06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੁਰਸੇਵਾ ਨਰਸਿੰਗ ਕਾਲਜ ’ਚ ਨੇਤਰਦਾਨ ਜਾਗਰੂਕਤਾ ਸਮਾਗਮ

ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਜੇ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਗੜ੍ਹਸ਼ੰਕਰ, 5 ਸਤੰਬਰ (ਧਾਲੀਵਾਲ)-ਰੋਟਰੀ ਆਈ ਬੈਂਕ ਤੇ ਕਾਰਨੀਅਲ ਟਰਾਂਸਪਲਾਂਟ ਸੁਸਾਇਟੀ ਵਲੋਂ ਜੇ. ਬੀ. ਬਹਿਲ ਦੀ ਪ੍ਰਧਾਨਗੀ ਹੇਠ ਗੁਰਸੇਵਾ ਨਰਸਿੰਗ ਕਾਲਜ ਪਨਾਮ ਵਿਖੇ ਨੇਤਰਦਾਨ ਪੰਦਰਵਾੜੇ ਤਹਿਤ ਨੇਤਰਦਾਨ ਸੰਬੰਧੀ ਜਾਗਰੂਕਤਾ ਸਮਾਗਮ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਤਰਸੇਮ ਸਿੰਘ ਚੇਅਰਮੈਨ ਬਾਡੀ ਡੋਨੇਸ਼ਨ ਕਮੇਟੀ ਨੇ ਦੱਸਿਆ ਕਿ ਸੰਸਥਾ 1995 ਤੋਂ ਕੰਮ ਕਰ ਰਹੀ ਹੈ ਤੇ ਹੁਣ ਤੱਕ 4173 ਲੋਕਾਂ ਦੀ ਅੱਖ ਦੀ ਪੁਤਲੀ ਦਾ ਆਪ੍ਰੇਸ਼ਨ ਕਰਵਾ ਚੁੱਕੀ ਹੈ। ਡਾ. ਲਖਵਿੰਦਰ ਸਿੰਘ ਪ੍ਰਧਾਨ ਗੜ੍ਹਸ਼ੰਕਰ ਯੂਨਿਟ ਨੇ ਕਿਹਾ ਕਿ ਹੁਣ ਤੱਕ ਸੰਸਥਾ ਵਲੋਂ 34 ਮਿ੍ਤਕ ਸਰੀਰ ਮੈਡੀਕਲ ਕਾਲਜ ਨੂੰ ਰਿਸਰਚ ਲਈ ਭੇਜੇ ਜਾ ਚੁੱਕੇ ਹਨ। ਪ੍ਰਧਾਨ ਜੇ. ਬੀ. ਬਹਿਲ ਨੇ ਲੋਕਾਂ ਨੂੰ ਨੇਤਰਦਾਨ ਮੁਹਿੰਮ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਪ੍ਰੋ. ਦਲਜੀਤ ਸਿੰਘ ਨੇ ਆਪਣੇ ਸੰਬੋਧਨ ’ਚ ਕੋਰਨੀਆਂ ਤੇ ਟਰਾਂਸਪਲਾਂਟੇਸ਼ਨ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਅੱਖਾਂ ਦੀ ਸੰਭਾਲ ’ਤੇ ਚਾਨਣਾ ਪਾਇਆ। ਕਾਲਜ ਦੇ ਡਾਇਰੈਕਟਰ ਮੈਡਮ ਦਵਿੰਦਰ ਕੌਰ ਰਾਏ ਨੇ ਕਾਲਜ ਸਟਾਫ਼ ਤੇ ਵਿਦਿਆਰਥੀਆਂ ਨੂੰ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਤੇ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਪਹੁੰਚੇ ਮਹਿਮਾਨਾਂ ਦਾ ਅਦਾਰੇ ਵਲੋਂ ਧੰਨਵਾਦ ਕੀਤਾ। ਇਸ ਮੌਕੇ ਨਰਸਿੰਗ ਕਾਲਜ ਪਿ੍ੰ. ਜਸਵੀਰ ਕੌਰ ਨੇ ਨੇਤਰਦਾਨ ਕਰਨ ਦਾ ਫਾਰਮ ਭਰਿਆ। ਇਸ ਮੌਕੇ ਜਸਵੀਰ ਕਨਵਰ, ਕ੍ਰਿਸ਼ਨ ਕਿਸ਼ੋਰ, ਰਾਜਨ ਮਲਣ ਕੈਸ਼ੀਅਰ, ਡਾ. ਤਰਸੇਮ ਸਿੰਘ ਚੇਅਰਮੈਨ, ਡਾ. ਲਖਵਿੰਦਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ ਰਾਣਾ ਜਨਰਲ ਸਕੱਤਰ, ਉਂਕਾਰ ਚਾਹਲਪੁਰੀ, ਕਾਲਜ ਕਮੇਟੀ ਦੇ ਚੇਅਰਮੈਨ ਡਾ. ਜੰਗ ਬਹਾਦਰ ਸਿੰਘ ਰਾਏ, ਡਾਇਰੈਕਟਰ ਬੀਬੀ ਦਵਿੰਦਰ ਕੌਰ ਰਾਏ, ਕੰਵਲਦੀਪ ਕੌਰ ਵਾਈਸ ਪਿ੍ਰੰਸੀਪਲ, ਮੈਡਮ ਰਾਣੋ ਚਤੁਰਵੇਦੀ, ਮੈਡਮ ਹਰਜੀਤ ਕੌਰ, ਰਮਨਦੀਪ ਕੌਰ, ਰਮਨਪ੍ਰੀਤ ਕੌਰ ਸੈਕਟਰੀ, ਡਾ. ਆਰ. ਖ਼ਾਨ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਅਗਲੀ ਖ਼ਬਰ ਸ਼ਿਵ ਮੰਦਰ ਚੱਬੇਵਾਲ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸਮਾਗਮ
Ad Position 24