11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਵ. ਪਿਆਰਾ ਲਾਲ ਦੇ ਪਰਿਵਾਰ ਵਲੋਂ ਹੋਣਹਾਰ ਵਿਦਿਆਰਥਣ ਨੂੰ ਲੈਪਟਾਪ ਭੇਟ

ਦਸੂਹਾ, 11 ਅਗਸਤ (ਭੁੱਲਰ)- ਪੰਜਾਬ ਰਾਜ ਮੁਲਾਜ਼ਮ ਦਲ ਦੇ ਸਕੱਤਰ ਜਨਰਲ ਅਤੇ ਉੱਘੇ ਸਮਾਜ ਸੇਵਕ ਸਵਰਗਵਾਸੀ ਪਿਆਰਾ ਲਾਲ ਦੀ ਬਰਸੀ ਦੇ ਮੌਕੇ ’ਤੇ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਅਤੇ ਸਮੂਹ ਪਰਿਵਾਰ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਣਹਾਰ ਬੇਟੀ ਕੋਮਲ ਨੂੰ ਉੱਚ ਸਿੱਖਿਆ ਲਈ ਲੈਪਟਾਪ ਭੇਟ ਕਰਕੇ ਸਿੱਖਿਆ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ.

Ad Position 21
No active advertisement
ਅਜੀਤ ਡੈਸਕ 12-08-2026
ਦਸੂਹਾ, 11 ਅਗਸਤ (ਭੁੱਲਰ)- ਪੰਜਾਬ ਰਾਜ ਮੁਲਾਜ਼ਮ ਦਲ ਦੇ ਸਕੱਤਰ ਜਨਰਲ ਅਤੇ ਉੱਘੇ ਸਮਾਜ ਸੇਵਕ ਸਵਰਗਵਾਸੀ ਪਿਆਰਾ ਲਾਲ ਦੀ ਬਰਸੀ ਦੇ ਮੌਕੇ ’ਤੇ ਉਨ੍ਹਾਂ ਦੀ ਪਤਨੀ ਜੋਗਿੰਦਰ ਕੌਰ ਅਤੇ ਸਮੂਹ ਪਰਿਵਾਰ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਣਹਾਰ ਬੇਟੀ ਕੋਮਲ ਨੂੰ ਉੱਚ ਸਿੱਖਿਆ ਲਈ ਲੈਪਟਾਪ ਭੇਟ ਕਰਕੇ ਸਿੱਖਿਆ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਕੋਮਲ ਜੋ ਡਾ. ਬੀ. ਆਰ. ਅੰਬੇਦਕਰ ਇੰਸਟੀਚਿਊਟ ਆਫ਼ ਟੈਕਨੋਲੋਜੀ, ਜਲੰਧਰ ਵਿਖੇ ਇਲੈਕਟ੍ਰਾਨਿਕਸ ਐਂਡ ਬੀ.ਐਸ. ਐਲ.ਆਈ. ਕੋਰਸ ਦੀ ਵਿਦਿਆਰਥਣ ਹੈ ਅਤੇ ਪੜ੍ਹਾਈ ਲਈ ਉਸ ਨੂੰ ਲੈਪਟਾਪ ਦੀ ਜ਼ਰੂਰਤ ਸੀ। ਮਾਸਟਰ ਸ਼ਿਵਦੇਵ ਸਿੰਘ ਨੇ ਕਿਹਾ ਕਿ ਆਰਥਿਕ ਤੌਰ ’ਤੇ ਲੋੜਵੰਦ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿੱਖਿਆ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਉਣਾ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਡਾ. ਕੁਲਦੀਪ ਸਿੰਘ, ਭੁਪਿੰਦਰ ਸਿੰਘ ਇੰਜੀਨੀਅਰ, ਮਾਸਟਰ ਸ਼ਿਵਦੇਵ ਸਿੰਘ, ਅਨੀਤਾ ਦੇਵੀ, ਹਰਬਖਸ਼ ਕੌਰ, ਸਵਿਤਾ ਦੇਵੀ, ਸੁਖਵਿੰਦਰ ਕੌਰ, ਪਰਮਜੀਤ ਕੌਰ, ਪਰਮੀਤ ਸਿੰਘ, ਫਤਿਹਜੀਤ ਸਿੰਘ, ਹਰਨੂਰ ਸਿੰਘ, ਹੁਨਰਪ੍ਰੀਤ ਸਿੰਘ, ਗੁਰਵਾਣੀ ਕੌਰ, ਗੁਰਦਿਆਲ ਸਿੰਘ, ਸਰਵਣ ਸਿੰਘ, ਗੁਰਮੇਲ ਚੰਦ, ਬਲਵੀਰ ਸਿੰਘ, ਬਲਦੇਵ ਸਿੰਘ, ਜਸਵੀਰ ਕੌਰ, ਕਸ਼ਮੀਰ ਕੌਰ, ਨਿਸ਼ਾ ਰਾਣੀ, ਸਰੋਜ, ਰੀਨਾ ਰਾਣੀ, ਗੁਰਮੀਤ ਕੌਰ, ਦੇਸ ਰਾਜ, ਮੀਨਾ ਕੁਮਾਰੀ, ਭੁਪਿੰਦਰ ਸਿੰਘ, ਕੁਲਵੰਤ ਕੌਰ, ਕਮਲਪ੍ਰੀਤ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਤੇ ਮੈਂਬਰਾਂ ਨਾਲ ਸਾਈਕਲਿਸਟ ਸੋਮੇਨ ਦੇਬਨਾਥ। ਫਿਟ ਬਾਈਕਰ ਕਲੱਬ ਵ... ਅਗਲੀ ਖ਼ਬਰ ਰਜਿੰਦਰ ਪੈਲੇਸ ਚੌਹਾਣਾ ਪੱਤੀ ਬਹਿਬੋਵਾਲ ਦਾ ਨੀਂਹ ਪੱਥਰ ਹਲਕਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਹਲਕਾ ਇੰਚਾਰਜ ਸਰਬਜੋਤ ਸ...
Ad Position 24