13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੋਨੀਆ ਗਾਂਧੀ ਵਿਰੁੱਧ ਵਿਵਾਦਿਤ ਟਿੱਪਣੀਆਂ ਲਈ ਕੰਗਨਾ ਰਣੌਤ ਖ਼ਿਲਾਫ਼ ਮਾਮਲਾ ਦਰਜ

ਸੋਨੀਆ ਗਾਂਧੀ ਵਿਰੁੱਧ ਵਿਵਾਦਿਤ ਟਿੱਪਣੀਆਂ ਲਈ ਕੰਗਨਾ ਰਣੌਤ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 14-11-2026

ਸ਼ਿਮਲਾ, 13 ਨਵੰਬਰ (ਏਜੰਸੀ)-ਸੋਸ਼ਲ ਮੀਡੀਆ ’ਤੇ ਕਾਂਗਰਸੀ ਆਗੂ ਸੋਨੀਆ ਗਾਂਧੀ ਵਿਰੁੱਧ ਵਿਵਾਦਿਤ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਇਥੇ ਕੇਸ ਦਰਜ ਕੀਤਾ ਗਿਆ ਹੈ। ਸ਼ਿਮਲਾ ਦੇ ਵਸਨੀਕ ਅਤੁਲ ਸ਼ਰਮਾ ਨੇ ਡੀ.ਜੀ.ਪੀ. ਅਸ਼ੋਕ ਤਿਵਾੜੀ ਨੂੰ ਸ਼ਿਕਾਇਤ ਦੇ ਕੇ ਕੰਗਨਾ ਖ਼ਿਲਾਫ਼ ਨਫ਼ਰਤ ਫੈਲਾਉਣ, ਸੰਵਿਧਾਨਕ ਵਫ਼ਾਦਾਰੀ ’ਤੇ ਸਵਾਲ ਚੁੱਕਣ ਅਤੇ ਝੂਠੀ ਜਾਣਕਾਰੀ ਫੈਲਾਉਣ ਦੇ ਦੋਸ਼ਾਂ ਹੇਠ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਭੜਕਾਊ ਅਤੇ ਬੇਬੁਨਿਆਦ ਦੋਸ਼ ਜਨਤਕ ਸ਼ਾਂਤੀ ਭੰਗ ਕਰਨ ਦੇ ਸਮਰੱਥ ਹਨ।ਇਸ ਤੋਂ ਬਾਅਦ ਪੁਲਿਸ ਨੇ ਸ਼ਿਮਲਾ ਵਿਚ ਸੰਸਦ ਮੈਂਬਰ ਵਿਰੁੱਧ ਐੱਫ.ਆਈ.ਆਰ. ਦਰਜ ਕਰ ਲਈ ਹੈ। ਐੱਸ.ਐੱਸ.ਪੀ. ਗੌਰਵ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 353 (ਝੂਠੀ ਜਾਣਕਾਰੀ), 356 (ਮਾਣਹਾਨੀ) ਅਤੇ 196 (ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਵਧਾਉਣਾ) ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਸੀ.ਆਰ.ਪੀ.ਐੱਫ. ਚੌਕੀ ’ਤੇ ਹਮਲੇ ਸੰਬੰਧੀ ਹਿਰਾਸਤ ’ਚ ਲਏ ਸ਼ੱਕੀ ਅਗਲੀ ਖ਼ਬਰ ਮਾਈਕ੍ਰੋਸੋਫਟ ਸੇਵਾਵਾਂ ’ਚ ਗੜਬੜੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਤਿੰਨ ਉਡਾਣਾਂ ਰੱਦ
Ad Position 24