ਚੱਬੇਵਾਲ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਐਸ.ਸੀ. ਵਿੰਗ ਦਾ ਸਨਮਾਨ
ਚੱਬੇਵਾਲ, 27 ਅਗਸਤ (ਰਾਜੀਵ ਭਾਰਦਵਾਜ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕਿਸਾਨ ਵਿੰਗ ਦੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਤੇ ਐਸ.
ਚੱਬੇਵਾਲ, 27 ਅਗਸਤ (ਰਾਜੀਵ ਭਾਰਦਵਾਜ)-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਦਫ਼ਤਰ ਵਿਖੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਦਾ ਅਗਵਾਈ ਵਿਚ ਪਾਰਟੀ ਦੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣੀ ਗਈ ਕਿਸਾਨ ਵਿੰਗ ਦੀ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਚਾਰ ਵਟਾਂਦਰੇ ਕੀਤੇ ਗਏ। ਇਸ ਮੌਕੇ ਤੇ ਐਸ.ਸੀ. ਵਿੰਗ ਦੇ ਚੁਣੇ ਗਏ ਪ੍ਰਧਾਨ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਕੁਮਾਰ ਲਹਿਲੀ ਕਲਾਂ ਨੇ ਸਾਰੀ ਕਮੇਟੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇੱਕਜੁੱਟ ਹੋਕੇ ਪਾਰਟੀ ਲਈ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਜੋਸ਼ ਦੇਖ ਕੇ ਵਿਰੋਧੀਆਂ ਦੀ ਨੀਂਦ ਹਰਾਮ ਹੋ ਗਈ ਹੈ। ਇਸ ਮੌਕੇ ਹਲਕੇ ਦੇ ਸਰਕਲ ਪ੍ਰਧਾਨਾਂ ਅਮਨਦੀਪ ਸਿੰਘ ਸੋਨੀ ਨੰਗਲ ਖਿਡਾਰੀਆਂ, ਜਸਪਾਲ ਸਿੰਘ ਹਲੂਵਾਲ, ਜਸਪਿੰਦਰ ਸਿੰਘ ਭੇੜੂਆ, ਜਤਿੰਦਰ ਸਿੰਘ ਜੈਤਪੁਰ, ਮਲਕੀਤ ਸਿੰਘ ਹਕੂਮਤਪੁਰ, ਸੁਰਿੰਦਰਪਾਲ ਸਿੰਘ ਮੋਨਾ ਕਲਾਂ ਤੋਂ ਇਲਾਵਾ ਹਰਮੇਸ਼ ਲਾਲ ਬਸੀ ਜੌੜਾ, ਜੋਗਿੰਦਰਪਾਲ ਕਾਂਗੜ, ਬਲਵੀਰ ਸਿੰਘ ਚੱਬੇਵਾਲ, ਸੁੱਚਾ ਸਿੰਘ ਚੱਬੇਵਾਲ, ਪਲਵਿੰਦਰ ਸਿੰਘ ਹਕੂਮਤਪੁਰ, ਜਗਤਾਰ ਸਿੰਘ ਟੌਹਲੀਆਂ, ਮਲਕੀਤ ਸਿੰਘ, ਪਰਮਜੀਤ ਸਿੰਘ ਜੈਤਪੁਰ, ਭੁਪਿੰਦਰ ਸਿੰਘ ਬਹਿਬਲਪੁਰ, ਪ੍ਰਸ਼ੋਤਮ ਸਿੰਘ ਫੁਗਲਾਣਾ, ਮੰਗਲ ਸਿੰਘ ਬਸੀ ਦੌਲਤ ਖਾਂ, ਪ੍ਰਿਥੀਪਾਲ ਸਿੰਘ ਹਾਰਟਾ, ਸੁਰਜੀਤ ਸਿੰਘ ਸਾਹਰੀ, ਪਵਨ ਕੁਮਾਰ ਮਮੂਲੀ, ਰੇਸ਼ਮ ਲਾਲ ਮੁਖੋਮਜਾਰਾ, ਤਰਲੋਚਨ ਸਿੰਘ ਟੋਡਰਪੁਰ, ਇੰਦਰਜੀਤ ਸਿੰਘ ਸੈਦੋ ਪੱਟੀ, ਗੌਰਵ ਗਿੱਲ ਬੱਸੀ ਕਲਾਂ, ਪ੍ਰੇਮ ਕੁਮਾਰ ਭੀਲੋਵਾਲ, ਸੰਦੀਪ ਕੁਮਾਰ ਤਾਜੋਵਾਲ, ਸੰਦੀਪ ਕੁਮਾਰ ਤਾਜੋਵਾਲ, ਮਲਕੀਤ ਸਿੰਘ ਹਕੂਮਤਪੁਰ ਅਤੇ ਸੁਖਦੇਵ ਸਿੰਘ ਭੇੜੂਆ ਆਦਿ ਹਾਜ਼ਰ ਸਨ।