13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪਾਕਿ ਦੇ ਫ਼ੌਜੀ ਕੈਂਪ ’ਤੇ ਫਿਦਾਈਨ ਹਮਲਾ, 18 ਜਵਾਨਾਂ ਨੂੰ ਮਾਰਨ ਦਾ ਦਾਅਵਾ

ਪਾਕਿ ਦੇ ਫ਼ੌਜੀ ਕੈਂਪ ’ਤੇ ਫਿਦਾਈਨ ਹਮਲਾ, 18 ਜਵਾਨਾਂ ਨੂੰ ਮਾਰਨ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 14-11-2026

ਧਮਾਕੇ ਤੋਂ ਬਾਅਦ ਕੈਂਪ ਅੰਦਰ ਦਾਖ਼ਲ ਹੋਏ ਬੀ. ਐੱਲ. ਏ. ਦੇ ਹਮਲਾਵਰ

ਸੁਰਿੰਦਰ ਕੋਛੜ
ਅੰਮ੍ਰਿਤਸਰ, 13 ਨਵੰਬਰ -ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਵਿਖੇ ਪਾਕਿਸਤਾਨੀ ਫ਼ੌਜ ਦੇ ਇਕ ਕੈਂਪ ’ਤੇ ਹੋਏ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਹੈ ਕਿ ਮਸਤੁੰਗ ਦੇ ਕੰਦਾਵਾ-ਕਾਨਕ ਇਲਾਕੇ ‘ਚ ਕੀਤੇ ਗਏ ਇਸ ਹਮਲੇ ’ਚ ਪਾਕਿਸਤਾਨੀ ਫ਼ੌਜ ਦੇ 18 ਤੋਂ ਵੱਧ ਜਵਾਨ ਮਾਰੇ ਗਏ ਹਨ ਤੇ ਕਈ ਹੋਰ ਜ਼ਖ਼ਮੀ ਹੋਏ ਹਨ। ਹਾਲਾਂਕਿ, ਇਸ ਹਮਲੇ ’ਚ ਹੋਏ ਜਾਨੀ ਨੁਕਸਾਨ ਦੀ ਅਜੇ ਤੱਕ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਬੀ. ਐੱਲ. ਏ. ਨੇ ਹਮਲੇ ਦੀ 2 ਮਿੰਟ 24 ਸੈਕੰਡ ਦੀ ਇਕ ਵੀਡੀਓ ਵੀ ਜਾਰੀ ਕੀਤੀ ਹੈ, ਜਿਸ ’ਚ ਵਿਸਫੋਟਕਾਂ ਨਾਲ ਭਰਿਆ ਵਾਹਨ ਮਿਲਟਰੀ ਕੈਂਪ ਨਾਲ ਟਕਰਾਉਂਦਾ ਵੇਖਿਆ ਜਾ ਸਕਦਾ ਹੈ। ਜਥੇਬੰਦੀ ਦਾ ਦਾਅਵਾ ਹੈ ਕਿ ਇਸ ਜ਼ਬਰਦਸਤ ਧਮਾਕੇ ’ਚ ਫ਼ੌਜੀ ਕੈਂਪ ਤੇ ਆਲੇ-ਦੁਆਲੇ ਦੀਆਂ ਸੁਰੱਖਿਆ ਚੌਕੀਆਂ ਤਬਾਹ ਹੋ ਗਈਆਂ। ਇਸ ਤੋਂ ਬਾਅਦ ਸਮੂਹ ਦੀ ਫ਼ਤਿਹ ਸਕੂਐਡ ਦੇ ਲੜਾਕੇ ਕੈਂਪ ਦੇ ਅੰਦਰ ਦਾਖ਼ਲ ਹੋ ਗਏ ਤੇ ਧਮਾਕੇ ’ਚ ਬਚੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਹੀ ਨੇੜਲੀ ਇਕ ਹੋਰ ਸੁਰੱਖਿਆ ਚੌਕੀ ’ਤੇ ਵੀ ਹਮਲਾ ਕਰਨ ਦਾ ਦਾਅਵਾ ਕੀਤਾ ਗਿਆ ਹੈ। ਬੀ. ਐੱਲ. ਏ. ਨੇ ਆਤਮਘਾਤੀ ਹਮਲਾਵਰ ਦੀ ਪਛਾਣ ਮਸਤੁੰਗ ਦੇ ਖਦਕੋਚਾ ਨਿਵਾਸੀ ਓਸਾਮਾ ਸ਼ਾਹਵਾਨੀ ਉਰਫ਼ ਵਦੂਦ ਵਜੋਂ ਕੀਤੀ ਹੈ। ਆਪਣੇ ਬਿਆਨ ’ਚ ਬੀ. ਐੱਲ. ਏ. ਨੇ ਬਲੋਚਿਸਤਾਨ ’ਚ ਖਣਿਜ ਪ੍ਰੋਜੈਕਟਾਂ ਵਿਚ ਹਿੱਸਾ ਲੈਣ ਵਾਲੀਆਂ ਵਿਦੇਸ਼ੀ ਕੰਪਨੀਆਂ ਤੇ ਨਿਵੇਸ਼ਕਾਂ ਨੂੰ ਵੀ ਸਿੱਧੀ ਧਮਕੀ ਦਿੱਤੀ ਹੈ। ਜਥੇਬੰਦੀ ਨੇ ਖ਼ਾਸ ਤੌਰ ’ਤੇ ਪਾਕਿਸਤਾਨ ਮਿਨਰਲਜ਼ ਇਨਵੈਸਟਮੈਂਟ ਫੋਰਮ 2026 ਦਾ ਵਿਰੋਧ ਕਰਦਿਆਂ ਦੋਸ਼ ਲਗਾਇਆ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਸਥਾਨਕ ਸਰੋਤਾਂ ਦੀ ਲੁੱਟ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ ਨੇੜੇ ਸੜਕ ਹਾਦਸਾ-26 ਮੌਤਾਂ ਅਗਲੀ ਖ਼ਬਰ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇਕ ਦਿਨ ਦੀ ਹਿਰਾਸਤੀ ਪੈਰੋਲ
Ad Position 24