ਯੁਵਕ ਸੇਵਾਵਾਂ ਕਲੱਬ ਭੱਟੀਆਂ ਨੇ ਵਿਸ਼ਵ ਪ੍ਰਸਿੱਧ ਹਿਮਾਟੋਲੋਜਿਸਟ ਪ੍ਰੋਫੈਸਰ ਡਾ. ਐਨਾ ਬੋਬਾਨ ਨੂੰ ਸਨਮਾਨਿਤ ਕੀਤਾ
ਗੜ੍ਹਦੀਵਾਲਾ, 6 ਅਗਸਤ (ਚੱਗਰ)- ਮਨੁੱਖੀ ਜੀਨਸ ਅਤੇ ਖੂਨ ਸੰਬੰਧੀ ਵਿਕਾਰਾਂ (ਹਿਮਾਟੋਲੋਜੀ) ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਆਪਣੀਆਂ ਵਿਲੱਖਣ ਸੇਵਾਵਾਂ ਲਈ ਪ੍ਰਸਿੱਧ ਪ੍ਰੋਫੈਸਰ ਡਾ. ਐਨਾ ਬੋਬਾਨ (ਐਮ.
ਗੜ੍ਹਦੀਵਾਲਾ, 6 ਅਗਸਤ (ਚੱਗਰ)- ਮਨੁੱਖੀ ਜੀਨਸ ਅਤੇ ਖੂਨ ਸੰਬੰਧੀ ਵਿਕਾਰਾਂ (ਹਿਮਾਟੋਲੋਜੀ) ਦੇ ਖੇਤਰ ਵਿਚ ਵਿਸ਼ਵ ਪੱਧਰ ‘ਤੇ ਆਪਣੀਆਂ ਵਿਲੱਖਣ ਸੇਵਾਵਾਂ ਲਈ ਪ੍ਰਸਿੱਧ ਪ੍ਰੋਫੈਸਰ ਡਾ. ਐਨਾ ਬੋਬਾਨ (ਐਮ.ਡੀ., ਪੀ.ਐਚ.ਡੀ.), ਦਾ ਯੁਵਕ ਸੇਵਾਵਾਂ ਕਲੱਬ ਪਿੰਡ ਭੱਟੀਆਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਇਕਬਾਲਜੀਤ ਸਿੰਘ ਨੇ ਦੱਸਿਆ ਕਿ ਪ੍ਰੋਫੈਸਰ ਡਾ. ਐਨਾ ਬੋਬਾਨ ਨੇ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਕਿ ਜੇਕਰ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਨਾਗਰਿਕ ਨੂੰ ਕਰੋਏਸ਼ੀਆ ਜਾਂ ਯੂਰਪ ਦੇ ਕਿਸੇ ਵੀ ਦੇਸ਼ ਵਿਚ ਹਿਮਾਟੋਲੋਜੀ ਨਾਲ ਸੰਬੰਧਿਤ ਇਲਾਜ ਦੀ ਲੋੜ ਪੈਂਦੀ ਹੈ ਤਾਂ ਉਹ ਖ਼ੁਦ ਤੇ ਯੂਰਪ ਦੇ ਮਾਹਿਰ ਡਾਕਟਰਾਂ ਦੀ ਆਪਣੀ ਟੀਮ ਰਾਹੀਂ ਪਹਿਲ ਦੇ ਆਧਾਰ ‘ਤੇ ਹਰ ਸੰਭਵ ਮੈਡੀਕਲ ਸਹਿਯੋਗ ਤੇ ਇਲਾਜ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਦੱਸਿਆ ਕਿ ਪ੍ਰੋਫੈਸਰ ਡਾ. ਐਨਾ ਬੋਬਾਨ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਹਿਮਾਟੋਲੋਜਿਸਟ ਹਨ। ਉਹ ਖੂਨ ਤੇ ਮਨੁੱਖੀ ਜੀਨਸ ਨਾਲ ਸੰਬੰਧਿਤ ਗੰਭੀਰ ਬਿਮਾਰੀਆਂ ਦੇ ਇਲਾਜ, ਖੋਜ ਤੇ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਵੱਲੋਂ ਦੁਨੀਆ ਭਰ ਦੇ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਵਿਗਿਆਨਕ ਮਾਰਗਦਰਸ਼ਨ ਹਿਮਾਟੋਲੋਜੀ ਦੇ ਖੇਤਰ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਿਹਾ ਹੈ। ਇਸ ਮੌਕੇ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ, ਹਰਮਨਪ੍ਰੀਤ ਸਿੰਘ ਖ਼ਾਨਪੁਰ, ਲਖਵਿੰਦਰ ਸਿੰਘ (ਲੱਕੀ) ਸੋਤਲਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।