28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪਠਾਨਕੋਟ ’ਚ ਈ.ਡੀ. ਦੀ ਛਾਪੇਮਾਰੀ ਦੌਰਾਨ 500 ਕਰੋੜ ਦੇ ਘੁਟਾਲੇ ਦਾ ਖੁਲਾਸਾ

ਪਠਾਨਕੋਟ, 28 ਨਵੰਬਰ (ਵਿਨੋਦ/ਸੁਮਿਤ)-ਪਠਾਨਕੋਟ ਵਿਖੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕੀਤੀ। ਈ.ਡੀ. ਵਲੋਂ ਸ਼ਹਿਰ ਦੇ ਸ਼ਾਸਤਰੀ ਨਗਰ ਵਿਖੇ ਸੁਨੀਲ ਸ਼ਰਮਾ ਦੇ ਘਰ ਕਰੀਬ 4 ਘੰਟੇ ਤੱਕ ਜਾਂਚ ਕੀਤੀ ਗਈ। ਇਹ ਕਾਰਵਾਈ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ਵਿਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸ਼ਰਮਾ ਦੇ ਕ੍ਰਿਪਟੋ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ਨਾਲ ਕਾਰੋਬਾਰੀ ਸੰਬੰਧ ਸਨ। ਫਿਲਹਾਲ ਇਸ ਕਾਰਵਾਈ ’ਚ ..

