07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦੜਾ ਸੱਟਾ ਲਗਾਉਂਦੇ ਤੇ ਨਾਜਾਇਜ਼ ਸ਼ਰਾਬ ਸਮੇਤ 5 ਵਿਅਕਤੀ ਕਾਬੂ

ਹੁਸ਼ਿਆਰਪੁਰ, 6 ਅਗਸਤ (ਹਰਪ੍ਰੀਤ ਕੌਰ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਅਤੇ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇੰਡਸਟਰੀਅਲ ਫ਼ੋਕਲ ਪੁਆਇੰਟ ਪੁਰਹੀਰਾਂ ਪੁਲਿਸ ਨੇ ਪੁਰਾਣਾ ਟੀ.

Ad Position 21
No active advertisement
ਅਜੀਤ ਡੈਸਕ 07-08-2026
ਹੁਸ਼ਿਆਰਪੁਰ, 6 ਅਗਸਤ (ਹਰਪ੍ਰੀਤ ਕੌਰ)-ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਦੜਾ ਸੱਟਾ ਲਗਾਉਂਦੇ ਅਤੇ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇੰਡਸਟਰੀਅਲ ਫ਼ੋਕਲ ਪੁਆਇੰਟ ਪੁਰਹੀਰਾਂ ਪੁਲਿਸ ਨੇ ਪੁਰਾਣਾ ਟੀ.ਬੀ. ਹਸਪਤਾਲ ਦੇ ਨੇੜਿਉਂ ਮਨੋਹਰ ਲਾਲ ਵਾਸੀ ਮੁਹੱਲਾ ਪ੍ਰੇਮਗੜ੍ਹ ਨੂੰ ਕੀਤਾ। ਉਸ ਕੋਲੋਂ 610 ਰੁਪਏ ਦੀ ਨਕਦੀ ਬਰਾਮਦ ਹੋਈ। ਸਦਰ ਪੁਲਿਸ ਨੇ ਅਸਲਾਮਾਬਾਦ ਤੋਂ ਮਾਈਕਲ ਵਾਸੀ ਅਕਾਸ਼ ਕਲੋਨੀ ਨੂੰ ਦੜਾ ਸੱਟਾ ਲਗਾਉਂਦੇ ਕਾਬੂ ਕਰਕੇ ਉਸ ਕੋਲੋਂ 1010 ਰੁਪਏ ਦੀ ਨਕਦੀ ਬਰਾਮਦ ਕੀਤੀ। ਮਾਡਲ ਟਾਊਨ ਪੁਲਿਸ ਨੇ ਬਸ ਸਟੈਂਡ ਦੇ ਨੇੜਿਉਂ ਸੇਰ ਸਿੰਘ ਵਾਸੀ ਹਰਦੋਖਾਨਪੁਰ ਨੂੰ ਸੱਟਾ ਲਗਾਉਂਦੇ ਕਾਬੂ ਕਰਕੇ ਉਸ ਕੋਲੋਂ 2570 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਦੌਰਾਨ ਸਿਟੀ ਪੁਲਿਸ ਨੇ ਗਸ਼ਤ ਦੌਰਾਨ ਵਿਸ਼ਵਕਰਮਾ ਚੋਂਕ ’ਚ ਪ੍ਰਦੀਪ ਕੁਮਾਰ ਵਾਸੀ ਵਿਸ਼ਵਕਰਮਾ ਚੌਂਕ ਨੂੰ ਦੜਾ ਸੱਟਾ ਲਗਾਉਂਦੇ ਕਾਬੂ ਕੀਤਾ। ਸਾਰੇ ਦੋਸ਼ੀਆਂ ਖਿਲਾਫ਼ ਜੂਆ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਇਸੇ ਤਰਾਂ ਥਾਣਾ ਹਰਿਆਣਾ ਪੁਲਿਸ ਨੇ ਚੋਅ ਦੇ ਨੇੜਿਉਂ ਅਦਿੱਤਿਆ ਵਾਸੀ ਰਾਮ ਟਟਵਾਲੀ ਨੂੰ ਸ਼ੱਕੀ ਹਾਲਤ ’ਚ ਕਾਬੂ ਕਰਕੇ ਜਦੋਂ ਉਸ ਦੇ ਹੱਥ ’ਚ ਫੜੇ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 9 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਉਸ ਦੇ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਅਕੈਡਮੀ ਵਿਖੇ ਇਨਵੈਸਟੀਚਰ ਸੈਰਮਨੀ ਕਰਵਾਈ ਅਗਲੀ ਖ਼ਬਰ ਬਲਾਕ ਪੱਧਰੀ ਕੁਇਜ਼ ਤੇ ਲੋਕ ਨਾਚ ਮੁਕਾਬਲਿਆਂ ’ਚ ਡੱਫਰ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement