08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ

ਲੰਡਨ ’ਚ ਪੰਜਾਬਣ ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 10-11-2026


ਲੰਡਨ, 9 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਹੰਸਲੋ ਇਲਾਕੇ ’ਚ 26 ਸਾਲਾ ਪੰਜਾਬਣ ਨਵਨੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਮੈਟਰੋਪੋਲਿਟਨ ਪੁਲਿਸ ਨੇ 31 ਸਾਲਾ ਰਜਤ ਜਸਵੇਲ ਖ਼ਿਲਾਫ਼ ਹੱਤਿਆ ਸਮੇਤ ਹੋਰ ਗੰਭੀਰ ਦੋਸ਼ ਲਗਾਏ ਹਨ। ਮੈਟਰੋਪੋਲਿਟਨ ਪੁਲਿਸ ਅਨੁਸਾਰ 4 ਨਵੰਬਰ ਨੂੰ ਪੁਲਿਸ ਅਧਿਕਾਰੀ ਚਰਟਸੀ ਰੋਡ ਸਥਿਤ ਰਿਹਾਇਸ਼ੀ ਮਕਾਨ ’ਚ ਇਕ ਵਿਅਕਤੀ ਦੀ ਭਾਲ ਸੰਬੰਧੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੂੰ ਉੱਥੇ ਨਵਨੀਤ ਕੌਰ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ। ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਘਟਨਾ ਤੋਂ ਬਾਅਦ ਭਾਰਤੀ ਮੂਲ ਦੇ 31 ਸਾਲਾ ਰਜਤ ਜਸਵੇਲ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਹੱਤਿਆ ਅਤੇ ਜਾਨ ਨੂੰ ਖ਼ਤਰੇ ’ਚ ਪਾਉਣ ਦੇ ਇਰਾਦੇ ਨਾਲ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।

Ad Position 22
No active advertisement
ਪਿਛਲੀ ਖ਼ਬਰ ਦੀਵਾਲੀ ’ਤੇ ਦੇਸ਼ ਭਰ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ 23 ਮੌਤਾਂ ਅਗਲੀ ਖ਼ਬਰ ਪਾਕਿ ਫ਼ੌਜ ਲਈ ਜਾਸੂਸੀ ਕਰਨ ਵਾਲੇ 7 ‘ਏਜੰਟਾਂ’ ਨੂੰ ਬੀ. ਐੱਲ. ਏ. ਨੇ ਦਿੱਤੀ ਮੌਤ ਦੀ ਸਜ਼ਾ
Ad Position 24