11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

2027 ਦੀਆਂ ਚੋਣਾਂ ਸੰਬੰਧੀ ਰਸੂਲਪੁਰ ਦੀ ਅਗਵਾਈ ’ਚ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ

ਟਾਂਡਾ ਉੜਮੁੜ, 10 ਸਤੰਬਰ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਟਾਂਡਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਖੇ ਹੋਈ ਪਾਰਟੀ ਦੀ ਵਿਸ਼ਾਲ ਮੀਟਿੰਗ ਨੇ ਉਸ ਸਮੇਂ ਰੈਲੀ ਦਾ ਰੂਪ ਧਾਰ ਲਿਆ ਜਦੋਂ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੀਨੀਅਰ ਆਗੂ, ਸਰਕਲ ਪ੍ਰਧਾਨ, ਅਹੁਦੇਦਾਰ, ਪੰਚ-ਸਰਪੰਚ, ਸੰਮਤੀ ਮੈਂਬਰ ਅਤੇ ਪਾਰਟੀ ਵਰਕਰ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਟਾਂਡਾ ਉੜਮੁੜ, 10 ਸਤੰਬਰ (ਭਗਵਾਨ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਟਾਂਡਾ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਪਿੰਡ ਰਸੂਲਪੁਰ ਵਿਖੇ ਹੋਈ ਪਾਰਟੀ ਦੀ ਵਿਸ਼ਾਲ ਮੀਟਿੰਗ ਨੇ ਉਸ ਸਮੇਂ ਰੈਲੀ ਦਾ ਰੂਪ ਧਾਰ ਲਿਆ ਜਦੋਂ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੀਨੀਅਰ ਆਗੂ, ਸਰਕਲ ਪ੍ਰਧਾਨ, ਅਹੁਦੇਦਾਰ, ਪੰਚ-ਸਰਪੰਚ, ਸੰਮਤੀ ਮੈਂਬਰ ਅਤੇ ਪਾਰਟੀ ਵਰਕਰ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਅਰਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਉਨ੍ਹਾਂ ਵਲੋਂ ਇਕ ਛੋਟੇ ਜਿਹੇ ਸੱਦੇ ’ਤੇ ਰੱਖੀ ਗਈ ਮੀਟਿੰਗ ਵਿਚ ਜਿਸ ਤਰ੍ਹਾਂ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਪਹੁੰਚੇ ਹਨ, ਉਸ ਤੋਂ ਸਪੱਸ਼ਟ ਹੈ ਕਿ ਅਕਾਲੀ ਵਰਕਰਾਂ ਵਿਚ ਪਾਰਟੀ ਪ੍ਰਤੀ ਉਤਸ਼ਾਹ ਕਾਇਮ ਹੈ। ਸ. ਰਸੂਲਪੁਰ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਇਸ ਮੌਕੇ ਉਨ੍ਹਾਂ ਪਾਰਟੀ ਦੇ ਸਰਕਲ ਪ੍ਰਧਾਨਾਂ ਤੇ ਵਰਕਰਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਿੰਡ-ਪਿੰਡ ਬੂਥ ਪੱਧਰੀ ਮੀਟਿੰਗਾਂ ਦਾ ਸਿਲਸਿਲਾ ਤੁਰੰਤ ਸ਼ੁਰੂ ਕੀਤਾ ਜਾਵੇਗਾ ਤੇ ਹਰ ਪਿੰਡ ਵਿਚ ਬੂਥ ਲੈਵਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਸਰਗਰਮ ਭੂਮਿਕਾ ਸਭ ਤੋਂ ਅਹਿਮ ਹੈ।