ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਢਾਕਾ/ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੋਂ ਬਿਨਾਂ ਬੰਗਲਾਦੇਸ਼ ਆਜ਼ਾਦ ਨਹੀਂ ਹੋਣਾ ਸੀ ਅਤੇ ਜੇ ਦੇਸ਼ ਨੇ ਆਜ਼ਾਦੀ ਹਾਸਲ ਨਾ ਕੀਤੀ ਹੁੰਦੀ ਤਾਂ ਲੋਕਾਂ ਨੂੰ ‘ਪਾਕਿਸਤਾਨੀ ਫ਼ੌਜ ਦੇ ਠੁੱਡੇ’ ਸਹਿਣੇ ਪੈਂਦੇ। ਹਸੀਨਾ ਨੇ ਇਹ ਟਿੱਪਣੀਆਂ ਸਨਿਚਰਵਾਰ ਨੂੰ ਬੰਗਲਾਦੇਸ਼ ਅਵਾਮੀ ਲੀਗ ਦੀ ‘ਦਿਆਮੁਕਤੀ’ ਲਾਈਵ ਸੀਰੀਜ਼ ਦੇ 98ਵੇਂ ਐਪੀਸੋਡ ’ਚ ਜ਼ੂਮ ਰਾਹੀਂ ਸਿਰਫ਼ ਆਡੀਓ ਵਾਲੇ ਵਰਚੁਅਲ ਸੰਬੋਧਨ ਦੌਰਾਨ ਕੀਤੀਆਂ। ਹਸੀਨਾ ਅਗਸਤ 2024 ’ਚ ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਹਿੰਸਕ ਵਿਦਰੋਹ ਤੋਂ ਬਾਅਦ ਬੰਗਲਾਦੇਸ਼ ਤੋਂ ਭੱਜਣ ਮਗਰੋਂ ਨਵੀਂ ਦਿੱਲੀ ’ਚ ਰਹਿ ਰਹੀ ਹੈ, ਜਿਸ ਕਾਰਨ ਉਸ ਦੀ ਸਰਕਾਰ ਡਿੱਗ ਗਈ ਸੀ। ਉਨ੍ਹਾਂ ਦੀਆਂ ਇਹ ਟਿੱਪਣੀਆਂ ਬੰਗਲਾਦੇਸ਼ ’ਚ ਤਾਜ਼ਾ ਹਿੰਸਾ ਦੇ ਨਾਲ ਮੇਲ ਖਾਂਦੀਆਂ ਹਨ ਅਤੇ ਉਨ੍ਹਾਂ ਦੇ ਉਸ ਐਲਾਨ ਤੋਂ ਕੁਝ ਦਿਨਾਂ ਬਾਅਦ ਆਈਆਂ ਹਨ ਜਿਸ ’ਚ ਉਨ੍ਹਾਂ ਨੇ 16 ਦਸੰਬਰ ਨੂੰ ਘਰ ਵਾਪਸ ਆਉਣ ਦਾ ਐਲਾਨ ਕੀਤਾ ਸੀ। ਲੋਕਾਂ ਨੂੰ ਅਧਿਕਾਰੀਆਂ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ, ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਸਾਨੂੰ ਉਨ੍ਹਾਂ ਦੇ ਵਿਰੁੱਧ ਇਕੱਠੇ ਖੜ੍ਹੇ ਹੋਣਾ ਚਾਹੀਦਾ ਹੈ। ਜੇ ਅਸੀਂ ਜਿਊਣਾ ਹੈ ਤਾਂ ਸਾਨੂੰ ਮਾਣ ਨਾਲ ਜਿਊਣਾ ਚਾਹੀਦਾ ਹੈ। ਤਸ਼ੱਦਦ ਅਤੇ ਹਿਰਾਸਤੀ ਮੌਤਾਂ ਦੇ ਦੋਸ਼ ਲਾਉਂਦਿਆਂ ਹਸੀਨਾ ਨੇ ਕਿਹਾ ਕਿ ਕੈਦੀਆਂ ਨੂੰ ਦਵਾਈਆਂ ਅਤੇ ਡਾਕਟਰੀ ਇਲਾਜ ਤੋਂ ਇਨਕਾਰ ਕੀਤਾ ਗਿਆ ਤੇ ਮੌਤ ਹੋਣ ਤੱਕ ਉਨ੍ਹਾਂ ’ਤੇ ਹੋਰ ਤਸ਼ੱਦਦ ਕੀਤਾ ਗਿਆ।
ਜੇ ਆਜ਼ਾਦੀ ਨਾ ਮਿਲਦੀ ਤਾਂ ਬੰਗਲਾਦੇਸ਼ੀਆਂ ਨੂੰ ‘ਪਾਕਿਸਤਾਨੀ ਫ਼ੌਜ ਦੀਆਂ ਠੁੱਡਾਂ’ ਖਾਣੀਆਂ ਪੈਂਦੀਆਂ-ਸ਼ੇਖ ਹਸੀਨਾ
ਢਾਕਾ/ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਬੰਗਲਾਦੇਸ਼ ਦੀ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੋਂ ਬਿਨਾਂ ਬੰਗਲਾਦੇਸ਼ ਆਜ਼ਾਦ ਨਹੀਂ ਹੋਣਾ ਸੀ ਅਤੇ ਜੇ ਦੇਸ਼ ਨੇ ਆਜ਼ਾਦੀ ਹਾਸਲ ਨਾ ਕੀਤੀ ਹੁੰਦੀ ਤਾਂ ਲੋਕਾਂ ਨੂੰ ‘ਪਾਕਿਸਤਾਨੀ ਫ਼ੌਜ ਦੇ ਠੁੱਡੇ’ ਸਹਿਣੇ ਪੈਂਦੇ। ਹਸੀਨਾ ਨੇ ਇਹ ਟਿੱਪਣੀਆਂ ਸਨਿਚਰਵਾਰ ਨੂੰ ਬੰਗਲਾਦੇਸ਼ ਅਵਾਮੀ ਲੀਗ ਦੀ ‘ਦਿਆਮੁਕਤੀ’ ਲਾਈਵ ਸੀਰੀਜ਼ ਦੇ 98ਵੇਂ ਐਪੀਸੋਡ ’ਚ ਜ਼ੂਮ ਰਾਹੀਂ ਸਿਰਫ਼ ਆਡੀਓ ਵਾਲੇ..
ਅਜੀਤ ਡੈਸਕ
30-11-2026