ਸਰਵੇਸ਼ਵਰ ਧਾਮ ਮੰਦਰ ਬਾਗੋਵਾਲ ’ਚ ਹੋਈ ਚੋਰੀ
ਮੁਕੇਰੀਆਂ, 27 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਦੇ ਵਾਰਡ ਨੰਬਰ ਦਸ ਬਾਗੋਵਾਲ ਵਿਖੇ ਸਥਿਤ ਸ਼ਿਵ ਮੰਦਿਰ ਸਰਵੇਸ਼ਵਰ ਧਾਮ ਵਿਖੇ ਬੀਤੇ ਦਿਨ ਦੁਪਹਿਰ ਨੂੰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਕੈਸ਼ੀਅਰ ਬਲਜੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਮੇਂ ਜਦੋਂ ਉਹ ਮੰਦਰ ਪਹੁੰਚੇ ਤਾਂ ਦੇਖਿਆ ਕਿ ਮ ੰਦਰ ਦੇ ਤਾਲੇ ਤੋੜ ਕੇ ਤੇ ਮੰਦਰ ਦੇ ਅੰਦਰ ਰੱਖੇ ਦਾਨ ਪਾਤਰ ਨੂੰ ਤੋੜ ਕੇ ਕਰੀਬ ਦੋ ਹਜ਼ਾਰ ਰੁਪਏ ਨਕਦੀ, ਮਿਊਜ਼ਿਕ ਸਿਸਟਮ ਦਾ ਐਂਪਲੀਫਾਇਰ ਅਤੇ 50 ਮੀਟਰ ਤਾਰ ਚੋਰਾਂ ਵਲੋਂ ਚੋਰੀ ਕਰ ਲਈ ਗਈ ।
ਮੁਕੇਰੀਆਂ, 27 ਅਗਸਤ (ਰਾਮਗੜ੍ਹੀਆ)- ਮੁਕੇਰੀਆਂ ਦੇ ਵਾਰਡ ਨੰਬਰ ਦਸ ਬਾਗੋਵਾਲ ਵਿਖੇ ਸਥਿਤ ਸ਼ਿਵ ਮੰਦਿਰ ਸਰਵੇਸ਼ਵਰ ਧਾਮ ਵਿਖੇ ਬੀਤੇ ਦਿਨ ਦੁਪਹਿਰ ਨੂੰ ਚੋਰੀ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮੰਦਰ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਕੈਸ਼ੀਅਰ ਬਲਜੀਤ ਸਿੰਘ ਫ਼ੌਜੀ ਨੇ ਦੱਸਿਆ ਕਿ ਬੀਤੇ ਦਿਨ ਦੁਪਹਿਰ ਸਮੇਂ ਜਦੋਂ ਉਹ ਮੰਦਰ ਪਹੁੰਚੇ ਤਾਂ ਦੇਖਿਆ ਕਿ ਮ ੰਦਰ ਦੇ ਤਾਲੇ ਤੋੜ ਕੇ ਤੇ ਮੰਦਰ ਦੇ ਅੰਦਰ ਰੱਖੇ ਦਾਨ ਪਾਤਰ ਨੂੰ ਤੋੜ ਕੇ ਕਰੀਬ ਦੋ ਹਜ਼ਾਰ ਰੁਪਏ ਨਕਦੀ, ਮਿਊਜ਼ਿਕ ਸਿਸਟਮ ਦਾ ਐਂਪਲੀਫਾਇਰ ਅਤੇ 50 ਮੀਟਰ ਤਾਰ ਚੋਰਾਂ ਵਲੋਂ ਚੋਰੀ ਕਰ ਲਈ ਗਈ । ਕਮੇਟੀ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨਾਂ ਵਿਚ ਸ਼ਰਾਰਤੀ ਅਨਸਰਾਂ ਵਲੋਂ ਮੰਦਰ ਵਿਚ ਰੌਸ਼ਨੀ ਲਈ ਲਗਾਈਆਂ ਫਲੱਡ ਲਾਈਟਾਂ ਨੂੰ ਅਤੇ ਸਟਰੀਟ ਲਾਈਟਾਂ ਨੂੰ ਕਈ ਵਾਰ ਤੋੜਿਆ ਗਿਆ ਹੈ। ਉਨ੍ਹਾਂ ਨੇ ਪੁਲਿਸ ਪ੍ਰ ਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ।