05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹੁਸ਼ਿਆਰਪੁਰ ਤੋਂ ਅਸ਼ੋਕ ਰਾਜਪੂਤ ਅਧਿਆਪਕ ਰਾਜ ਪੁਰਸਕਾਰ ਨਾਲ ਹੋਣਗੇ ਸਨਮਾਨਿਤ

ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ-2026 ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਿਹਨਤੀ, ਇਮਾਨਦਾਰ ਤੇ ਯੋਗ ਹੈੱਡ ਟੀਚਰ ਅਸ਼ੋਕ ਰਾਜਪੂਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰਾਮ ਨਗਰ, ਬਲਾਕ ਭੂੰਗਾ-2 ਨੂੰ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਵਿਖੇ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਸ਼ੋਕ ਰਾਜਪੂਤ ਨੇ ਜਦ ਤੋਂ ਬਤੌਰ ਹੈੱਡ ਟੀਚਰ ਦਾ ਅਹੁਦਾ ਸੰਭਾਲਿਆ, ਉਦੋਂ ਤੋਂ ਸਕੂਲ ਨੂੰ ਆਮ ਤੋਂ ਸਮਾਰਟ, ਸੋਹਣੀ ਦਿੱਖ, ਬੱਚਿਆਂ ਦਾ ਸਿੱਖਣ ਪੱਧਰ ਉੱਚਾ ਚੁੱਕਣਾ, ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਦਰ ਵਰਕਸ਼ਾਪ ਦਾ ਆਯੋਜਨ, ਅੰਤਰਰਾਸ਼ਟਰੀ ਟਰੇਨਿੰਗ, ਹੈਂਡਮੇਡ ਮੈਟੀਰੀਅਲ ਟੀ.

Ad Position 21
repet_subhas-goyals [Copy P29]
ਹੈੱਡ ਟੀਚਰ ਅਸ਼ੋਕ ਰਾਜਪੂਤ 05-09-2026
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕ ਰਾਜ ਪੁਰਸਕਾਰ-2026 ਲਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਿਹਨਤੀ, ਇਮਾਨਦਾਰ ਤੇ ਯੋਗ ਹੈੱਡ ਟੀਚਰ ਅਸ਼ੋਕ ਰਾਜਪੂਤ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਰਾਮ ਨਗਰ, ਬਲਾਕ ਭੂੰਗਾ-2 ਨੂੰ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ਵਿਖੇ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਅਸ਼ੋਕ ਰਾਜਪੂਤ ਨੇ ਜਦ ਤੋਂ ਬਤੌਰ ਹੈੱਡ ਟੀਚਰ ਦਾ ਅਹੁਦਾ ਸੰਭਾਲਿਆ, ਉਦੋਂ ਤੋਂ ਸਕੂਲ ਨੂੰ ਆਮ ਤੋਂ ਸਮਾਰਟ, ਸੋਹਣੀ ਦਿੱਖ, ਬੱਚਿਆਂ ਦਾ ਸਿੱਖਣ ਪੱਧਰ ਉੱਚਾ ਚੁੱਕਣਾ, ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਮਦਰ ਵਰਕਸ਼ਾਪ ਦਾ ਆਯੋਜਨ, ਅੰਤਰਰਾਸ਼ਟਰੀ ਟਰੇਨਿੰਗ, ਹੈਂਡਮੇਡ ਮੈਟੀਰੀਅਲ ਟੀ. ਐਲ. ਐਮ, ਨਿਸ਼ਠਾ ਐਪ ਟਰੇਨਿੰਗ, ਵਿਦਿਆਰਥੀਆਂ ਦੀ ਗਿਣਤੀ ਵਿਚ ਕ੍ਰਮਵਾਰ 25 ਤੇ 32 ਫ਼ੀਸਦੀ ਰਿਕਾਰਡ ਤੋੜ ਵਾਧਾ, ਪ੍ਰਾਜੈਕਟ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਅਧੀਨ ਰਾਜ ਪੱਧਰ ਤੇ ਪ੍ਰਸ਼ਨ ਬੈਂਕ ਵਿਚ ਯੋਗਦਾਨ, ਵਿਦਿਆਰਥੀਆਂ ਵਲੋਂ ਹਰੇਕ ਵਰ੍ਹੇ ਵੱਖ-ਵੱਖ ਖੇਡਾਂ ਤਹਿਤ ਰਾਜ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਾ ਅਤੇ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਪ੍ਰਾਪਤ ਕੀਤੀਆਂ ਉਪਲਬਧੀਆਂ ਕਰਕੇ ਅਨੇਕਾਂ ਵਾਰ ਸਿੱਖਿਆ ਵਿਭਾਗ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਧਿਆਪਕਾ ਅਨੀਤਾ ਰਾਣੀ, ਮੀਨਾ ਕੁਮਾਰੀ, ਸੁਨੈਨਾ ਦੇਵੀ, ਪ੍ਰੀਤੀ ਰਾਣੀ, ਸਰਬਜੀਤ ਕੌਰ, ਮਮਤਾ, ਗੁਰਜਿੰਦਰ ਕੌਰ, ਰੀਤੂ ਬਾਲਾ, ਜਯੋਤੀ ਦੇਵੀ, ਕਿਰਨਜੀਤ ਕੌਰ, ਨੇਹਾ ਕੁਮਾਰੀ ਆਦਿ ਅਤੇ ਹੋਰਨਾਂ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਅਸ਼ੋਕ ਰਾਜਪੂਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜਨੌੜੀ ਦੀ ਲੈਕਚਰਾਰ ਅਨੂੰ ਬਾਲਾ ਨੂੰ ਮਿਲੇਗਾ ਸਟੇਟ ਐਵਾਰਡ ਅਗਲੀ ਖ਼ਬਰ ਸੀ. ਐੱਚ. ਸੀ. ਹਾਜੀਪੁਰ ਦੀ ਖਸਤਾ ਹਾਲਤ ’ਤੇ ਉੱਠੇ ਸਵਾਲ, ਮਰੀਜ਼ਾਂ ਤੋਂ ਕਥਿਤ ਪਾਰਕਿੰਗ ਵਸੂਲੀ ਦਾ ਕੀਤਾ ਵਿਰੋਧ
Ad Position 24