ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ 70 ਫੁੱਟ ਝੰਡਾ ਸਥਾਪਤ
ਤਲਵਾੜਾ, 4 ਸਤੰਬਰ (ਮਹਿਤਾ)-ਸ੍ਰੀ ਕ੍ਰਿਸ਼ਨ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤਲਵਾੜਾ ਵਿਖੇ ਅੱਜ 70 ਫੁੱਟ ਲੰਬਾ ਨਵਾਂ ਝੰਡਾ ਸਥਾਪਤ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਤੇ ਉਨ੍ਹਾਂ ਦੀ ਧਰਮ ਪਤਨੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ।
ਤਲਵਾੜਾ, 4 ਸਤੰਬਰ (ਮਹਿਤਾ)-ਸ੍ਰੀ ਕ੍ਰਿਸ਼ਨ ਅਸ਼ਟਮੀ ਦੇ ਪਵਿੱਤਰ ਦਿਹਾੜੇ ’ਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤਲਵਾੜਾ ਵਿਖੇ ਅੱਜ 70 ਫੁੱਟ ਲੰਬਾ ਨਵਾਂ ਝੰਡਾ ਸਥਾਪਤ ਕੀਤਾ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸ੍ਰੀ ਸੁਸ਼ੀਲ ਪਿੰਕੀ ਤੇ ਉਨ੍ਹਾਂ ਦੀ ਧਰਮ ਪਤਨੀ ਉਚੇਚੇ ਤੌਰ ’ਤੇ ਹਾਜ਼ਰੀ ਲਗਵਾਉਣ ਲਈ ਪਹੁੰਚੇ। ਸਭ ਤੋਂ ਪਹਿਲਾਂ ਵਿਦਵਾਨ ਪੰਡਿਤ ਵਲੋਂ ਝੰਡਾ ਸਥਾਪਤ ਕਰਨ ਤੋਂ ਪਹਿਲਾਂ ਭਾਜਪਾ ਨੇਤਾ ਸੁਸ਼ੀਲ ਪਿੰਕੀ ਤੇ ਉਨ੍ਹਾਂ ਦੀ ਧਰਮ ਪਤਨੀ ਤੋਂ ਪੂਜਾ ਅਰਚਨਾ ਕਰਵਾਈ ਗਈ। ਬਾਅਦ ਵਿਚ ਜੈਕਾਰਿਆਂ ਦੀ ਗੂੰਜ ਵਿਚ ਝੰਡਾ ਸਥਾਪਤ ਕੀਤਾ ਗਿਆ। ਇਸ ਮੌਕੇ ਮਹਾਂਮੰਡਲੇਸ਼ਵਰ ਸ੍ਰੀ 1008 ਮਹੰਤ ਰਮੇਸ਼ ਦਾਸ ਮਹਾਰਾਜ, ਪ੍ਰਧਾਨ ਮਹੇਸ਼ ਚੋਪੜਾ, ਤਿਲਕ ਰਾਜ, ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਤਲਵਾੜਾ ਦੇ ਪ੍ਰਧਾਨ ਅਸ਼ੋਕ ਸਿੱਕਾ, ਬੱਬਾ ਕਾਲੀਆ, ਪੁਸ਼ਪਾ ਦੇਵੀ, ਮੀਨਾ ਸ਼ਰਮਾ, ਅੰਜੂ ਸ਼ਰਮਾ, ਨੇਹਾ ਸ਼ਰਮਾ, ਸ਼ਾਮ ਲਾਲ ਸ਼ਰਮਾ, ਸਰਵਣ ਕੁਮਾਰ, ਇੰਜ. ਵਿਨੈ ਠਾਕੁਰ ਐਕਸੀਅਨ, ਅਸ਼ੋਕ ਸਭਰਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਭਗਤਜਨ ਹਾਜ਼ਰ ਸਨ।