31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿਵਲ ਹਸਪਤਾਲ ’ਚ 5 ਕਿੱਲੋ ਦੀ ਬੱਚੇਦਾਨੀ ਦਾ ਸਫਲ ਆਪ੍ਰੇਸ਼ਨ

ਗੜ੍ਹਸ਼ੰਕਰ, 31 ਅਕਤੂਬਰ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ (ਐੱਸ. ਡੀ.

Ad Position 21
No active advertisement
ਸਫਲ ਆਪ੍ਰੇਸ਼ਨ ਉਪਰੰਤ ਸਰਜਨ ਡਾ. ਪਰਮ ਹੰਸ (ਇਨਸੈੱਟ ‘ਚ) ਆਪ੍ਰੇਸ਼ਨ ਸਮੇਂ ਕੱਢੀ ਗਈ ਗੰਢ। ਤਸਵੀਰਾਂ : ਧਾਲੀਵਾਲ 01-11-2026
ਗੜ੍ਹਸ਼ੰਕਰ, 31 ਅਕਤੂਬਰ (ਧਾਲੀਵਾਲ)-ਸਿਵਲ ਹਸਪਤਾਲ ਗੜ੍ਹਸ਼ੰਕਰ (ਐੱਸ. ਡੀ. ਐੱਚ.) ਵਿਖੇ ਡਾਕਟਰਾਂ ਦੀ ਟੀਮ ਵਲੋਂ ਇਕ ਮਹਿਲਾ ਮਰੀਜ਼ ਦਾ ਗੁੰਝਲਦਾਰ ਆਪ੍ਰੇਸ਼ਨ ਸਫਲਤਾਪੂਰਵਕ ਕਰਕੇ ਉਸ ਦੀ ਬੱਚੇਦਾਨੀ ’ਚੋਂ ਕਰੀਬ 5 ਕਿੱਲੋ ਵਜ਼ਨ ਦੀ ਗੰਢ ਕੱਢ ਦਿੱਤੀ ਗਈ ਹੈ। ਮਰੀਜ਼ ਦੀ ਬੱਚੇਦਾਨੀ ਦਾ ਆਕਾਰ 24 ਹਫ਼ਤਿਆਂ ਤੋਂ ਵੱਧ ਦੀ ਗਰਭ-ਅਵਸਥਾ ਦੇ ਬਰਾਬਰ ਸੀ ਅਤੇ ਉਸ ਵਿਚ ਕਈ ਰਸੌਲ਼ੀਆਂ ਤੇ ਪਾਲਿਪਸ ਮੌਜੂਦ ਸਨ। ਇਸ ਆਪ੍ਰੇਸ਼ਨ ਨੂੰ ਸਰਜਨ ਡਾ. ਪਰਮਹੰਸ ਵਲੋਂ ਕੀਤਾ ਤੇ ਉਨ੍ਹਾਂ ਦਾ ਸਾਥ ਅਨੱਸਥੀਸੀਆ ਮਾਹਿਰ ਡਾ. ਏਲਿਕਾ ਸ਼ਰਮਾ ਤੇ ਪੈਰਾ ਮੈਡੀਕਲ ਓ. ਟੀ. ਸਟਾਫ਼ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਤੋਂ ਬਾਅਦ ਮਰੀਜ਼ ਦੀ ਹਾਲਤ ਸਥਿਰ ਹੈ ਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਰਮਲ ਕੁਮਾਰ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵੱਡੇ ਤੇ ਜੋਖ਼ਮ ਭਰੇ ਆਪ੍ਰੇਸ਼ਨ ਆਮ ਤੌਰ ‘ਤੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿਚ ਹੀ ਹੁੰਦੇ ਹਨ, ਪਰ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ’ਚ ਇਹ ਸਹੂਲਤ ਉਪਲੱਬਧ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਸਪਤਾਲ ਵਿਚ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਯਤਨ ਜਾਰੀ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਵੜਿੰਗ ਆਪਣੀ ਬੁੱਕਲ ’ਚ ਝਾਤੀ ਮਾਰਨ-ਵਿਜੇ ਸਾਂਪਲਾ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਇਕੱਤਰਤਾ
Ad Position 24