45 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
ਮਾਹਿਲਪੁਰ, 24 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 45 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਮਾਹਿਲਪੁਰ ਤੋਂ ਪਿੰਡ ਨੰਗਲ ਖ਼ੁਰਦ ਸਾਈਡ ਨੂੰ ਬੀ.
ਮਾਹਿਲਪੁਰ, 24 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਦੀ ਪੁਲਿਸ ਨੇ 45 ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਮਾਹਿਲਪੁਰ ਤੋਂ ਪਿੰਡ ਨੰਗਲ ਖ਼ੁਰਦ ਸਾਈਡ ਨੂੰ ਬੀ.ਡੀ.ਓ. ਕਲੋਨੀ ਵਾਲੇ ਲਿੰਕ ਰੋਡ ’ਤੇ ਜਾ ਰਹੇ ਸੀ ਤਾਂ ਸਾਹਮਣੇ ਤੋ ਇੱਕ ਮੋਨਾ ਨੌਜਵਾਨ ਗਗਨਦੀਪ ਉਰਫ਼ ਲੋਟਾ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਵਾਰਡ ਨੰਬਰ 12 ਬੀ.ਡੀ.ਓ ਕਲੋਨੀ ਮਾਹਿਲਪੁਰ ਥਾਣਾ ਮਾਹਿਲਪੁਰ ਪੈਦਲ ਆਉਂਦਾ ਜਿਸ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ 45 ਨਸ਼ੀਲੀਆਂ ਗੋਲੀਆਂ ਤੇ 380 ਰੁਪਏ ਬਰਾਮਦ ਹੋਏ ਜਿਸ ’ਤੇ ਮੁਕੱਦਮਾ ਦਰਜ ਕੀਤਾ ਗਿਆ।