ਬੋਰਬੈੱਲ ਐਂਡ ਟਰੇਡਿੰਗ ਕੰਪਨੀ ’ਚ 7ਵੀਂ ਵਾਰ ਹੋਈ ਚੋਰੀ, ਲੱਖਾਂ ਦਾ ਨੁਕਸਾਨ
ਨਸਰਾਲਾ, 7 ਅਗਸਤ (ਸਤਵੰਤ ਸਿੰਘ ਥਿਆੜਾ)-ਅਣਪਛਾਤਿਆਂ ਵਲੋਂ 7ਵੀਂ ਵਾਰ ਜੱਸੀ ਬੋਰਬੈਲ ਐਂਡ ਟਰੇਡਿੰਗ ਕੰਪਨੀ ਦਾ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰਨ ’ਤੇ ਮਾਲਕ ਅਤੇ ਗੁਆਂਢੀ ਦੁਕਾਨਦਾਰਾਂ ਵਿਚ ਪੁਲਿਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੰਪਨੀ ਦੇ ਮਾਲਕ ਗੁਰਨਾਮ ਦਾਸ ਨੇ ਦੱਸਿਆ ਕਿ ਅਸੀਂ ਪਿੰਡ ਤਲਵੰਡੀ ਰਾਈਆਂ ਦੇ ਰਹਿਣ ਵਾਲੇ ਹਾਂ ਪਿਛਲੇ ਤਕਰੀਬਨ 15 ਕੁ ਸਾਲ ਤੋਂ ਇੱਥੇ ਨਸਰਾਲਾ ਵਿਖੇ ਦੁਕਾਨਦਾਰੀ ਦਾ ਕੰਮ ਸ਼ੁਰੂ ਕੀਤਾ ਸੀ।
ਨਸਰਾਲਾ, 7 ਅਗਸਤ (ਸਤਵੰਤ ਸਿੰਘ ਥਿਆੜਾ)-ਅਣਪਛਾਤਿਆਂ ਵਲੋਂ 7ਵੀਂ ਵਾਰ ਜੱਸੀ ਬੋਰਬੈਲ ਐਂਡ ਟਰੇਡਿੰਗ ਕੰਪਨੀ ਦਾ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰਨ ’ਤੇ ਮਾਲਕ ਅਤੇ ਗੁਆਂਢੀ ਦੁਕਾਨਦਾਰਾਂ ਵਿਚ ਪੁਲਿਸ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੰਪਨੀ ਦੇ ਮਾਲਕ ਗੁਰਨਾਮ ਦਾਸ ਨੇ ਦੱਸਿਆ ਕਿ ਅਸੀਂ ਪਿੰਡ ਤਲਵੰਡੀ ਰਾਈਆਂ ਦੇ ਰਹਿਣ ਵਾਲੇ ਹਾਂ ਪਿਛਲੇ ਤਕਰੀਬਨ 15 ਕੁ ਸਾਲ ਤੋਂ ਇੱਥੇ ਨਸਰਾਲਾ ਵਿਖੇ ਦੁਕਾਨਦਾਰੀ ਦਾ ਕੰਮ ਸ਼ੁਰੂ ਕੀਤਾ ਸੀ। ਰਾਤ ਤਕਰੀਬਨ 8 ਕੁ ਵਜੇ ਉਨ੍ਹਾਂ ਦਾ ਪੁੱਤਰ ਸੰਦੀਪ ਕੁਮਾਰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਤਾਂ ਉਸ ਵੇਲੇ ਸਾਰਾ ਕੁੱਝ ਠੀਕ ਠਾਕ ਸੀ। ਸਵੇਰੇ ਸਾਡੇ ਗੁਆਂਢੀ ਦੁਕਾਨਦਾਰ ਸਤਪਾਲ ਨੇ ਫ਼ੋਨ ਕਰਕੇ ਦੱਸਿਆ ਕਿ ਤੁਹਾਡਾ ਗੇਟ ਖੁੱਲ੍ਹਾ ਹੈ ਤੇ ਤਾਲਾ ਤੋੜਿਆ ਹੋਇਆ ਹੈ। ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੰਦਰੋਂ ਨਵੀਂ 15 ਹਾਰਸ ਪਾਵਰ ਦੀ ਸਮਰਸੀਬਲ ਮੋਟਰ, 2 ਸਮਰਸੀਬਲ 15 ਹਾਰਸ ਪਾਵਰ ਪੁਰਾਣੀਆਂ ਤੇ 1 ਪੁਰਾਣੀ 10 ਹਾਰਸ ਪਾਰਵ ਦੀਆਂ ਮੋਟਰਾਂ, ਡਲਿਵਰੀ ਜੀ. ਆਈ. 10 ਫ਼ੁੱਟ ਦੇ 18 ਪਾਇਪ, ਬੋਰਬੈਲ ਮਸ਼ੀਨ ਦਾ ਹੈਂਡਲ, ਬੋਰ ਬਰਮੇ 8 ਪੀਸ ਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਹੋ ਚੁੱਕਾ ਸੀ। ਕੰਪਨੀ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦਾ ਤਕਰੀਬਨ 3 ਕੁ ਲੱਖ ਦੇ ਲਗਭਗ ਨੁਕਸਾਨ ਹੋ ਚੁੱਕਾ ਹੈ। ਮਾਲਕ ਵਲੋਂ ਇਸ ਦੀ ਖ਼ਬਰ ਪੁਲਿਸ ਚੌਂਕੀ ਨਸਰਾਲਾ ਵਿਖੇ ਦੇਣ ਤੇ ਏ. ਐੱਸ. ਆਈ. ਕਸ਼ਮੀਰੀ ਲਾਲ ਮੌਕੇ ’ਤੇ ਪਹੁੰਚੇ ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਤੇ ਮਾਲਕ ਨੂੰ ਚੌਂਕੀ ਵਿਖੇ ਬੁਲਾਇਆ ਗਿਆ। ਗੁਰਨਾਮ ਦਾਸ ਨੇ ਕਿਹਾ ਕਿ ਅਸੀਂ ਆਪਣੇ ਸਾਮਾਨ ਦੀ ਚੋਰੀ ਸਬੰਧੀ ਲਿਖ ਕੇ ਦਰਖਾਸਤ ਪੁਲਿਸ ਚੌਂਕੀ ਵਿਖੇ ਦੇ ਕੇ ਆਏ ਤੇ ਇੰਚਾਰਜ ਨੇ ਸਾਨੂੰ ਮੌਕੇ ’ਤੇ ਆਉਣ ਦਾ ਵੀ ਕਿਹਾ ਪਰ ਖ਼ਬਰ ਲਿਖੇ ਜਾਣ ਤੱਕ ਪੁਲਿਸ ਦਾ ਕੋਈ ਵੀ ਕਰਮਚਾਰੀ ਨਾ ਤਾਂ ਕੰਪਨੀ ਵਿਚ ਆਇਆ ਤੇ ਨਾ ਹੀ ਦੱਸਿਆ ਕਿ ਪੁਲਿਸ ਵਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ। ਮਾਲਕ ਨੇ ਕਿਹਾ ਕਿ ਸਾਡੇ ਵਾਰ ਵਾਰ ਹੋ ਰਹੀਆਂ ਚੋਰੀਆਂ ਤੋਂ ਅਸੀਂ ਬਹੁਤ ਤੰਗ ਆ ਚੁੱਕੇ ਹਾਂ, ਪਰ ਪੁਲਿਸ ਸਾਡਾ ਕੋਈ ਵੀ ਸਾਥ ਨਹੀਂ ਦੇ ਰਹੀ।