24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਗਰ ਕੌਂਸਲ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਦੀ ਤਾਜਪੋਸ਼ੀ ਸੰਬੰਧੀ ਵਿਸ਼ੇਸ਼ ਸਮਾਗਮ

ਮੁਕੇਰੀਆਂ, 24 ਅਗਸਤ (ਰਾਮਗੜ੍ਹੀਆ)- ਅੱਜ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਤਾਜਪੋਸ਼ੀ ਸਬੰਧੀ ਇਕ ਵਿਸ਼ੇਸ਼ ਸਮਾਗਮ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਨਗਰ ਕੌਂਸਲ ਮੁਕੇਰੀਆਂ ਵਿਖੇ ਕਰਵਾਇਆ ਗਿਆ। ਇਸ ਮੌਕੇ ਐਮ.

Ad Position 21
No active advertisement
ਅਜੀਤ ਡੈਸਕ 25-08-2026
ਮੁਕੇਰੀਆਂ, 24 ਅਗਸਤ (ਰਾਮਗੜ੍ਹੀਆ)- ਅੱਜ ਨਗਰ ਕੌਂਸਲ ਮੁਕੇਰੀਆਂ ਦੇ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਤਾਜਪੋਸ਼ੀ ਸਬੰਧੀ ਇਕ ਵਿਸ਼ੇਸ਼ ਸਮਾਗਮ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਨਗਰ ਕੌਂਸਲ ਮੁਕੇਰੀਆਂ ਵਿਖੇ ਕਰਵਾਇਆ ਗਿਆ। ਇਸ ਮੌਕੇ ਐਮ.ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਇੱਥੇ ਪਹੁੰਚਣ ’ਤੇ ਉਨ੍ਹਾਂ ਦਾ ਦਸੂਹਾ ਤੋਂ ਵਿਧਾਇਕ ਕਰਮਵੀਰ ਸਿੰਘ ਘੁੰਮਣ, ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ, ਪਲਾਨਿੰਗ ਬੋਰਡ ਦੀ ਚੇਅਰਪਰਸਨ ਕਰਮਜੀਤ ਕੌਰ, ਨਗਰ ਕੌਂਸਲ ਪ੍ਰਧਾਨ ਅਨੂਪ ਭੱਟੀ ਅਤੇ ਵਾਈਸ ਪ੍ਰਧਾਨ ਡਾਕਟਰ ਮਧੂਮਿਤਾ, ਐਮ.ਸੀ. ਸਾਹਿਬਾਨ ਤੇ ਹੋਰ ਪਤਵੰਤੇ ਸੱਜਣਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐਮ . ਪੀ. ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਨਗਰ ਕੌਂਸਲ ਦੇ ਨਵੇਂ ਚੁਣੇ ਪ੍ਰਧਾਨ ਅਨੂਪ ਭੱਟੀ ਤੇ ਵਾਈਸ ਪ੍ਰਧਾਨ ਡਾ. ਮਧੂਮਿਤਾ ਅਰੋੜਾ ਨੂੰ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਡਾ. ਚੱਬੇਵਾਲ ਨੇ ਕਿਹਾ ਕਿ ਪਾਰਟੀ ਦੇ ਆਗੂ ਅਤੇ ਵਰਕਰ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨਸ਼ੀਲ ਹਨ। ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਲਾਕੇ ਦੇ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਮੁਕੇਰੀਆਂ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਵਰਕਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਤੇ ਪਿੰਡਾਂ ਦੇ ਲੋਕਾਂ ਨਾਲ ਮਿਲ ਕੇ ਵਿਕਾਸ ਕੰਮਾਂ ਸਬੰਧੀ ਗਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਪਿਛਲੀਆਂ ਕਮੇਟੀਆਂ ਵਲੋਂ ਮੁਕੇਰੀਆਂ ਦਾ ਕੂੜਾ ਲੱਖਾਂ ਰੁਪਏ ਖਰਚ ਕੇ ਠੇਕੇਦਾਰ ਰਾਹੀਂ ਪਠਾਨਕੋਟ ਦੇ ਡੰਪ ਉਤੇ ਭੇਜਿਆ ਜਾ ਰਿਹਾ ਸੀ ਪਰ ਨਵੀਂ ਨਗਰ ਕੌਂਸਲ ਬਣਨ ’ਤੇ ਹੁਣ ਛੇਤੀ ਹੀ ਮੁਕੇਰੀਆਂ ਨਜ਼ਦੀਕ ਕੂੜੇ ਦੇ ਡੰਪ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਜੋ ਨਗਰ ਕੌਂਸਲ ਦੇ ਲੱਖਾਂ ਰੁਪਏ ਦੇ ਹੋ ਰਹੇ ਨੁਕਸਾਲ ਨੂੰ ਬਚਾਇਆ ਜਾ ਸਕੇ। ਇਸ ਮੌਕੇ ਈ.ਓ. ਰਾਮ ਪ੍ਰਕਾਸ਼, ‘ਆਪ’ ਆਗੂ ਸਰਪੰਚ ਅਨਿਲ ਠਾਕੁਰ ਮਾਨਸਰ, ਐਮ.ਸੀ. ਪੂਨਮ ਰੱਤੂ, ਮਾਰਕੀਟ ਕਮੇਟੀ ਚੇਅਰਮੈਨ ਬੇਅੰਤ ਸਿੰਘ ਰੰਧਾਵਾ, ਐਮ.ਸੀ ਸਤਪਾਲ ਸਿੰਘ ਕੋਹਲੀ, ‘ਆਪ’ ਆਗੂ ਐਮ.ਸੀ. ਸ਼ੇਰ ਸਿੰਘ ਸ਼ੇਰਾ, ਗੁਰਵਿੰਦਰ ਜੀਤ ਸਿੰਘ, ਸੰਦੀਪ ਟਿੰਮਾ, ਸਰਬਜੀਤ ਕੌਰ ‘ਆਪ’ ਇਸਤਰੀ ਵਿੰਗ ਬਲਾਕ ਪ੍ਰਧਾਨ ਮੁਕੇਰੀਆਂ, ਮੰਗਲੇਸ਼ ਕੁਮਾਰ ਜੱਜ, ਰਕੇਸ਼ ਕੁਮਾਰ ਰੱਤੂ, ਸੁਪਰਡੈਂਟ ਬਲਵਿੰਦਰ ਸਿੰਘ ਸਮੂਹ ਸਟਾਫ ਤੇ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਅਗਲੀ ਖ਼ਬਰ 45 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
Ad Position 24