Ad Position 21
No active advertisement
ਅਜੀਤ ਡੈਸਕ 29-11-2026

ਪਠਾਨਕੋਟ, 28 ਨਵੰਬਰ (ਵਿਨੋਦ/ਸੁਮਿਤ)-ਪਠਾਨਕੋਟ ਵਿਖੇ ਸ਼ੁੱਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਨੇ ਇਕ ਘਰ ’ਚ ਛਾਪੇਮਾਰੀ ਕੀਤੀ। ਈ.ਡੀ. ਵਲੋਂ ਸ਼ਹਿਰ ਦੇ ਸ਼ਾਸਤਰੀ ਨਗਰ ਵਿਖੇ ਸੁਨੀਲ ਸ਼ਰਮਾ ਦੇ ਘਰ ਕਰੀਬ 4 ਘੰਟੇ ਤੱਕ ਜਾਂਚ ਕੀਤੀ ਗਈ। ਇਹ ਕਾਰਵਾਈ 500 ਕਰੋੜ ਰੁਪਏ ਦੀ ਕਥਿਤ ਕ੍ਰਿਪਟੋ ਨਿਵੇਸ਼ ਠੱਗੀ ਦੇ ਮਾਮਲੇ ਵਿਚ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਸ਼ਰਮਾ ਦੇ ਕ੍ਰਿਪਟੋ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ਨਾਲ ਕਾਰੋਬਾਰੀ ਸੰਬੰਧ ਸਨ। ਫਿਲਹਾਲ ਇਸ ਕਾਰਵਾਈ ’ਚ ਪਠਾਨਕੋਟ ਤੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਜੰਮੂ ਤੋਂ ਈ.ਡੀ. ਦੇ 6 ਅਧਿਕਾਰੀਆਂ ਦੀ ਟੀਮ ਸੀ.ਆਰ.ਪੀ.ਐਫ. ਜਵਾਨਾਂ ਸਮੇਤ ਪਠਾਨਕੋਟ ਪਹੁੰਚੀ ਸੀ। ਟੀਮ ’ਚ ਕੁੱਲ 13 ਵਿਅਕਤੀ ਸ਼ਾਮਿਲ ਸਨ। ਤਿੰਨ ਗੱਡੀਆਂ ’ਚ ਆਈ ਟੀਮ ਨੇ ਸੁਨੀਲ ਸ਼ਰਮਾ ਦੇ ਘਰ ’ਤੇ ਮਾਰੇ ਛਾਪੇ ਦੌਰਾਨ ਕਾਗਜ਼ਾਤ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਕੀਤੀ ਤੇ ਕੁਝ ਰਿਕਾਰਡ ਆਪਣੇ ਨਾਲ ਲੈ ਗਏ। ਅਧਿਕਾਰੀਆਂ ਮੁਤਾਬਕ ਜਲਦੀ ਹੀ ਇਸ ਕਾਰਵਾਈ ਦੀ ਜਾਣਕਾਰੀ ਈ.ਡੀ. ਦੇ ਅਧਿਕਾਰਿਤ ਪੋਰਟਲ ’ਤੇ ਦਿੱਤੀ ਜਾ ਸਕਦੀ ਹੈ।
ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਦਿੰਦੇ ਸਨ ਲਾਲਚ
ਇਹ ਮਾਮਲਾ ਕ੍ਰਿਪਟੋ ਸਟਾਈਲੋ ਨਾਂਅ ਦੀ ਕੰਪਨੀ ਨਾਲ ਜੁੜਿਆ ਹੈ। ਦੋਸ਼ ਹੈ ਕਿ ਕੰਪਨੀ ਦੇ ਮਾਲਕ ਗੁਰਮੀਤ ਸਿੰਘ ਚੌਧਰੀ ਲੋਕਾਂ ਨੂੰ ਆਨਲਾਈਨ ਨਿਵੇਸ਼ ਰਾਹੀਂ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਲੈ ਕੇ ਠੱਗੀ ਕੀਤੀ ਜਾਂਦੀ ਸੀ। ਇਸ ਮਾਮਲੇ ਵਿਚ ਕਰੀਬ 500 ਕਰੋੜ ਰੁਪਏ ਦੀ ਠੱਗੀ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਇਸ ਰਕਮ ਦੀ ਅਜੇ ਈ.ਡੀ. ਵਲੋਂ ਅਧਿਕਾਰਿਤ ਪੁਸ਼ਟੀ ਨਹੀਂ ਹੋਈ। ਪਠਾਨਕੋਟ ਦੇ ਰਹਿਣ ਵਾਲੇ ਸੁਨੀਲ ਸ਼ਰਮਾ ਦੀ ਜੰਮੂ-ਕਸ਼ਮੀਰ ਦੇ ਕਠੂਆ ਵਿਚ ਗੱਤੇ ਦੀ ਫੈਕਟਰੀ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਗੁਰਮੀਤ ਸਿੰਘ ਚੌਧਰੀ ਨਾਲ ਦੋਸਤੀ ਸੀ ਅਤੇ ਦੋਵਾਂ ਨੇ ਮਿਲ ਕੇ ਸਟਾਈਲੋ ਟਾਈਲਜ਼ ਨਾਂਅ ਨਾਲ ਇਕ ਫੈਕਟਰੀ ਵੀ ਸ਼ੁਰੂ ਕੀਤੀ ਸੀ। ਇਸ ਕੰਪਨੀ ਦੇ ਦਫ਼ਤਰ ਦੁਬਈ ਤੱਕ ਹੋਣ ਦੀ ਗੱਲ ਕਹੀ ਜਾ ਰਹੀ ਹੈ। ਇਸੇ ਕਾਰੋਬਾਰੀ ਸੰਬੰਧ ਦੇ ਚੱਲਦਿਆਂ ਸੁਨੀਲ ਸ਼ਰਮਾ ਦਾ ਨਾਂਅ ਇਸ ਜਾਂਚ ਨਾਲ ਜੁੜਨ ਦੀ ਜਾਣਕਾਰੀ ਸਾਹਮਣੇ ਆਈ ਹੈ। ਹਾਲਾਂਕਿ ਈ.ਡੀ. ਨੇ ਉਸ ਦੀ ਭੂਮਿਕਾ ਨੂੰ ਲੈ ਕੇ ਅਜੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ।
ਕਠੂਆ ’ਚ ਵੀ ਕਈ ਥਾਵਾਂ ’ਤੇ ਛਾਪੇ
ਇਸੇ ਮਾਮਲੇ ਵਿਚ ਈ.ਡੀ. ਦੀ ਟੀਮ ਨੇ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ। ਮੜ੍ਹੀਨ ਤਹਿਸੀਲ ਦੇ ਬਨਿਆਰੀ, ਬਕਰਾਕ ਕਾਲੋਨੀ, ਕਰੰਡੀ ਕਲਾਂ ਅਤੇ ਛਪਾਕੀ ਕਲਾਂ ’ਚ ਤਲਾਸ਼ੀ ਲਈ ਗਈ, ਜਿਨ੍ਹਾਂ ਲੋਕਾਂ ਦੇ ਘਰਾਂ ਜਾਂ ਠਿਕਾਣਿਆਂ ’ਤੇ ਕਾਰਵਾਈ ਦੀ ਜਾਣਕਾਰੀ ਸਾਹਮਣੇ ਆਈ ਹੈ, ਉਨ੍ਹਾਂ ਵਿਚ ਰਾਕੇਸ਼ ਕੁਮਾਰ ਚੌਧਰੀ, ਗੁਰਮੀਤ ਸਿੰਘ, ਗੁਰਮੀਤ ਚੌਧਰੀ ਤੇ ਪਰਸ਼ੋਤਮ ਲਾਲ ਦੇ ਨਾਂਅ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ’ਚੋਂ ਕੁਝ ਲੋਕ ਗੁਰਮੀਤ ਚੌਧਰੀ ਦੇ ਰਿਸ਼ਤੇਦਾਰ ਜਾਂ ਸਹਿਯੋਗੀ ਹਨ। ਹਾਲਾਂਕਿ ਇਨ੍ਹਾਂ ਲੋਕਾਂ ਦੀ ਭੂਮਿਕਾ ਅਜੇ ਸਪੱਸ਼ਟ ਨਹੀਂ ਹੋਈ ਹੈ। ਫਿਲਹਾਲ ਈ.ਡੀ ਦੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ ਔਰਤ ਨਾਲ ਸਮੂਹਿਕ ਜਬਰ ਜਨਾਹ ਦੇ ਮਾਮਲੇ ’ਚ ਚਾਰ ਨੂੰ ਮੌਤ ਤੱਕ ਉਮਰ ਕੈਦ ਅਗਲੀ ਖ਼ਬਰ ਗੁਦਾਮਾਂ ’ਚੋਂ ਪੁਰਾਣਾ ਸਟਾਕ ਨਾ ਨਿਕਲਣ ਕਾਰਨ ਨਵੇਂ ਚੌਲਾਂ ਦੇ ਭੰਡਾਰਨ ਦਾ ਸੰਕਟ
Ad Position 24