07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦਰਸ਼ਨ ਅਕੈਡਮੀ ਵਿਖੇ ਇਨਵੈਸਟੀਚਰ ਸੈਰਮਨੀ ਕਰਵਾਈ

ਦਸੂਹਾ, 6 ਅਗਸਤ (ਭੁੱਲਰ)- ਅੱਜ ਦਰਸ਼ਨ ਅਕਾਦਮੀ ਸੀ. ਬੀ.

Ad Position 21
No active advertisement
ਅਜੀਤ ਡੈਸਕ 07-08-2026
ਦਸੂਹਾ, 6 ਅਗਸਤ (ਭੁੱਲਰ)- ਅੱਜ ਦਰਸ਼ਨ ਅਕਾਦਮੀ ਸੀ. ਬੀ. ਐਸ. ਈ. ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਬੱਚਿਆਂ ਵਿਚ ਜ਼ਿੰਮੇਵਾਰੀ ਅਤੇ ਅਗਵਾਈ ਵਰਗੇ ਗੁਣ ਪੈਦਾ ਕਰਨ ਲਈ ਇਨਵੈਸਟੀਚਰ ਸੈਰਮਨੀ ਕਰਵਾਈ ਗਈ ਜਿਸ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਰਸਿਕ ਗੁਪਤਾ ਨੇ ਕੀਤੀ। ਸਮਾਗਮ ਵਿਚ ਵਿਦਿਆਰਥੀਆਂ ਨੂੰ ਜਿੰਮੇਵਾਰ ਤੇ ਅਗਵਾਈ ਕਰਨ ਲਈ ਅਕਾਦਮੀ ਦੇ ਹੈੱਡ ਬੁਆਏ ਦੇ ਤੌਰ ’ਤੇ ਰੀਤਿਸ਼ ਕੁਮਾਰ ਤੇ ਅਕਾਦਮੀ ਦੀ ਹੈੱਡ ਗਰਲ ਲਈ ਸਾਕਸ਼ੀ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵਾਇਸ ਹੈੱਡ ਬੁਆਏ ਤੇ ਵਾਇਸ ਹੈੱਡ ਗਰਲ ਲਈ ਸਵਰਨਜੋਤ ਅਤੇ ਰਮਨੀਤ ਕੌਰ ਨੂੰ ਚੁਣਿਆ ਗਿਆ। ਸਕੂਲ ਵਿਚ ਹਰ ਸਮਾਗਮ ਨੂੰ ਵਧੀਆ ਢੰਗ ਨਾਲ ਕਰਨ ਲਈ ਪੂਰੇ ਸਕੂਲ ਦੇ ਵਿੱਦਿਆਰਥੀਆਂ ਨੂੰ ਯੈਲੋ, ਬਲੂ, ਗਰੀਨ ਤੇ ਰੈੱਡ ਹਾਊਸ ਵਿਚ ਵੰਡਿਆ ਗਿਆ। ਹਰੇਕ ਹਾਊਸ ਦਾ ਇਕ ਕਮਾਂਡਰ ਅਤੇ ਇਕ ਉਪ-ਕਮਾਂਡਰ ਨਿਯੁਕਤ ਕੀਤਾ ਗਿਆ। ਯੈਲੋ ਹਾਊਸ ਲਈ ਮੋਨਿਕਾ ਬੰਗਾ ਤੇ ਜੈਸਮੀਨ, ਬਲੂ ਹਾਊਸ ਲਈ ਨਵਨੀ ਤੇ ਹਰਜੋਤ, ਗਰੀਨ ਹਾਊਸ ਲਈ ਸ਼ਰਿਆ ਤੇ ਚਾਹਤ, ਰੈੱਡ ਹਾਊਸ ਲਈ ਪ੍ਰਭਪ੍ਰੀਤ ਅਤੇ ਮਹਿਕ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਸਕੂਲ ਦੇ ਬੈਂਡ ਮਾਸਟਰ ਲਈ ਸੁਖਦੀਪ ਸਿੰਘ, ਸੱਭਿਆਚਾਰਿਕ ਗਤੀਵਿਧੀਆਂ ਲਈ ਮੀਨਾਕਸ਼ੀ ਤੇ ਸਚਿੰਤਾ, ਖੇਡਾਂ ਲਈ ਸਮਰਦੀਪ ਤੇ ਅਨਮੋਲ ਨੂੰ ਤੇ ਅਨੁਸ਼ਾਸਨ ਦੀ ਜਿੰਮੇਵਾਰੀ ਲਈ ਬਿਕਰਾਂਤ ਤੇ ਸਾਹਿਬਪ੍ਰੀਤ ਨੂੰ ਚੁਣਿਆ ਗਿਆ। ਚੁਣੇ ਹੋਏ ਵਿਦਿਆਰਥੀਆਂ ਨੇ ਸਕੂਲ ਵਿਚ ਅਨੁਸ਼ਾਸ਼ਨ ਬਣਾਈ ਰੱਖਣ ਤੇ ਹਰ ਜ਼ਿੰਮੇਦਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਉਣ ਲਈ ਕਸਮ ਵੀ ਖਾਧੀ। ਇਨ੍ਹਾਂ ਬੱਚਿਆਂ ਦੀ ਚੋਣ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੀ ਗਈ ਹੈ। ਚਾਰਾਂ ਹਾਊਸਾਂ ਦੇ ਬੱਚਿਆਂ ਨੇ ਬੜੇ ਹੀ ਸੁੰਦਰ ਢੰਗ ਨਾਲ ਮਾਰਚ ਪਰੇਡ ਕੀਤੀ ਅਤੇ ਪ੍ਰਿੰਸੀਪਲ ਨੂੰ ਸਲਾਮੀ ਦਿੱਤੀ। ਸਮੂਹ ਸਕੂਲ ਦੇ ਸਟਾਫ ਵਿੱਚ ਹਰਭਜਨ ਸਿੰਘ, ਸ਼ਿਵਦੇਵ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਹਰਜੀਤ ਕੁਮਾਰ, ਕੁਲਦੀਪ ਸਿੰਘ, ਮੈਡਮ ਆਰਤੀ ਸ਼ਰਮਾ, ਮਿਸਿਜ ਮਨਦੀਪ, ਕੰਚਨ, ਗੁਰਦੀਪ, ਨਿਰਮਲਜੀਤ, ਸਮ੍ਰਿਤੀ, ਕੁਲਜੀਤ, ਮੋਨਿਕਾ, ਸੁਖਵੀਰ, ਸ਼ਾਰਧਾ, ਮਨਿੰਦਰ ਕੌਰ, ਅਮਨਦੀਪ ਕੌਰ, ਲਿੱਲੀ, ਸ਼ਰਨਜੀਤ, ਕਾਮਨਾ, ਰਾਜਵਿੰਦਰ, ਨੀਹਾਰਿਕਾ, ਤਜਿੰਦਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਯੁਵਕ ਸੇਵਾਵਾਂ ਕਲੱਬ ਭੱਟੀਆਂ ਨੇ ਵਿਸ਼ਵ ਪ੍ਰਸਿੱਧ ਹਿਮਾਟੋਲੋਜਿਸਟ ਪ੍ਰੋਫੈਸਰ ਡਾ. ਐਨਾ ਬੋਬਾਨ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਦੜਾ ਸੱਟਾ ਲਗਾਉਂਦੇ ਤੇ ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀ ਕਾਬੂ
Ad Position 24
No active advertisement