06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਪਿੰਡ ਦੇਪੁਰ ਦਾ ਛਿੰਝ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ

ਤਲਵਾੜਾ, 5 ਸਤੰਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਵਿਖੇ ਪੀਰ ਬਾਬਾ ਲੱਖਦਾਤਾ ਤੇ ਮਹਾਨ ਬਾਬਾ ਇਸ਼ਵਰ ਦਾਸ ਨੂੰ ਸਮਰਪਿਤ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕੈਪਟਨ ਰੂਪ ਸਿੰਘ ਦੀ ਅਗਵਾਈ ਹੇਠ ਕਰਵਾਇਆ। ਛਿੰਝ ਮੇਲੇ ਵਿਚ ਹਲਕਾ ਵਿਧਾਇਕ ਐਡ.

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਤਲਵਾੜਾ, 5 ਸਤੰਬਰ (ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਦੇਪੁਰ ਵਿਖੇ ਪੀਰ ਬਾਬਾ ਲੱਖਦਾਤਾ ਤੇ ਮਹਾਨ ਬਾਬਾ ਇਸ਼ਵਰ ਦਾਸ ਨੂੰ ਸਮਰਪਿਤ ਦੋ ਦਿਨਾਂ ਸਾਲਾਨਾ ਛਿੰਝ ਮੇਲਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਕੈਪਟਨ ਰੂਪ ਸਿੰਘ ਦੀ ਅਗਵਾਈ ਹੇਠ ਕਰਵਾਇਆ। ਛਿੰਝ ਮੇਲੇ ਵਿਚ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਦੇ ਭਰਾ ‘ਆਪ’ ਨੇਤਾ ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਛਿੰਝ ਮੇਲੇ ਵਿਚ ਪੰਜਾਬ ਤੋਂ ਇਲਾਵਾ ਹੋਰ ਬਾਹਰੀ ਸੂਬਿਆਂ ਤੋਂ ਪਹੁੰਚੇ ਲਗਭਗ 200 ਪਹਿਲਵਾਨਾਂ ਨੇ ਭਾਗ ਲਿਆ। ਛਿੰਝ ਮੇਲੇ ਵਿਚ ਪਹੁੰਚਣ ’ਤੇ ਮੁੱਖ ਮਹਿਮਾਨ ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਦਾ ਪ੍ਰਧਾਨ ਰੂਪ ਤੇ ਸਮੂਹ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ। ਛਿੰਝ ਮੇਲੇ ਵਿਚ ਵੱਡੀ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਤਾਲਬ ਬਾਬਾ ਫਲਾਹੀ ਅਤੇ ਪਹਿਲਵਾਨ ਭੋਲਾ ਦਿਲੀ ਵਿਚਕਾਰ ਹੋਈ, ਜਿਸ ਵਿਚ ਪਹਿਲਵਾਨ ਬਾਬਾ ਫਲਾਹੀ ਜੇਤੂ ਰਿਹਾ। ਛੋਟੀ ਰੁਮਾਲੀ ਦੀ ਕੁਸ਼ਤੀ ਬੰਟੀ ਨੈਨਾ ਦੇਵੀ ਤੇ ਪਹਿਲਵਾਨ ਰੋਹਿਤ ਫੌਜੀ ਦੇ ਵਿਚਕਾਰ ਹੋਈ, ਜੋ ਬਰਾਬਰ ਰਹੀ। ਮੁੱਖ ਮਹਿਮਾਨ ਵਰਿੰਦਰ ਇਕਵਾਲ ਸਿੰਘ ਬਿੰਦੂ ਘੁੰਮਣ ਨੇ ਜੇਤੂ ਤੇ ਉਪ ਜੇਤੂ ਪਹਿਲਵਾਨ ਨੂੰ ਆਪਣੇ ਕਰ ਕਮਲਾ ਨਾਲ ਰੁਮਾਲੀ ਭੇਟ ਕੀਤੀ ਗਈ। ਪ੍ਰਬੰਧਕੀ ਕਮੇਟੀ ਵਲੋਂ ਮੁੱਖ ਮਹਿਮਾਨ ਸ੍ਰੀ ਘੁੰਮਣ ਨੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਘੁੰਮਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡਾਂ ਵਿਚ ਛਿੰਝ ਮੇਲਿਆਂ ਦੇ ਆਯੋਜਨ ਨਾਲ ਆਪਸੀ ਭਾਈਚਾਰਾ ਵਧਦਾ ਹੈ। ਇਸ ਮੌਕੇ ਐਮ. ਸੀ. ਤਰੁਣ ਮਨੂੰ ਖੁੱਲਰ, ਕੈਪ. ਰੂਪ ਸਿੰਘ, ਕੈਪ. ਕਿਸ਼ੋਰ, ਕੈਪ. ਰਵਿੰਦਰ ਸਿੰਘ, ਸਰਪੰਚ ਰਾਜੀਵ ਡਡਵਾਲ ਗੋਇਵਾਲ, ਸਰਪੰਚ ਬਾਲ ਕ੍ਰਿਸ਼ਨ ਸ਼ਾਸਤਰੀ, ਡਾ. ਸਤਪਾਲ ਸ਼ਾਸਤਰੀ, ਲਖਵਿੰਦਰ ਲੱਕੀ, ਸੁਭਾਸ਼ ਠਾਕੁਰ, ਸੂਬੇਦਾਰ ਸ਼ਿਵ ਦੱਤ, ਲੰਬੜਦਾਰ ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਜਗਦੀਸ਼ ਸਿੰਘ, ਤਿਲਕ ਰਾਜ, ਦਲਵੀਰ ਸਿੰਘ ਆਦਿ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦੇ ਖੇਤਰ ਵਿਚ ਨਵੀਂ ਸੋਚ, ਗੁਣਵੱਤਾ ਤੇ ਸੰਸਕਾਰਾਂ ਨੂੰ ਦੇ ਰਹੇ ਤਰਜੀਹ-ਤਰਲੋਚਨ ਸਿੰਘ, ਮਾਰਸ਼ਲ ਤੇ ਮਹਿੰਦਰੂ ਅਗਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਸੀਪਰੀਆਂ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਤੇ ਅਧਿਆਪਕ ਦਿਵਸ ਮਨਾਇਆ
Ad Position 24