ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਤੇ ਮੈਂਬਰਾਂ ਨਾਲ ਸਾਈਕਲਿਸਟ ਸੋਮੇਨ ਦੇਬਨਾਥ।
ਫਿਟ ਬਾਈਕਰ ਕਲੱਬ ਵਲੋਂ ਵਿਸ਼ਵ ਪੱਧਰੀ ਸਾਈਕਲਿਸਟ ਸੋਮੇਨ ਦੇਬਨਾਥ ਦਾ ਸਨਮਾਨ
ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਫਿੱਟ ਬਾਈਕਰ ਕਲੱਬ ਵੱਲੋਂ ਕਲੱਬ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਵਿਸ਼ਵ ਪੱਧਰੀ ਸਾਈਕਲਿਸਟ ਸੋਮੇਨ ਦੇਬਨਾਥ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੋਮੇਨ ਦੇਬਨਾਥ ਨੇ ਸਾਈਕਲ ਰਾਹੀਂ 19 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਦੁਨੀਆ ਦੇ 191 ਦੇਸ਼ਾਂ ਦੀ ਯਾਤਰਾ ਕਰਕੇ ਐੱਚ.
ਹੁਸ਼ਿਆਰਪੁਰ, 11 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਫਿੱਟ ਬਾਈਕਰ ਕਲੱਬ ਵੱਲੋਂ ਕਲੱਬ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਵਿਸ਼ਵ ਪੱਧਰੀ ਸਾਈਕਲਿਸਟ ਸੋਮੇਨ ਦੇਬਨਾਥ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੋਮੇਨ ਦੇਬਨਾਥ ਨੇ ਸਾਈਕਲ ਰਾਹੀਂ 19 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਦੁਨੀਆ ਦੇ 191 ਦੇਸ਼ਾਂ ਦੀ ਯਾਤਰਾ ਕਰਕੇ ਐੱਚ.ਆਈ.ਵੀ.ਏਡਜ਼ ਸਬੰਧੀ ਜਾਗਰੂਕਤਾ ਫੈਲਾਉਣ ਦਾ ਵਿਲੱਖਣ ਕਾਰਜ ਕੀਤਾ ਹੈ। ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਸੋਮੇਨ ਦੇਬਨਾਥ ਦੀ ਇਹ ਯਾਤਰਾ ਸਿਰਫ਼ ਇੱਕ ਵਿਸ਼ਵ ਰਿਕਾਰਡ ਨਹੀਂ, ਬਲਕਿ ਮਨੁੱਖਤਾ ਅਤੇ ਸਮਾਜਿਕ ਜਾਗਰੂਕਤਾ ਨਾਲ ਜੁੜਿਆ ਇੱਕ ਵੱਡਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ 19 ਸਾਲਾਂ ਤੱਕ ਸਾਈਕਲ ‘ਤੇ ਦੁਨੀਆ ਦੇ 191 ਦੇਸ਼ਾਂ ਦਾ ਦੌਰਾ ਕਰਨਾ ਆਪਣੇ ਆਪ ਵਿਚ ਬੇਮਿਸਾਲ ਹੌਸਲੇ, ਦ੍ਰਿੜ੍ਹ ਇਰਾਦੇ ਅਤੇ ਲਗਾਤਾਰ ਮਿਹਨਤ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਬਨਾਥ ਨੇ ਆਪਣੀ ਯਾਤਰਾ ਦੌਰਾਨ ਲੋਕਾਂ ਨੂੰ ਐੱਚ.ਆਈ.ਵੀ.ਏਡਜ਼ ਤੋਂ ਬਚਾਅ ਅਤੇ ਇਸ ਸਬੰਧੀ ਜਾਗਰੂਕਤਾ ਦਾ ਸੁਨੇਹਾ ਦੇ ਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇਸ ਮੌਕੇ ਸੋਮੇਨ ਦੇਬਨਾਥ ਨੇ ਫਿਟ ਬਾਈਕਰ ਕਲੱਬ ਵੱਲੋਂ ਕੀਤੇ ਸਨਮਾਨ ਲਈ ਧੰਨਵਾਦ ਕੀਤਾ। ਇਸ ਮੌਕੇ ਉੱਤਮ ਸਿੰਘ ਸਾਬੀ, ਸਾਗਰ ਸੈਣੀ, ਦੌਲਤ ਸਿੰਘ, ਸ਼ਿਵਾਂਜਲੀ ਸ਼ਰਮਾ, ਤਰਲੋਚਨ ਸਿੰਘ, ਗੁਰਮੇਲ ਸਿੰਘ, ਉਂਕਾਰ ਸਿੰਘ, ਰੋਹਿਤ ਬੱਸੀ, ਰਮਨ ਬੋਪਾਰਾਏ, ਗੋਵਿੰਦਰ ਬੰਟੀ, ਤਜਿੰਦਰ ਸਿੰਘ, ਸੰਜੀਵ ਸੋਹਲ, ਮਨੂ ਪੰਡਿਤ, ਰਣਜੀਤ ਸਿੰਘ, ਅਮਰਿੰਦਰ ਸੈਣੀ ਅਤੇ ਮੁਨੀਰ ਨਜ਼ਰ ਸਮੇਤ ਕਲੱਬ ਦੇ ਮੈਂਬਰ ਹਾਜ਼ਰ ਸਨ।