05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕੋਟ ਫਤੂਹੀ-ਮੇਹਟੀਆਣਾ ਮਾਰਗ ’ਤੇ ਓਵਰਲੋਡ ਟਿੱਪਰਾਂ ਦੀ ਆਵਾਜਾਈ ਤੋਂ ਸਥਾਨਕ ਲੋਕ ਪ੍ਰੇਸ਼ਾਨ

ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)- ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ ਬਜਵਾੜਾ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਵਫ਼ਦ ਏ. ਡੀ.

Ad Position 21
No active advertisement
ਮੇਹਟੀਆਣਾ-ਕੋਟ ਫ਼ਤੂਹੀ ਅਤੇ ਆਦਮਪੁਰ ਮੁੱਖ ਮਾਰਗ ਦੀ ਸਮੱਸਿਆ ਨੂੰ ਲੈ ਕੇ ਏ.ਡੀ.ਸੀ. ਨੂੰ ਮੰਗ ਪੱਤਰ ਸੌਂਪਦੇ ਹੋਏ ਜਥੇਦਾਰ ਬਾਬਾ ਗੁਰਦੇਵ ਸਿੰਘ ਬਜਵਾੜਾ, ਬਲਵੀਰ ਸਿੰਘ ਫੁਗਲਾਣਾ, ਜਗਤਾਰ ਸਿੰਘ ਭੁੰਗਰਨੀ ਤੇ ਹੋਰ। ਤਸਵੀਰ: ਹਮਸ਼ਾਇਨ ਸਟੂਡੀਓ 04-08-2026
ਹੁਸ਼ਿਆਰਪੁਰ, 3 ਅਗਸਤ (ਨਰਿੰਦਰ ਸਿੰਘ ਬੱਡਲਾ)- ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ ਬਜਵਾੜਾ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਵਫ਼ਦ ਏ.ਡੀ.ਸੀ. ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ ਅਤੇ ਮੇਹਟੀਆਣਾ-ਕੋਟ ਫ਼ਤੂਹੀ ਅਤੇ ਆਦਮਪੁਰ ਮੁੱਖ ਮਾਰਗ ’ਤੇ ਫੈਲੀ ਬਦ ਇੰਤਜ਼ਾਮੀ, ਨਜਾਇਜ਼ ਮਾਈਨਿੰਗ ਅਤੇ ਖ਼ਤਰਨਾਕ ਆਵਾਜਾਈ ਦੇ ਸਬੰਧ ’ਚ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਬਾਬਾ ਗੁਰਦੇਵ ਸਿੰਘ ਬਜਵਾੜਾ, ਬਲਵੀਰ ਸਿੰਘ ਫੁਗਲਾਣਾ , ਜਗਤਾਰ ਸਿੰਘ ਭੁੰਗਰਨੀ ਤੇ ਹੋਰਨਾਂ ਨੇ ਦੱਸਿਆ ਕਿ ਕੋਟ ਫ਼ਤੂਹੀ ਤੋਂ ਮੇਹਟੀਆਣਾ ਬਿਸਤ ਦੁਆਬ ਨਹਿਰ ਦੇ ਨਾਲ ਬਣੀ ਪ੍ਰਧਾਨ ਮੰਤਰੀ ਯੋਜਨਾ ਵਾਲੀ ਮਹੱਤਵਪੂਰਨ ਸੜਕ ’ਤੇ ਨਹਿਰ ਵਾਲੇ ਪਾਸੇ ਸੇਫ਼ਟੀ ਗਾਰਡ (ਜੰਗਲੇ) ਨਾ ਹੋਣ ਕਾਰਨ ਅਕਸਰ ਵਾਹਨ ਨਹਿਰ ਵਿਚ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਸੜਕ ’ਤੇ ਬਿਨਾਂ ਨੰਬਰਾਂ, ਬਗੈਰ ਕਾਗ਼ਜ਼ਾਤ ਤੋਂ ਓਵਰਲੋਡ ਰੇਤਾ-ਬਜਰੀ ਭਰੇ ਟਿੱਪਰ ਸ਼ਰੇਆਮ ਚੱਲ ਰਹੇ ਹਨ, ਜੋ ਕਿ ਨਜਾਇਜ਼ ਮਾਈਨਿੰਗ ਦਾ ਸਿੱਧਾ ਸਬੂਤ ਹਨ। ਓਵਰ ਲੋਡਿੰਗ ਤੇ ਨਜਾਇਜ਼ ਮਾਈਨਿੰਗ ਢਕੇ ਬਗੈਰ ਚੱਲ ਰਹੇ ਟਿੱਪਰਾਂ ਕਾਰਨ ਰੇਤਾ, ਬੱਜਰੀ ਤੇ ਪੱਥਰ ਸੜਕ ’ਤੇ ਡਿਗਦੇ ਰਹਿੰਦੇ ਹਨ ਜਿਸ ਨਾਲ ਸਕੂਟਰ-ਮੋਟਰਸਾਈਕਲ ਚਾਲਕਾਂ ਦੇ ਵੱਡੇ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਓਵਰਲੋਡ ਟਿੱਪਰ ਮਾਹਿਲਪੁਰ-ਕੋਟ ਫ਼ਤੂਹੀ ਚੌਰਾਹੇ ਦੇ ਟੋਲ ਬੈਰੀਅਰ ਤੋਂ ਬਚਣ ਲਈ ਨਹਿਰ ਵਾਲੀ ਲਿੰਕ ਸੜਕ ਦੀ ਵਰਤੋਂ ਕਰਦੇ ਹਨ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ ਤੇ ਸੜਕ ਵੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿਪਰਾਂ ਨੇ ਜਿਥੇ ਅਨੇਕਾਂ ਜਾਨਾਂ ਲਈਆਂ ਹਨ ਉੱਥੇ ਹੀ ਕਈ ਵਾਰ ਨਹਿਰ ਦੀ ਰੇਲਿੰਗ ਤੋੜ ਕੇ ਨਹਿਰ ’ਚ ਵੀ ਡਿਗ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕਈ ਵਾਰ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਪਰ ਸ਼ਾਇਦ ਰਾਜਸੀ ਦਬਾਅ ਦੇ ਚੱਲਦਿਆਂ ਇਨ੍ਹਾਂ ਟਿਪਰਾਂ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਹੁੰਦੀ। ਬੀਤੇ ਕੁੱਝ ਦਿਨ ਪਹਿਲਾਂ ਮੇਹਟੀਆਣਾ ’ਚ ਵੀ ਟਿਪਰ ਤੇ ਬੱਸ ਦੀ ਹੋਈ ਟੱਕਰ ’ਚ ਤਿੰਨ ਲੋਕਾਂ ਨੂੰ ਕੀਮਤੀ ਜਾਨਾਂ ਗਵਾਉਣੀਆਂ ਪਈਆਂ ਜਿਨ੍ਹਾਂ ’ਚ ਇਕ ਬੱਚਾ ਵੀ ਸ਼ਾਮਲ ਸੀ। ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵਲੋਂ ਤੁਰੰਤ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਲਾਕਾ ਵਾਸੀ ਸੰਘਰਸ਼ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਤਨਾਮ ਸਿੰਘ ਸਿੰਦੂ, ਨਛੱਤਰ ਸਿੰਘ ਭੱਟੀ, ਹਰਮਨਜੋਤ ਸਿੰਘ ਪਰਮਾਰ, ਬਲਵਿੰਦਰ ਸਿੰਘ ਭਾਮ, ਗੁਰਦਿਆਲ ਸਿੰਘ ਜਲਵੇੜਾ ਆਦਿ ਸਮੇਤ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਟਾਂਡਾ ਡਾਕਘਰ 10 ਦਿਨਾਂ ਵਿਚ ਸ਼ੁਰੂ ਨਾ ਕੀਤਾ ਤਾਂ ਉੜਮੁੜ ਡਾਕਘਰ ਦਾ ਕਰਾਂਗੇ ਘਿਰਾਓ - ਅਜੀਤ ਸਿੰਘ ਅਗਲੀ ਖ਼ਬਰ ਡਿਪਟੀ ਡਾਇਰੈਕਟਰ ਸਕੂਲਜ਼ ਵਲੋਂ ਕੱਲਰ ਖ਼ਾਲਸਾ ਸਕੂਲ ਦਾ ਨਿਰੀਖਣ
Ad Position 24
No active advertisement