05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁੱਦੇ ’ਤੇ ਆਪ ਵਿਧਾਇਕਾਂ ਅੱਗੇ ਸਦਨ ’ਚ ਡੱਟ ਗਏ ਅਕਾਲੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ

ਚੰਡੀਗੜ੍ਹ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬੋਲਦੇ ਹੋਏ ਕਿਹਾ ਕਿ ਅੱਜ ਇਥੇ ਹਾਜ਼ਰ ਸਾਰੇ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਐਕਟ ਬਾਰੇ ਸੋਧ ਕਰਨ ਲਈ ਜੈਕਾਰੇ ਵੀ ਲੀਗਲ ਮੰਨ ਕੇ ਲਗਾਏ ਪਰ ਕੱਲ੍ਹ ਤੁਸੀਂ ਸਦਨ ਵਿਚ...

Ad Position 21
No active advertisement
ਅਜੀਤ ਡੈਸਕ 05-08-2026

ਚੰਡੀਗੜ੍ਹ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਨੇ ਅੱਜ ਸਦਨ ’ਚ ਬੋਲਦੇ ਹੋਏ ਕਿਹਾ ਕਿ ਅੱਜ ਇਥੇ ਹਾਜ਼ਰ ਸਾਰੇ ਵਿਧਾਇਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ’ਤੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਐਕਟ ਬਾਰੇ ਸੋਧ ਕਰਨ ਲਈ ਜੈਕਾਰੇ ਵੀ ਲੀਗਲ ਮੰਨ ਕੇ ਲਗਾਏ ਪਰ ਕੱਲ੍ਹ ਤੁਸੀਂ ਸਦਨ ਵਿਚ ਕਿਹਾ ਕਿ ਤੁਸੀਂ ਇਥੇ ਬੈਠੇ ਵਿਧਾਇਕਾਂ ਨੇ ਸਾਬਤ ਕਰ ਦਿੱਤਾ ਜਦਕਿ ਗੁਰੂ ਦੀ ਹਜ਼ੂਰ ਵਿਚ ਬੈਠ ਕੇ ਗੁਰਬਾਣੀ ਸਰਵਣ ਕਰਦੀ ਸੰਗਤ ਮੰਨੀ ਜਾਂਦੀ ਹੈ ਅਤੇ ਕੀ ਤੁਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਉੱਪਰ ਹੋ ਗਏ, ਤੁਸੀਂ ਚੁਣੌਤੀ ਦੇ ਰਹੇ ਹੋ ਪਰ ਇਸ ਮੌਕੇ ਆਪ ਵਿਧਾਇਕ ਰੌਲਾ ਰੱਪਾ ਪਾਉਣ ਲੱਗੇ, ਇਸ ਦੌਰਾਨ ਅਕਾਲੀ ਦਲ ਛੱਡ ਚੁੱਕੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੀ ਜਦੋਂ ਕੁਝ ਅਲਗ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੀਬੀ ਗਨੀਵ ਕੌਰ ਨੇ  ਇਯਾਲੀ ਨੂੰ ਕਿਹਾ ਕਿ ਕੀ ਤੁਸੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੇਂਜ ਕਰ ਰਹੇ ਹੋ ? 
ਇਸ ਮੁੱਦੇ ’ਤੇ ਬੀਬੀ ਗਨੀਵ ਕੌਰ ਸਪੀਕਰ ਦੀ ਬੈਲ ਵਿਚ ਆ ਗਏ ਤਾਂ ਕਾਂਗਰਸ ਵਿਧਾਇਕ ਨੇ ਵੀ ਸਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਮੁੱਦੇ ਤੇ ਸਪੀਕਰ ਦੀ ਬੈਲ ਵਿਚ ਆ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗੇ l

Ad Position 22
No active advertisement
ਪਿਛਲੀ ਖ਼ਬਰ ਸਦਨ ’ਚ ਬੈਠੇ ਲੋਕ ਗੁਰੂ ਦੀ ਸੰਗਤ ਨਹੀਂ ਹੈ- ਗਨੀਵ ਕੌਰ ਮਜੀਠੀਆ ਅਗਲੀ ਖ਼ਬਰ ਮੁਹਾਲੀ ਡੀ.ਸੀ. ਦਫ਼ਤਰ ਦੀ ਸੀਨੀਅਰ ਸਹਾਇਕ ਇਕ ਲੱਖ ਰੁਪਏ ਰਿਸ਼ਵਤ ਲੈਂਦੀ ਵਿਜੀਲੈਂਸ ਬਿਊਰੋ ਵਲੋਂ ਰੰਗੇ ਹੱਥੀਂ ਕਾਬੂ
Ad Position 24
No active advertisement