ਉਨ੍ਹਾਂ ਪੰਜਾਬੀਆਂ ਤੇ ਖ਼ਾਸ ਕਰਕੇ ਟਾਂਡਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ 2027 ਵਿਚ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਦਾ ਸਾਥ ਦੇਣ। ਇਸ ਮੌਕੇ ਦੇਸਰਾਜ ਸਿੰਘ ਧੁੱਗਾ ਸਾਬਕਾ ਸੰਸਦ ਮੈਂਬਰ, ਕਮਲਜੀਤ ਸਿੰਘ ਕੁਲਾਰ ਮੈਂਬਰ ਪੀ. ਏ . ਸੀ. ਸ਼੍ਰੋਮਣੀ ਅਕਾਲੀ ਦਲ, ਕਮਲਜੀਤ ਸਿੰਘ ਤੂਲੀ ਮੈਂਬਰ ਪੀ. ਏ. ਸੀ., ਗੁਰਨਾਮ ਸਿੰਘ ਸਾਹਿਬਾਜਪੁਰ, ਕੁਲਜੀਤ ਸਿੰਘ ਬਿੱਟੂ, ਇਕਬਾਲ ਸਿੰਘ ਢਡਿਆਲਾ, ਸੁਰਜੀਤ ਸਿੰਘ ਜੌੜਾ, ਪ੍ਰਿਥੀਪਾਲ ਸਿੰਘ ਦਾਤਾ, ਨਿਰਮਲ ਸਿੰਘ ਖੁਣਖੁਣ, ਸਿਮਰਜੀਤ ਸਿੰਘ ਅਟਵਾਲ, ਸਰਪੰਚ ਹਰਵਿੰਦਰ ਸਿੰਘ ਸਮਰਾ, ਅਮਰਜੀਤ ਸਿੰਘ ਝੱਜੀ ਪਿੰਡ , ਤੇਜਿੰਦਰ ਸਿੰਘ ਸੋਨੂੰ ਜਾਜਾ, ਬਚਨ ਸਿੰਘ ਡੱਡੀ ਆਂ, ਬਲਵਿੰਦਰ ਸਿੰਘ ਬਿੱਲਾ ਚੌਹਾਣਾ, ਬਲਕਾਰ ਸਿੰਘ ਜਹੂਰਾ, ਬਲਵਿੰਦਰ ਸਿੰਘ ਜਹੂਰਾ, ਉਂਕਾਰ ਸਿੰਘ ਦੇਹਰੀਵਾਲ, ਅਮਰਜੀਤ ਸਿੰਘ ਕਲਸੀਆ, ਡਾ. ਰਣਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ ਹਰਸੀ ਪਿੰਡ, ਗੁਰਨਾਮ ਸਿੰਘ, ਅਜੇ ਪੰਡਿਤ, ਬਲਵੀਰ ਸਿੰਘ ਹਰਸੀ ਪਿੰਡ, ਸਰਪੰਚ ਲਖਵਿੰਦਰ ਸਿੰਘ, ਸੰਜੀਵ ਸਿੰਘ ਕੋਈ, ਜੇ. ਪੀ. ਡੱਡੀਆਂ, ਹਰਦੀਪ ਸਿੰਘ ਭੁੱਟੋ ਆਰਗੋਵਾਲ, ਬਿੱਟੂ ਸਲੇਮਪੁਰ, ਸਤਨਾਮ ਸਿੰਘ ਨੈਣੋਵਾਲ, ਜਿੰਦਰ ਸਿੰਘ ਸੋਢੀ, ਵਰਿੰਦਰ ਗੁਪਤਾ ਗੜ੍ਹਦੀਵਾਲ, ਬਲਵੀਰ ਸਿੰਘ ਮਿਰਜ਼ਾਪੁਰ, ਨੀਰਜ ਸਰਪੰਚ ਮਿਰਜ਼ਾਪੁਰ, ਸਤਵਿੰਦਰ ਸਿੰਘ ਸੱਤਾ ਮਿਰਜ਼ਾਪੁਰ, ਕਾਨ ਸਿੰਘ ਨੰਗਲ ਜਮਾਲ, ਕੁਲਦੀਪ ਸਿੰਘ ਨੰਗਲ ਜਮਾਲ, ਹਰਦੀਪ ਸਿੰਘ ਮਾਸਟਰ, ਹਰਜਿੰਦਰ ਸਿੰਘ, ਸਰਪੰਚ ਸਤਬੀਰ ਸਿੰਘ, ਸਰਪੰਚ ਜਸਵੀਰ ਸਿੰਘ, ਜੀਵਨ ਸਿੰਘ ਬਾਲਾ, ਸਤਨਾਮ ਸਿੰਘ ਬੈਂਸ, ਬਹਾਦਰ ਸਿੰਘ ਬੈਂਸ, ਨਿਰਮਲ ਸਿੰਘ ਬਾਲਾ, ਅਮਰੀਕ ਸਿੰਘ ਬਾਜਵਾ, ਰਵਿੰਦਰ ਸਿੰਘ ਜੱਜ, ਕੁਲਦੀਪ ਸਿੰਘ, ਅਮਰੀਕ ਸਿੰਘ ਪੁਲ ਪੁਖ਼ਤਾ, ਮਾਸਟਰ ਸੁਰਿੰਦਰ ਸਿੰਘ, ਦਵਿੰਦਰ ਸਿੰਘ, ਰਾਮਾ ਬੂਟਾ ਰਾਵਾਂ, ਨਿਰਵੈਰ ਸਿੰਘ ਖੁੱਡਾ, ਜਤਿੰਦਰ ਸਿੰਘ, ਜੋਤੀ ਕਾਨ ਸਿੰਘ, ਕੁਲਦੀਪ ਸਿੰਘ ਸੇਠੀ, ਹਰਪ੍ਰੀਤ ਸਿੰਘ, ਬਾਬਾ ਗੁਰਬਖ਼ਸ਼ ਸਿੰਘ ਬਾਵਕ, ਰਵਿੰਦਰ ਸਿੰਘ ਸਿੰਘਾਪੁਰੀ, ਹਰਪ੍ਰਤਾਪ ਸਿੰਘ, ਕੈਪਟਨ ਗੁਰਸ਼ਰਨ ਸਿੰਘ ਕਲਿਆਣਪੁਰ, ਗੁਰਦਿਆਲ ਸਿੰਘ ਖੱਖ, ਰਵਿੰਦਰ ਸਿੰਘ ਨੰਗਲ ਜਮਾਲ, ਗੁਰਬਚਨ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ ਰਾਣੀ ਪਿੰਡ, ਬਲਵੀਰ ਸਿੰਘ ਰਾਣੀ ਪਿੰਡ, ਬਖ਼ਸ਼ੀਸ਼ ਸਿੰਘ, ਲਖਬੀ ਰ ਸਿੰਘ ਬੋਦਲ ਕੋਟਲੀ, ਨਿਰਮਲ ਸਿੰਘ ਤੁਲੀ, ਸਵਰਨ ਸਿੰਘ, ਕਸ਼ਮੀਰ ਸਿੰਘ, ਸੰਦੀਪ ਸਿੰਘ, ਚੈਨ ਸਿੰਘ ਜੌੜਾ ਤੇ ਓਂਕਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਵੇਲੀ ’ ਚੋਂ ਦੋ ਮੱਝਾਂ ਚੋਰੀ ਅਗਲੀ ਖ਼ਬਰ ਬਲਜੀਤ ਸਿੰਘ ਲੈਕਚਰਾਰ ਦੀ ਸੈਨੇਟ ਚੋਣ ਲਈ ਘਰ-ਘਰ ਜਾ ਕੇ ਪ੍ਰਚਾਰ
Ad Position 24