ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਵੱਧ ਅੱਗ ਲਾਈ ਜਾ ਰਹੀ ਹੈ। ਗੁਆਂਢੀ ਸੂਬੇ ਹਰਿਆਣੇ ਵਿਚ ਕਿਸਾਨਾਂ ਵਲੋਂ ਪਰਾਲੀ ਸਾੜਨ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੋਰ ਵੀ ਘੱਟ ਪਰਾਲੀ ਸਾੜੀ ਜਾ ਰਹੀ ਹੈ । ਸੈਟੇਲਾਈਟ ਰਾਹੀਂ ਪ੍ਰਾਪਤ ਅੰਕੜਿਆਂ ਮੁਤਾਬਕ ਹਰਿਆਣੇ ’ਚ 9 ਨਵੰਬਰ ਤੱਕ ਪਰਾਲੀ ਦੀ ਅੱਗ ਦੇ ਸਿਰਫ਼ 192 ਮਾਮਲੇ ਆਏ ਹਨ, ਜਦੋਂਕਿ ਇਸ ਦੇ ਮੁਕਾਬਲੇ ਪੰਜਾਬ ਵਿਚ 4657 ਮਾਮਲੇ ਨੋਟ ਕੀਤੇ ਗਏ ਹਨ । ਜੇਕਰ 2020 ਤੋਂ ਲੈ ਕੇ 2025 ਤੱਕ ਦੋਵਾਂ ਸੂਬਿਆਂ ਵਿਚ 9 ਨਵੰਬਰ ਤੱਕ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ ਇਨ੍ਹਾਂ ਛੇ ਸਾਲਾਂ ਦੌਰਾਨ ਕ੍ਰਮਵਾਰ 69372, 47554, 34868, 23620, 6266 ਤੇ 4062 ਘਟਨਾਵਾਂ ਆਈਆਂ, ਜਦੋਂਕਿ ਇਸ ਦੇ ਮੁਕਾਬਲੇ ਹਰਿਆਣੇ ਵਿੱਚ ਇਸ ਅਰਸੇ ਦੌਰਾਨ ਕ੍ਰਮਵਾਰ 3274, 4753, 2693, 1676, 959 ਅਤੇ 333 ਮਾਮਲੇ ਹੀ ਆਏ।
ਹਰਿਆਣੇ ਦੇ ਮੁਕਾਬਲੇ ਪੰਜਾਬ ’ਚ ਵੱਧ ਸਾੜੀ ਜਾ ਰਹੀ ਪਰਾਲੀ
ਹਰਿਆਣੇ ਦੇ ਮੁਕਾਬਲੇ ਪੰਜਾਬ ’ਚ ਵੱਧ ਸਾੜੀ ਜਾ ਰਹੀ ਪਰਾਲੀ
ਅਜੀਤ ਡੈਸਕ
10-11-2026