08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੰਜੀਵਨੀ ਸ਼ਰਣਮ’ ’ਚ ਸੰਗੀਤਾ ਮਿੱਤਲ ਦੀ ਅਗਵਾਈ ’ਚ ਜਨਮ ਅਸ਼ਟਮੀ ਨੂੰ ਸਮਰਪਿਤ ‘ਕ੍ਰਿਸ਼ਨ ਉਤਸਵ’ ਸਮਾਗਮ ਕਰਵਾਇਆ

ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਸਮਾਰਟ ਲਿਵਿੰਗ ਕਲੱਬ 60+ ‘ਸੰਜੀਵਨੀ ਸ਼ਰਣਮ’ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ‘ਕ੍ਰਿਸ਼ਨ ਉਤਸਵ’ ਸਮਾਗਮ ਧੂਮਧਾਮ ਨਾਲ ਮਨਾਇਆ। ਪ੍ਰਮੁੱਖ ਅਧਿਆਤਮਿਕ ਮਾਰਗਦਰਸ਼ਕ ਅਤੇ ਸੰਜੀਵਨੀ ਸ਼ਰਣਮ ਦੀ ਸੰਸਥਾਪਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ ਸੰਗੀਤਕ ਗੀਤ ਗਾਉਣ ਤੇ ਨੱਚਣ ਵਾਲੇ ਕਲਾਕਾਰਾਂ ਨੇ ਸ਼ਾਨਦਾਰ ਮਾਹੌਲ ਸਿਰਜਿਆ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਹੁਸ਼ਿਆਰਪੁਰ, 7 ਸਤੰਬਰ (ਬਲਜਿੰਦਰਪਾਲ ਸਿੰਘ)-ਸਮਾਰਟ ਲਿਵਿੰਗ ਕਲੱਬ 60+ ‘ਸੰਜੀਵਨੀ ਸ਼ਰਣਮ’ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਸਮਰਪਿਤ ‘ਕ੍ਰਿਸ਼ਨ ਉਤਸਵ’ ਸਮਾਗਮ ਧੂਮਧਾਮ ਨਾਲ ਮਨਾਇਆ। ਪ੍ਰਮੁੱਖ ਅਧਿਆਤਮਿਕ ਮਾਰਗਦਰਸ਼ਕ ਅਤੇ ਸੰਜੀਵਨੀ ਸ਼ਰਣਮ ਦੀ ਸੰਸਥਾਪਕ ਮੈਡਮ ਸੰਗੀਤਾ ਮਿੱਤਲ ਦੀ ਅਗਵਾਈ ‘ਚ ਹੋਏ ਸਮਾਗਮ ਦੌਰਾਨ ਸੰਗੀਤਕ ਗੀਤ ਗਾਉਣ ਤੇ ਨੱਚਣ ਵਾਲੇ ਕਲਾਕਾਰਾਂ ਨੇ ਸ਼ਾਨਦਾਰ ਮਾਹੌਲ ਸਿਰਜਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਤੇ ਮੈਡਮ ਸੰਗੀਤਾ ਮਿੱਤਲ ਵਲੋਂ ਸਾਂਝੇ ਤੌਰ ‘ਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਪੂਰਾ ਸੰਜੀਵਨੀ ਸ਼ਰਣਮ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਝਾਕੀਆਂ ਨਾਲ ਸਜਾਇਆ ਗਿਆ ਸੀ। ਲੋਟਸ ਹਾਲ ਦੀ ਸਜਾਵਟ ਨੇ ਵੀ ਇਕ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ। ਅਭਿਸ਼ੇਕ-ਰੰਜਨ ਦੀ ਗਾਇਕ ਜੋੜੀ ਨੇ ਸ੍ਰੀ ਕ੍ਰਿਸ਼ਨ ਦੇ ਭਜਨਾਂ ਰਾਹੀਂ ਮਾਹੌਲ ਭਗਤੀਮਈ ਕੀਤਾ। ਸੰਗੀਤਕਾਰਾਂ ਦੇ ਨਾਲ-ਨਾਲ ਸੰਜੀਵਨੀ ਸ਼ਰਣਮ ਦੇ ਭਾਗੀਦਾਰ ਗਾਇਕਾਂ ਨੇ ਵੀ ਇਸ ਗਾਇਕ ਜੋੜੀ ਨਾਲ ਗਾਇਆ ਤੇ ਨੱਚਿਆ। ਸਮਾਗਮ ਦੌਰਾਨ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਜੁੜੇ ਵੱਖ-ਵੱਖ ਪਾਤਰਾਂ ਦਾ ਵਰਣਨ ਕੀਤਾ ਅਤੇ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਕੋਈ ਜੀਵਨ ਵਿਚ ਕੁੱਝ ਬਣਨਾ ਚਾਹੁੰਦਾ ਹੈ , ਤਾਂ ਉਹ ਭਗਵਾਨ ਸ੍ਰੀ ਕ੍ਰਿਸ਼ਨ ਵਾਂਗ ਰਾਜਾ, ਪੁੱਤਰ, ਦੋਸਤ ਤੇ ਪ੍ਰੇਮੀ ਬਣਨ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਬਚਪਨ ਤੋਂ ਹੀ ਪੂਰੀ ਦੁਨੀਆ ਲਈ ਸਿੱਖਿਆਵਾਂ ਤੇ ਪ੍ਰੇਰਨਾਦਾਇਕ ਘਟਨਾਵਾਂ ਨਾਲ ਭਰਪੂਰ ਰਿਹਾ ਹੈ। ਇਸ ਮੌਕੇ ਮੈਡਮ ਸੰਗੀਤਾ ਮਿੱਤਲ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਦੀਆਂ ਕੁੱਝ ਘਟਨਾਵਾਂ ‘ਤੇ ਚਰਚਾ ਕੀਤੀ ਅਤੇ ਕਿਹਾ ਕਿ ਮਨ ਦੀ ਚੇਤੰਨ ਸ਼ਕਤੀ ਦੀ ਚੇਤਨਾ ਸ੍ਰੀ ਕ੍ਰਿਸ਼ਨ ਜਾਗ੍ਰਿਤੀ ਦਾ ਪ੍ਰਤੀਕ ਹੈ, ਇਸ ਲਈ ਜਦੋਂ ਜਾਗ੍ਰਿਤੀ ਪੈਦਾ ਹੁੰਦੀ ਹੈ ਤਾਂ ਹਨੇਰੇ ਦੀਆਂ ਬੇੜੀਆਂ ਟੁੱਟ ਜਾਂਦੀਆਂ ਹਨ ਅਤੇ ਹਰ ਪਾਸੇ ਰੌਸ਼ਨੀ ਚਮਕਦੀ ਹੈ। ਇਸ ਮੌਕੇ ਕੁੱਝ ਪ੍ਰਤਿਭਾਸ਼ਾਲੀ ਬੱਚਿਆਂ ਨੇ ਰਾਧਾ ਤੇ ਕ੍ਰਿਸ਼ਨ ਪ੍ਰਤੀ ਪ੍ਰਸ਼ੰਸਾ ਅਤੇ ਸ਼ਰਧਾ ਨਾਲ ਭਰੇ ਆਪਣੇ ਨਾਚ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮੋਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੱਕੜੀਂ (ਦਾਤਾਰਪੁਰ) ਦਾ 79ਵਾਂ ਛਿੰਝ ਮੇਲਾ ਅੱਜ ਅਗਲੀ ਖ਼ਬਰ ਮੰਨਣਹਾਨਾ ’ਚ ਨਾਭ ਕੰਵਲ ਰਾਜਾ ਸਾਹਿਬ ਦੀ ਯਾਦ ’ਚ ਸਮਾਗਮ ਅੱਜ ਤੋਂ
Ad Position 24