ਚੰਡੀਗੜ੍ਹ, 5 ਅਗਸਤ - ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਕਾਂਗਰਸ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਹੁਣ ਬਚਾਅ ਦੀ ਲੜਾਈ ਲੜ ਰਹੀ ਹੈ। ਉਹ ਵਿਧਾਨ ਸਭਾ ਨੂੰ ਕੰਮ ਕਰਨ ਜਾਂ ਮੁੱਦੇ ਉਠਾਉਣ ਨਹੀਂ ਦਿੰਦੇ। ਉਨ੍ਹਾਂ ਦਾ ਇਕੋ ਇਕ ਏਜੰਡਾ ਵਾਕ-ਆਊਟ ਕਰਨਾ ਹੈ। ਜਦੋਂ ਵੀ ਵਿਧਾਨ ਸਭਾ ਸ਼ੁਰੂ ਹੁੰਦੀ ਹੈ, ਉਹ ਮੁੱਦਾ ਬਣਾਉਂਦੇ ਹਨ ਅਤੇ ਚਲੇ ਜਾਂਦੇ ਹਨ, ਫਿਰ ਬਾਹਰ ਦਾਅਵਾ ਕਰਦੇ ਹਨ ਕਿ ਉਹ ਵਿਰੋਧ ਕਰ ਰਹੇ ਹਨ ਕਿਉਂਕਿ ਸਰਕਾਰ ਨਹੀਂ ਸੁਣ ਰਹੀ। ਇਹ ਸੱਚ ਨਹੀਂ ਹੈ। ਅਸੀਂ ਵਿਧਾਨ ਸਭਾ ਵਿਚ ਮੌਜੂਦ ਹਾਂ, ਸਵਾਲਾਂ ਦੇ ਜਵਾਬ ਦੇਣ ਅਤੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹਾਂ, ਪਰ ਉਹ ਵਿਰੋਧੀ ਧਿਰ ਦੀ ਰਚਨਾਤਮਕ ਭੂਮਿਕਾ ਨਹੀਂ ਨਿਭਾ ਰਹੇ ਹਨ।
ਤਾਜ਼ਾ ਖ਼ਬਰਾਂ
Free
ਕਾਂਗਰਸ ਗੁਆ ਚੁੱਕੀ ਹੈ ਆਪਣਾ ਆਧਾਰਾ- ਮੰਤਰੀ ਹਰਭਜਨ ਸਿੰਘ ਈ.ਟੀ.ਓ.
ਚੰਡੀਗੜ੍ਹ, 5 ਅਗਸਤ - ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਕਾਂਗਰਸ ਆਪਣਾ ਆਧਾਰ ਗੁਆ ਚੁੱਕੀ ਹੈ ਅਤੇ ਹੁਣ ਬਚਾਅ ਦੀ ਲੜਾਈ ਲੜ ਰਹੀ ਹੈ। ਉਹ ਵਿਧਾਨ ਸਭਾ ਨੂੰ ਕੰਮ ਕਰਨ...
ਅਜੀਤ ਡੈਸਕ
05-08-2026