24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਿਸਾਨ ਆਗੂਆਂ ਨੇ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਦਫ਼ਤਰ ਵਿਖੇ ਜਮ੍ਹਾਂ ਕਰਵਾਏ

ਭੰਗਾਲਾ, 24 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੁਨੇਹੇ ’ਤੇ ਪਹਿਰਾ ਦਿੰਦਿਆਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਆਗੂ ਨਾਨਕ ਸਿੰਘ, ਕੁਲਵਿੰਦਰ ਸਿੰਘ ਮੰਜਪੁਰ, ਤਰਸੇਮ ਸਿੰਘ ਸੇਮਾ ਗੁਰਦਾਸਪੁਰ ਦੀ ਅਗਵਾਈ ਵਿਚ ਚਿੱਪ ਵਾਲੇ ਮੀਟਰਾਂ ਨੂੰ ਲਾਹ ਕੇ ਬਿਜਲੀ ਦਫ਼ਤਰ ਵਿਚ ਜਮਾਂ ਕਰਵਾਇਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਨਗਰਾਂ ਨੌਸ਼ਹਿਰਾ ਪੱਤਣ, ਕੋਲੀਆ ਤੋਂ ਭੈਣ ਰਾਜਵੀਰ ਕੌਰ, ਜਿਸ ਦਾ ਬਿੱਲ 15 ਹਜ਼ਾਰ ਰੁਪਏ ਆਇਆ ਹੋਇਆ ਸੀ ਤੇ ਪੁਰਾਣਾ ਭੰਗਾਲਾ ਤੋਂ ਵਿਜੇ ਕੁਮਾਰ ਦਾ ਬਿੱਲ 25850 ਰੁਪਏ ਆਇਆ ਸੀ, ਮਾਨਸਰ ਤੋਂ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਮਾਨਸਰ ਨੂੰ ਪੁੱਛੇ ਬਗੈਰ ਉਨ੍ਹਾਂ ਦੇ ਘਰ ਵਿਚੋਂ ਪੁਰਾਣਾ ਗਰਾਰੀ ਵਾਲਾ ਬਿਜਲੀ ਦਾ ਮੀਟਰ ਪੁੱਟ ਕੇ ਜਬਰੀ ਸਮਾਰਟ ਮੀਟਰ ਲਗਾ ਦਿੱਤਾ ਗਿਆ ਸੀ।

Ad Position 21
No active advertisement
ਅਜੀਤ ਡੈਸਕ 25-08-2026
ਭੰਗਾਲਾ, 24 ਅਗਸਤ (ਬਲਵਿੰਦਰਜੀਤ ਸਿੰਘ ਸੈਣੀ)- ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੁਨੇਹੇ ’ਤੇ ਪਹਿਰਾ ਦਿੰਦਿਆਂ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ, ਸੀਨੀਅਰ ਆਗੂ ਨਾਨਕ ਸਿੰਘ, ਕੁਲਵਿੰਦਰ ਸਿੰਘ ਮੰਜਪੁਰ, ਤਰਸੇਮ ਸਿੰਘ ਸੇਮਾ ਗੁਰਦਾਸਪੁਰ ਦੀ ਅਗਵਾਈ ਵਿਚ ਚਿੱਪ ਵਾਲੇ ਮੀਟਰਾਂ ਨੂੰ ਲਾਹ ਕੇ ਬਿਜਲੀ ਦਫ਼ਤਰ ਵਿਚ ਜਮਾਂ ਕਰਵਾਇਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਨਗਰਾਂ ਨੌਸ਼ਹਿਰਾ ਪੱਤਣ, ਕੋਲੀਆ ਤੋਂ ਭੈਣ ਰਾਜਵੀਰ ਕੌਰ, ਜਿਸ ਦਾ ਬਿੱਲ 15 ਹਜ਼ਾਰ ਰੁਪਏ ਆਇਆ ਹੋਇਆ ਸੀ ਤੇ ਪੁਰਾਣਾ ਭੰਗਾਲਾ ਤੋਂ ਵਿਜੇ ਕੁਮਾਰ ਦਾ ਬਿੱਲ 25850 ਰੁਪਏ ਆਇਆ ਸੀ, ਮਾਨਸਰ ਤੋਂ ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ ਮਾਨਸਰ ਨੂੰ ਪੁੱਛੇ ਬਗੈਰ ਉਨ੍ਹਾਂ ਦੇ ਘਰ ਵਿਚੋਂ ਪੁਰਾਣਾ ਗਰਾਰੀ ਵਾਲਾ ਬਿਜਲੀ ਦਾ ਮੀਟਰ ਪੁੱਟ ਕੇ ਜਬਰੀ ਸਮਾਰਟ ਮੀਟਰ ਲਗਾ ਦਿੱਤਾ ਗਿਆ ਸੀ। ਜਥੇਬੰਦੀ ਵਲੋਂ ਤਿੰਨਾਂ ਘਰਾਂ ਦੇ 3 ਚਿੱਪ ਵਾਲੇ ਪ੍ਰੀਪੇਡ ਸਮਾਰਟ ਮੀਟਰਾਂ ਨੂੰ ਪੁੱਟ ਕੇ, ਟੇਬਲ ’ਤੇ ਰੱਖ ਕੇ ਐੱਸ. ਡੀ . ਓ. ਯੋਗੇਸ਼ ਕੁਮਾਰ ਭੰਗਾਲਾ ਦੇ ਹਵਾਲੇ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਬਿਜਲੀ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਾਡੀ ਪੰਜਾਬ ਤੇ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਪਾਏ ਹਜ਼ਾਰਾਂ ਲੱਖਾਂ ਰੁਪਏ ਦੇ ਬਿਜਲੀ ਦੇ ਬਿੱਲਾ, ਭਾਰੀ ਕੀਤੇ ਜੁਰਮਾਨਿਆਂ ਤੇ ਬਿਜਲੀ ਅਧਿਕਾਰੀ ਵਲੋਂ ਭੇਜੇ ਨੋਟਿਸਾਂ ’ਤੇ ਲੀਕ ਨਹੀਂ ਵੱਜ ਜਾਂਦੀ ਤੇ ਲੋਕਾਂ ਦੇ ਘਰਾਂ ਵਿਚ ਪਹਿਲਾਂ ਲੱਗੇ ਗਰਾਰੀ ਵਾਲੇ ਮੀਟਰ ਨਹੀਂ ਲੱਗ ਜਾਂਦੇ, ਸਾਡੀ ਜਥੇਬੰਦੀ ਵਲੋਂ ਪੁੱਟੇ ਮੀਟਰਾਂ ਦੇ ਜੋੜੇ ਕੁਨੈਕਸ਼ਨਾਂ ਨਾਲ ਜੇਕਰ ਕਿਸੇ ਬਿਜਲੀ ਅਧਿਕਾਰੀ ਜਾਂ ਮੁਲਾਜ਼ਮ ਨੇ ਛੇੜਛਾੜ ਕੀਤੀ ਤਾਂ ਉਸ ਦਾ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ ਜਿਸ ਲਈ ਬਿਜਲੀ ਅਧਿਕਾਰੀ ਭੰਗਾਲਾ ਜ਼ਿੰਮੇਵਾਰ ਹੋਵੇਗਾ। ਇਸ ਸਮੇਂ ਦਫ਼ਤਰ ਇੰਚਾਰਜ ਦਿਲਬਾਗ ਸਿੰਘ ਪਾਮਾ, ਲਖਵਿੰਦਰ ਸਿੰਘ ਬੱਬੂ, ਭੈਣ ਰਾਜਵੀਰ ਕੌਰ ਖ਼ਾਲਸਾ ਕੌਲੀਆਂ, ਜਥੇਦਾਰ ਪ੍ਰੀਤੀ ਕੌਰ ਖ਼ਾਲਸਾ ਮਾਨਸਰ, ਵਿਜੇ ਕੁਮਾਰ, ਅਸ਼ੋਕ ਕੁਮਾਰ, ਨਿੱਕਾ ਕੁਮਾਰ, ਦੇਸ ਰਾਜ ਪੁਰਾਣਾ ਭੰਗਾਲਾ ਸਮੇਤ ਹੋਰ ਵੀ ਜਥੇਬੰਦੀ ਦੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 45 ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸੰਬੰਧੀ ਸਿਖਲਾਈ ਕੈਂਪ
Ad Position 24