13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇਕ ਦਿਨ ਦੀ ਹਿਰਾਸਤੀ ਪੈਰੋਲ

ਅੰਮ੍ਰਿਤਪਾਲ ਸਿੰਘ ਨੂੰ ਮਿਲੀ ਇਕ ਦਿਨ ਦੀ ਹਿਰਾਸਤੀ ਪੈਰੋਲ

Ad Position 21
No active advertisement
ਅਜੀਤ ਡੈਸਕ 14-11-2026

ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)-ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਚਰਨ ਕੌਰ ਦੇ ਅੰਤਿਮ ਸੰਸਕਾਰ ’ਚ ਸ਼ਾਮਿਲ ਹੋਣ ਲਈ ਇਕ ਦਿਨ ਦੀ ਹਿਰਾਸਤੀ ਪੈਰੋਲ ਮਿਲ ਗਈ ਹੈ, ਪਰ ਉਨ੍ਹਾਂ ਦਾ ਭਲਕੇ ਪੰਜਾਬ ਪੁੱਜਣਾ ਅਸੰਭਵ ਹੈ, ਜਿਸ ਕਾਰਨ ਉਨ੍ਹਾਂ ਦੀ ਦਾਦੀ ਦਾ ਸਸਕਾਰ ਭਲਕੇ 14 ਨਵੰਬਰ ਦੀ ਬਜਾਇ 17 ਨਵੰਬਰ ਨੂੰ ਹੋਣ ਦੀ ਸੰਭਾਵਣਾ ਹੈ। ਉਹ ਸਾਢੇ 3 ਸਾਲ ਦੇ ਵਕਫੇ ਉਪਰੰਤ ਅੰਮ੍ਰਿਤਸਰ ਜ਼ਿਲ੍ਹੇ ’ਚ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਪੁੱਜ ਰਹੇ ਹਨ। ਇਸ ਬਾਰੇ ਵਕੀਲ ਕਰਮਵੀਰ ਸਿੰਘ ਪੰਨੂੰ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੀ ਦਾਦੀ ਚਰਨ ਕੌਰ, ਜਿਨ੍ਹਾਂ ਦਾ ਬੀਤੀ 8 ਨਵੰਬਰ ਨੂੰ ਦਿਹਾਂਤ ਹੋ ਗਿਆ ਸੀ, ਦੇ ਅੰਤਿਮ ਸਸਕਾਰ ’ਚ ਸ਼ਾਮਿਲ ਹੋਣ ਲਈ ਅਦਾਲਤ ਕੋਲ ਪੈਰੋਲ ਕਮ ਜਮਾਨਤ ਦਿੱਤੇ ਜਾਣ ਦੀ ਮੰਗ ਕੀਤੀ ਸੀ। ਸਸਕਾਰ ਤੋਂ ਬਾਅਦ ਅੰਤਿਮ ਰਸਮਾਂ ਲਈ ਚਾਰ ਦਿਨ ਦੀ ਅੰਤ੍ਰਿਮ ਜਮਾਨਤ ਮੰਗੀ ਗਈ ਸੀ, ਪਰ ਅੱਜ ਅਦਾਲਤ ਵਲੋਂ ਅੰਮ੍ਰਿਤਪਲ ਸਿੰਘ ਨੂੰ ਇਕ ਦਿਨ ਦੀ, ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਤੇ ਭੂਆ ਦੇ ਪੁੱਤ ਸੁਖਮਨਦੀਪ ਸਿੰਘ ਨੂੰ ਚਾਰ ਦਿਨ ਦੀ ਅੰਤ੍ਰਿਮ ਜ਼ਮਾਨਤ ਮਿਲੀ ਹੈ। ਐਡਵੋਕੇਟ ਪੰਨੂੰ ਨੇ ਦੱਸਿਆ ਕਿ ਭਾਵੇਂ ਅੰਮ੍ਰਿਤਪਾਲ ਸਿੰਘ ਨੂੰ ਇਕ ਦਿਨ ਦੀ ਜਮਾਨਤ ਮਿਲੀ ਹੈ, ਪਰ ਉਨ੍ਹਾਂ ਦਾ ਹਾਲੇ ਕੱਲ੍ਹ ਪੁੱਜਣਾ ਸੰਭਵ ਨਹੀਂ ਹੈ ਕਿਉਂਕਿ ਅੱਜ ਸ਼ਾਮ ਮਿਲੇ ਅਦਾਲਤੀ ਹੁਕਮ ਦੀ ਕਾਪੀ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਈਮੇਲ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਤੇ ਅੰਮ੍ਰਿਤਪਾਲ ਸਿੰਘ ਦੇ ਨਿੱਜੀ ਖ਼ਰਚੇ ’ਤੇ ਲਿਆਂਦੇ ਜਾਣ ਦੇ ਇੰਤਜਾਮ ਕੀਤੇ ਜਾਣੇ ਹਨ ਤੇ ਡਿਬਰੂਗੜ੍ਹ ਦਾ ਪੈਂਡਾ ਲੰਬਾ ਹੋਣ ਕਾਰਨ ਹਵਾਈ ਜਹਾਜ਼ ਜਾਂ ਹੈਲੀਕਾਪਟਰ ਰਾਹੀਂ ਹੀ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਕੱਲ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਨਹੀਂ ਪੁੱਜਦੀ ਤਾਂ ਅਦਾਲਤ ਨੂੰ ਅਰਜ਼ੀ ਦੇ ਕੇ ਸਮਾਂ ਵਧਾਉਣ ਦੀ ਮੰਗ ਕੀਤੀ ਜਾਵੇਗੀ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਇਕ ਦਿਨ ਦੀ ਜ਼ਮਾਨਤ ’ਤੇ ਕੇਵਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲ ਸਕਣਗੇ। ਉਹ ਪੁਲਿਸ ਦੇ ਸਖ਼ਤ ਪਹਿਰੇ ਹੇਠ ਰਹਿਣਗੇ ਤੇ ਉਨ੍ਹਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਵੀ ਨਹੀਂ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਫ਼ੌਜੀ ਕੈਂਪ ’ਤੇ ਫਿਦਾਈਨ ਹਮਲਾ, 18 ਜਵਾਨਾਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ ਭਗਵੰਤ ਮਾਨ ਦੀ ਪਾਕਿ ਫੇਰੀ ਲਈ ਮਨਜ਼ੂਰੀ ਕੌਮੀ ਨੀਤੀ ਅਨੁਸਾਰ ਹੋਵੇਗੀ-ਵਿਦੇਸ਼ ਮੰਤਰਾਲਾ
Ad Position 24