ਡਿਪਟੀ ਡਾਇਰੈਕਟਰ ਸਕੂਲਜ਼ ਵਲੋਂ ਕੱਲਰ ਖ਼ਾਲਸਾ ਸਕੂਲ ਦਾ ਨਿਰੀਖਣ
ਹਰਿਆਣਾ, 3 ਅਗਸਤ (ਹਰਮੇਲ ਸਿੰਘ ਖੱਖ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕੱਲਰ ਖ਼ਾਲਸਾ ਸ. ਸ.
ਹਰਿਆਣਾ, 3 ਅਗਸਤ (ਹਰਮੇਲ ਸਿੰਘ ਖੱਖ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਕੱਲਰ ਖ਼ਾਲਸਾ ਸ.ਸ.ਸਕੂਲ ਹਰਿਆਣਾ ਵਿਖੇ ਸਤਵੰਤ ਕੌਰ ਡਿਪਟੀ ਡਾਇਰੈਕਟਰ ਸਕੂਲਜ਼ ਸ਼੍ਰੋ: ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਨੇ ਸਕੂਲ ਦਾ ਅਚਨਚੇਤ ਦੌਰਾ ਕੀਤਾ। ਇਸ ਮੌਕੇ ਡਿਪਟੀ ਡਾਇਰੈਕਟਰ ਵਲੋਂ ਸਕੂਲ ਦਾ ਸਮੁੱਚਾ ਨਿਰੀਖਣ ਕਰਦੇ ਹੋਏ ਰਿਕਾਰਡ, ਕਲਾਸ ਰੂਮ, ਲਾਇਬ੍ਰੇਰੀ, ਹਾਲ ਤੇ ਸਮੁੱਚੀ ਬਿਲਡਿੰਗ ਨੂੰ ਦੇਖ ਕੇ ਬਹੁਤ ਸੰਤੁਸ਼ਟੀ ਪ੍ਰਗਟਾਈ ਗਈ। ਇਸ ਮੌਕੇ ਹੀ ਡਿਪਟੀ ਡਾਇਰੈਕਟਰ ਵਲੋਂ ਮੈਡਮ ਰੀਟਾ ਸੈਣੀ ਮੁੱਖ ਅਧਿਆਪਕਾ/ਪ੍ਰਿੰਸੀਪਲ ਦੀ ਨਿਯੁਕਤੀ ਸਬੰਧੀ ਹੋਈ ਸ਼ਿਕਾਇਤ ਦੇ ਸਬੰਧ ਵਿਚ ਅਸਲ ਤੱਥ ਵਾਚੇ ਗਏ ਤੇ ਸਾਰੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਘੋਖ ਕੀਤੀ। ਸ਼ਿਕਾਇਤ ਕਰਤਾ ਵਲੋਂ ਜਿਸ ਸਰਟੀਫਿਕੇਟ ਬਾਰੇ ਜਾਅਲੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਉਸ ਸਰਟੀਫਿਕੇਟ/ਪ੍ਰਮਾਣ ਪੱਤਰ ਦੀ ਅਸਲ ਕਾਪੀ ਤੇ ਡੀ.ਐਮ.ਸੀ. ਸਰਟੀਫਿਕੇਟ ਦੀ ਪੂਰੀ ਛਾਣਬੀਣ ਕੀਤੀ ਗਈ। ਉਪਰੰਤ ਡਿਪਟੀ ਡਾਇਰੈਕਟਰ ਸਤਵੰਤ ਕੌਰ ਵਲੋਂ ਸਕੂਲ ਸਟਾਫ਼ ਨਾਲ ਵੀ ਮੀਟਿੰਗ ਕੀਤੀ ਗਈ ਜਿਸ ਵਿਚ ਸਕੂਲ ਦੇ ਸਰਵਪੱਖੀ ਵਿਕਾਸ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਸਾਰੇ ਸਟਾਫ਼ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਸਕੂਲ ਨੂੰ ਉੱਚਾ ਚੁੱਕਣ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਸਟਾਫ਼ ਨੂੰ ਝੂਠ ਤੇ ਗੁਮਰਾਹਕੁਨ ਸ਼ਿਕਾਇਤਾਂ ਕਰਨ ਵਾਲਿਆਂ ਪ੍ਰਤੀ ਸੁਚੇਤ ਰਹਿਣ ਲਈ ਵੀ ਕਿਹਾ।