17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਉੱਤਰਾਖੰਡ ’ਚ ਬੱਸ ਡੂੰਘੀ ਖੱਡ ’ਚ ਡਿੱਗੀ-9 ਮੌਤਾਂ, 25 ਜ਼ਖ਼ਮੀ

ਉੱਤਰਾਖੰਡ ’ਚ ਬੱਸ ਡੂੰਘੀ ਖੱਡ ’ਚ ਡਿੱਗੀ-9 ਮੌਤਾਂ, 25 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 18-11-2026

ਨਿਊ ਟਿਹਰੀ, ਰਿਸ਼ੀਕੇਸ਼, 17 ਨਵੰਬਰ (ਏਜੰਸੀ)-ਮੰਗਲਵਾਰ ਸਵੇਰੇ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ’ਚ 34 ਯਾਤਰੀਆਂ ਨੂੰ ਲਿਜਾ ਰਹੀ ਇਕ ਯਾਤਰੀ ਬੱਸ ਸੜਕ ਕਿਨਾਰੇ ਲੱਗੀ ਲੋਹੇ ਦੀ ਰੇਲਿੰਗ ਨੂੰ ਤੋੜਦੀ ਹੋਈ ਗੁਲਾਰ ਪੁਲ ਦੇ ਹੇਠਾਂ ਲਗਭਗ 100 ਮੀਟਰ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ 9 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਟਿਹਰੀ ਗੜ੍ਹਵਾਲ ਦੀ ਐਸ.ਐਸ.ਪੀ. ਸ਼ਵੇਤਾ ਚੌਬੇ ਨੇ ਦੱਸਿਆ ਕਿ ਬੱਸ ਸਵੇਰੇ ਕਰੀਬ 3:15 ਵਜੇ 34 ਯਾਤਰੀਆਂ ਨੂੰ ਲੈ ਕੇ ਹਰਿਦੁਆਰ ਤੋਂ ਰਵਾਨਾ ਹੋਈ ਸੀ। ਸਵੇਰੇ ਕਰੀਬ 4:50 ਵਜੇ, ਇਹ ਅਚਾਨਕ ਗੁਲਾਰ ਪੁਲ ਨੇੜੇ ਗੁਲਾਰ ਗਾਡ ਨਦੀ (ਖੱਡ) ’ਚ ਡਿੱਗ ਗਈ।ਬੱਸ ਹਰਿਦੁਆਰ ਤੋਂ ਜੋਸ਼ੀਮਠ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਵਿੱਕੀ (37) ਅਤੇ ਰੋਹਿਤ ਕਸ਼ਯਪ (35) -ਦੋਵੇਂ ਉੱਤਰ ਪ੍ਰਦੇਸ਼ ਦੇ ਸੰਭਲ ਤੋਂ; ਰਾਜ ਰਾਏ (56) -ਪੱਛਮੀ ਬੰਗਾਲ ਦੇ ਜਲਪਾਈਗੁੜੀ ਤੋਂ, ਬੱਸ ਡਰਾਈਵਰ ਰਾਜੇਂਦਰ ਸਿੰਘ (48) ਰੁਦਰਪ੍ਰਯਾਗ ਤੋਂ, ਕੰਡਕਟਰ ਅਨੁਜ ਭੰਡਾਰੀ (27) ਟਿਹਰੀ ਗੜ੍ਹਵਾਲ ਤੋਂ, ਪੁੰਨੂ (55) ਕੀਰਤੀਨਗਰ ਤੋਂ, ਸੁਸ਼ੀਲ ਪ੍ਰਤਾਪ ਸਿਲੋਡੀ (55) ਚਮੋਲੀ ਤੋਂ ਅਤੇ ਦੀਪਕ ਗੁਪਤਾ (55) ਤੇ ਵਿਕਾਸ ਗੁਪਤਾ ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ, ਵਜੋਂ ਹੋਈ ਹੈ। ਐਸ.ਡੀ.ਆਰ.ਐਫ. ਦੇ ਇੰਸਪੈਕਟਰ ਕਵਿੰਦਰ ਸਿੰਘ ਸਜਵਾਨ ਨੇ ਦੱਸਿਆ ਕਿ ਬਚਾਅ ਅਤੇ ਰਾਹਤ ਕਾਰਜਾਂ ’ਚ ਲਗਭਗ 60 ਸਰਕਾਰੀ ਕਰਮਚਾਰੀ ਸ਼ਾਮਿਲ ਸਨ। ਜ਼ਖ਼ਮੀ ਯਾਤਰੀਆਂ ਨੂੰ ਏਮਜ਼ ਰਿਸ਼ੀਕੇਸ਼ ਪਹੁੰਚਾਇਆ ਗਿਆ। ਸਜਵਾਨ ਨੇ ਦੱਸਿਆ ਕਿ ਡੂੰਘੀ ਖੱਡ ਵਿੱਚ ਡਿੱਗਣ ਤੋਂ ਪਹਿਲਾਂ ਬੱਸ ਸੜਕ ਕਿਨਾਰੇ ਲੱਗੀ ਲੋਹੇ ਦੀ ਰੇਲਿੰਗ ਨਾਲ ਟਕਰਾ ਕੇ ਉਸਨੂੰ ਤੋੜ ਗਈ ਸੀ। ਇਹ ਜ਼ਮੀਨ ’ਤੇ ਸਿੱਧੀ ਅਗਲੇ ਹਿੱਸੇ ਦੇ ਭਾਰ ਡਿੱਗੀ, ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।ਏਮਜ਼ ਰਿਸ਼ੀਕੇਸ਼ ਦੇ ਪੀ.ਆਰ.ਓ. ਸ਼੍ਰਿਲੋਏ ਮੋਹੰਤੀ ਨੇ ਦੱਸਿਆ ਕਿ 25 ਲੋਕਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ, ਜਦਕਿ 9 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਉਚਿਤ ਇਲਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।

Ad Position 22
No active advertisement
ਪਿਛਲੀ ਖ਼ਬਰ ਮੋਦੀ ਨੇ ਫਰਸ਼ ਤੋਂ ਚੁੱਕਿਆ ਤਿਰੰਗੇ ਦੇ ਨਿਸ਼ਾਨ ਵਾਲਾ ਕਾਰਡ ਅਗਲੀ ਖ਼ਬਰ ਹੋਰਮੁਜ਼ ’ਚ ਵਪਾਰਕ ਜਹਾਜ਼ ’ਤੇ ਹਮਲਾ-ਇਕ ਭਾਰਤੀ ਲਾਪਤਾ, ਦੋ ਜ਼ਖ਼ਮੀ
Ad Position 24