ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਹੱਦਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਨੂੰ ਲੋਕ ਸਭਾ ’ਚ ਪਾਸ ਕਰਵਾਉਣ ਲਈ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਦੋ-ਤਿਹਾਈ ਬਹੁਮਤ ਹਾਸਿਲ ਕਰਨ ਦੇ ਕਾਫ਼ੀ ਨੇੜੇ ਪੁੱਜ ਗਈ ਹੈ। ਵਿਰੋਧੀ ਧਿਰ ਦੇ ਆਗੂਆਂ ਵਲੋਂ ਆਖ਼ਰੀ ਸਮੇਂ ਤੱਕ ਕੀਤੀਆਂ ਕੋਸ਼ਿਸ਼ਾਂ ਦੇ ਬਾਵਜੂਦ ਡੀ.ਐੱਮ.ਕੇ. ਨੇ ਐਤਵਾਰ ਨੂੰ ਬਿੱਲ ਦੇ ਸਮਰਥਨ ਤੋਂ ਪਿੱਛੇ ਹਟਣ ਦੀ ਸੰਭਾਵਨਾ ਰੱਦ ਕਰ ਦਿੱਤੀ। ਜੇਕਰ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ.ਸੀ.ਪੀ. (ਸ਼ਰਦਚੰਦਰ ਪਵਾਰ) ਦੇ 8 ਸੰਸਦ ਮੈਂਬਰ ਵੀ ਬਿੱਲ ਦੇ ਹੱਕ ’ਚ ਵੋਟ ਪਾਉਂਦੇ ਹਨ ਤਾਂ ਸਰਕਾਰ ਦੀ ਸਥਿਤੀ ਹੋਰ ਮਜ਼ਬੂਤ ਹੋ ਜਾਵੇਗੀ। ਇਹ ਪਾਰਟੀ ਅਜੇ ਵੀ ਵਿਰੋਧੀ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ। ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ 6 ਸੰਸਦ ਮੈਂਬਰਾਂ ਦੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ’ਚ ਸ਼ਾਮਿਲ ਹੋਣ, ਤ੍ਰਿਣਮੂਲ ਕਾਂਗਰਸ ਦੇ 20 ਬਾਗ਼ੀ ਸੰਸਦ ਮੈਂਬਰਾਂ, ਸ਼੍ਰੋਮਣੀ ਅਕਾਲੀ ਦਲ ਦੇ ਇਕਲੌਤੇ ਸੰਸਦ ਮੈਂਬਰ, ਡੀ.ਐੱਮ.ਕੇ. ਦੇ 22 ਅਤੇ ਵਾਈ.ਐੱਸ.ਆਰ. ਕਾਂਗਰਸ ਦੇ 4 ਸੰਸਦ ਮੈਂਬਰਾਂ ਦੇ ਸਮਰਥਨ ਨਾਲ ਐੱਨ.ਡੀ.ਏ. ਨੂੰ 345 ਵੋਟਾਂ ਮਿਲਣ ਦੀ ਸੰਭਾਵਨਾ ਹੈ। ਸ਼ਰਦ ਪਵਾਰ ਦੀ ਪਾਰਟੀ ਦੇ ਸਮਰਥਨ ਨਾਲ ਇਹ ਗਿਣਤੀ 353 ਤੱਕ ਪਹੁੰਚ ਸਕਦੀ ਹੈ। ਲੋਕ ਸਭਾ ਦੇ 538 ਮੈਂਬਰਾਂ ਦੇ ਵੋਟਿੰਗ ’ਚ ਹਿੱਸਾ ਲੈਣ ਦੀ ਸਥਿਤੀ ’ਚ ਦੋ-ਤਿਹਾਈ ਬਹੁਮਤ ਲਈ 359 ਵੋਟਾਂ ਦੀ ਲੋੜ ਹੋਵੇਗੀ। ਇਸ ਤਰ੍ਹਾਂ ਸਰਕਾਰ 6 ਵੋਟਾਂ ਪਿੱਛੇ ਰਹਿ ਜਾਵੇਗੀ। ਹਾਲਾਂਕਿ, ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਦੇ ਇਕਲੌਤੇ ਸੰਸਦ ਮੈਂਬਰ ਜਯੰਤਾ ਬਾਸੁਮਤਾਰੀ, ਜ਼ੋਰਮ ਪੀਪਲਜ਼ ਮੂਵਮੈਂਟ ਦੇ ਰਿਚਰਡ ਵਾਨਲਾਲਮੰਗਈਹਾ ਅਤੇ ਦਮਨ ਤੇ ਦੀਵ ਦੇ ਆਜ਼ਾਦ ਸੰਸਦ ਮੈਂਬਰ ਉਮੇਸ਼ਭਾਈ ਬਾਬੂਭਾਈ ਪਟੇਲ ਦਾ ਸਮਰਥਨ ਵੀ ਸਰਕਾਰ ਨੂੰ ਮਿਲ ਸਕਦਾ ਹੈ।
ਹੱਦਬੰਦੀ ਬਿੱਲ ਲਈ ਸਰਕਾਰ ਨੂੰ 359 ਵੋਟਾਂ ਦੀ ਲੋੜ
ਨਵੀਂ ਦਿੱਲੀ, 29 ਨਵੰਬਰ (ਏਜੰਸੀ)-ਹੱਦਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਨੂੰ ਲੋਕ ਸਭਾ ’ਚ ਪਾਸ ਕਰਵਾਉਣ ਲਈ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਦੋ-ਤਿਹਾਈ ਬਹੁਮਤ ਹਾਸਿਲ ਕਰਨ ਦੇ ਕਾਫ਼ੀ ਨੇੜੇ ਪੁੱਜ ਗਈ ਹੈ। ਵਿਰੋਧੀ ਧਿਰ ਦੇ...
ਅਜੀਤ ਡੈਸਕ
30-11-2026