅਜੀਤ ਡੈਸਕ 21-09-2026
ਹੁਸ਼ਿਆਰਪੁਰ, 20 ਸਤੰਬਰ (ਬਲਜਿੰਦਰਪਾਲ ਸਿੰਘ)-ਬਾਬਾ ਸ੍ਰੀਚੰਦ ਜੀ ਦੇ 532ਵੇਂ ਜਨਮ ਦਿਹਾੜੇ ਮੌਕੇ ਉਦਾਸੀਨ ਆਸ਼ਰਮ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ’ਚ ਡੇਰਾ ਮੁਖੀ ਮਹੰਤ ਰਮਿੰਦਰ ਦਾਸ ਦੀ ਦੇਖ-ਰੇਖ ਹੇਠ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਮੌਕੇ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ, ਮਹੰਤ ਪ੍ਰਿਤਪਾਲ ਸਿੰਘ ਸੇਵਾਪੰਥੀ ਮਿੱਠਾ ਟਿਵਾਣਾ, ਮਹਾਂਮੰਡਲੇਸ਼ਵਰ ਸਵਾਮੀ ਹਰੀ ਚੇਤਨਾ ਨੰਦ ਹਰਿਦੁਆਰ, ਮਹੰਤ ਮਹੇਸ਼ ਮੁਨੀ ਪੰਚਾਇਤੀ ਅਖਾੜਾ ਬੜਾ ਉਦਾਸੀਨ, ਸੰਤ ਬਲਵੀਰ ਸਿੰਘ ਤੇ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਬੀਬੀ ਯਸ਼ਪਾਲ ਕੌਰ ਹਰੀਆਂ ਵੇਲਾਂ, ਬਾਬਾ ਗੁਰਦੇਵ ਸਿੰਘ ਜਥੇਦਾਰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਤਰਨਾ ਦਲ, ਭਾਈ ਬਹਾਦਰ ਸਿੰਘ, ਮਹੰਤ ਮੋਹਨ ਦਾਸ, ਮਹੰਤ ਸੋਹਣ ਦਾਸ ਆਦਿ ਸੰਤਾਂ-ਮਹਾਂਪੁਰਸ਼ਾਂ, ਕਥਾਵਾਚਕਾਂ, ਰਾਗੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਸ੍ਰੀਚੰਦ ਜੀ ਦੇ ਜੀਵਨ ਫ਼ਲਸਫ਼ੇ ਤੋਂ ਜਾਣੂ ਕਰਵਾਇਆ। ਇਸ ਮੌਕੇ ਮਹੰਤ ਰਮਿੰਦਰ ਦਾਸ ਨੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਕੱਟੜਤਾ ਦਾ ਤਿਆਗ ਕਰਕੇ ਆਪਸੀ ਪ੍ਰੇਮ-ਭਾਵ ਨਾਲ ਜੀਵਨ ਬਸਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਵੀ ਮੁਕਤੀ ਪਾਉਣ ਦਾ ਮਾਰਗ ਪ੍ਰੇਮ ਭਗਤੀ ਨੂੰ ਹੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸ੍ਰੀਚੰਦ ਜੀ ਨੇ ਆਪਣਾ ਪੂਰਾ ਜੀਵਨ ਲੁਕਾਈ ਦੇ ਭਲੇ ਨੂੰ ਅਰਪਿਤ ਕੀਤਾ ਅਤੇ ਉਦਾਸੀਨ ਮੱਤ ਦੀ ਆਰੰਭਤਾ ਕੀਤੀ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਵਿਧਾਇਕ ਡਾ. ਇਸ਼ਾਂਕ ਕੁਮਾਰ, ਸਤਵਿੰਦਰਪਾਲ ਸਿੰਘ ਢੱਟ, ਮੇਅਰ ਪ੍ਰਵੀਨ ਸੈਣੀ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੁਮਾਰ, ਜੱਜ ਸਰਵੇਸ਼, ਐਡਵੋਕੇਟ ਧਰਮਿੰਦਰ ਸਿੰਘ ਜੱਜ, ਸਾਬਕਾ ਮੇਅਰ ਸ਼ਿਵ ਸੂਦ, ਐਡਵੋਕੇਟ ਹਰਦੀਪ ਸਿੰਘ, ਨਿਤਿਨ ਗੁਪਤਾ ਨੂੰ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਨਿਪੁੰਨ ਸ਼ਰਮਾ, ਤਰਸੇਮ ਸਿੰਘ ਜੱਸੋਵਾਲ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ, ਹਰਮਿੰਦਰ ਸਿੰਘ ਸੰਧੂ ਚੱਬੇਵਾਲ, ਭਾਰਤ ਭੂਸ਼ਨ ਵਰਮਾ, ਕ੍ਰਿਸ਼ਨ ਗੋਪਾਲ ਆਨੰਦ, ਕ੍ਰਿਪਾਲ ਸਿੰਘ ਗੇਰਾ, ਕਮਲ ਵਰਮਾ, ਮੋਹਨ ਲਾਲ ਪਹਿਲਵਾਨ, ਐਡਵੋਕੇਟ ਧਰਮਿੰਦਰ ਸਿੰਘ, ਸਾਹਿਲ ਸਹੋਤਾ, ਸਾਬਕਾ ਮੇਅਰ ਸ਼ਿਵ ਸੂਦ, ਲਖਵੀਰ ਸਿੰਘ, ਚੇਅਰਪਰਸਨ ਕਰਮਜੀਤ ਕੌਰ, ਐਡਵੋਕੇਟ ਇੰਦਰਪਾਲ ਸਿੰਘ ਧੰਨਾ, ਡਾ. ਕੁਲਦੀਪ ਨੰਦਾ, ਜਰਨੈਲ ਸਿੰਘ, ਅਸ਼ਵਨੀ ਓਹਰੀ, ਐਡਵੋਕੇਟ ਧਰਮਿੰਦਰ ਸਿੰਘ, ਨਰੇਸ਼ ਆਨੰਦ, ਸੰਜੀਵ ਤਲਵਾੜ, ਸਾਬਕਾ ਚੇਅਰਮੈਨ ਅਵਤਾਰ ਸਿੰਘ ਜੌਹਲ, ਰਿੰਕਾ ਆਨੰਦ, ਸੰਜੂ ਅਰੋੜਾ, ਸੁਰੇਸ਼ ਬਿੱਟੂ ਭਾਟੀਆ, ਅਸ਼ਵਨੀ ਗੈਂਦ, ਜਤਿੰਦਰ ਸੈਣੀ, ਰਾਜਾ ਸੈਣੀ, ਪਵਨ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਚੰਦ ਫਤਿਹਪੁਰੀ ਦਾ ਦਿਹਾਂਤ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਬਾਜ਼ਾਰਾਂ ’ਚ ਨਾਜਾਇਜ਼ ਕਬਜ਼ੇ ਰਾਤ ਨੂੰ ਭਾਵੇਂ ਟਰੱਕ ਲੰਘਾ ਲਓ, ਦਿਨੇ ਪੈਦਲ ਲੰਘਣਾ ਵੀ ਮੁਸ਼ਕਿਲ ਤਹਿ-ਬਾਜ਼ਾ...
Ad Position 24