08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੱਪਲ ਸਾਹਿਬ ਵਿਖੇ ਸੰਗਤਾਂ ਬੈਂਡ ਵਾਜਿਆਂ ਨਾਲ ਹੋਈਆਂ ਨਤਮਸਤਕ

Ad Position 21
No active advertisement
ਅਜੀਤ ਡੈਸਕ 02-03-2026
ਬੁੱਲ੍ਹੋਵਾਲ, 1 ਮਾਰਚ (ਲੁਗਾਣਾ)-ਜੋੜ ਮੇਲਾ ਸ੍ਰੀ ਚੋਲਾ ਸਾਹਿਬ ਖਡਿਆਲਾ ਸੈਣੀਆਂ ਦੇ ਧਾਰਮਿਕ ਮਹੱਤਤਾ ਵਜੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕ ਅਸਥਾਨ 'ਤੇ ਇਕ ਖੰੁਡਾ ਗੱਡਿਆ ਸੀ, ਉੱਥੇ ਅੱਜ-ਕੱਲ੍ਹ ਉਹ ਪਿੱਪਲ ਦੇ ਰੂਪ ਵਿਚ ਗੁਰੂ ਸਾਹਿਬ ਦੀ ਨਿਸ਼ਾਨੀ ਵਜੋਂ ਮੌਜੂਦ ਹੈ | ਵਿਖੇ ਅੱਜ ਸੰਗਤਾਂ ਆਪਣੇ ਘਰ ਦੁੱਧ, ਪੁੱਤ ਦੀਆਂ ਦਾਤਾਂ ਲਈ ਅਰਦਾਸਾਂ, ਬੇਨਤੀ ਪੂਰੀਆਂ ਹੋਣ ਤੇ ਪਹਿਲੀ ਮਾਰਚ ਵਾਲੇ ਦਿਨ ਸੰਗਤਾਂ ਬਹੁਤ ਹੀ ਸ਼ਰਧਾ ਨਾਲ ਬੈਂਡ-ਵਾਜਿਆਂ ਨਾਲ ਝੰਡੇ ਲੈ ਕੇ ਥੜ੍ਹਾ ਸਾਹਿਬ 'ਤੇ ਸੁਸ਼ੋਭਿਤ ਪਿੱਪਲ ਸਾਹਿਬ 'ਤੇ ਚੜ੍ਹਾਉਣ ਆਈਆਂ | ਇਸ ਸਥਾਨ ਗੁਰਦੁਆਰਾ ਪਿੱਪਲ ਸਾਹਿਬ ਵਿਖੇ ਅਮਿ੍ੰਤ ਵੇਲੇ ਤੋਂ ਹੀ ਵੱਡੀ ਗਿਣਤੀ ਵਿਚ ਸੰਗਤਾਂ ਪੁਰਾਤਨ ਮਰਿਆਦਾ ਅਨੁਸਾਰ ਬੈਂਡ ਬਾਜਿਆਂ ਨਾਲ ਝੰਡੇ ਲੈ ਕੇ ਨਤਮਸਤਕ ਹੋ ਰਹੀਆਂ ਹਨ | ਇਸੇ ਨਗਰ 'ਚ ਸੁਸ਼ੋਭਿਤ ਬਾਬਾ ਪਾਲ ਸਿੰਘ ਦਾ ਸਥਾਨ, ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਬਾਬਾ ਹਰੀ ਦਾਸ, ਗੁਰਦੁਆਰਾ ਗੁਰੂ ਰਵਿਦਾਸ ਜੀ, ਡੇਰਾ ਬਾਬਾ ਪੰਜ ਪੀਰ ਦੇ ਅਸਥਾਨ ਹਨ ਜਿੱਥੇ ਸੰਗਤਾਂ ਵਲੋਂ ਆਪਣੀਆਂ ਮਨੋਕਾਮਨਾਵਾਂ ਪੂਰਨ ਹੋਣ 'ਤੇ ਸ੍ਰੀ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਗਏ |
Ad Position 22
No active advertisement
ਪਿਛਲੀ ਖ਼ਬਰ ਟਿੱਪਰ ਹਾਦਸੇ 'ਚ ਮਾਰੇ ਗਏ ਸਾਬਕਾ ਫ਼ੌਜੀ ਦੇ ਪਰਿਵਾਰ ਨੇ ਬੰਗਾ ਚੌਂਕ 'ਚ ਲਗਾਇਆ ਧਰਨਾ ਅਗਲੀ ਖ਼ਬਰ ਪਿੰਡ ਸੈਣੀ ਮਾਜਰਾ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਲਈ ਲਗਾਇਆ ਕੈਂਪ <br/>
Ad Position 24