08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦਿੱਲੀ ਸਮੇਤ ਉੱਤਰੀ ਭਾਰਤ ’ਚ ਸਾਹ ਲੈਣਾ ਹੋਇਆ ਔਖਾ

ਦਿੱਲੀ ਸਮੇਤ ਉੱਤਰੀ ਭਾਰਤ ’ਚ ਸਾਹ ਲੈਣਾ ਹੋਇਆ ਔਖਾ

Ad Position 21
No active advertisement
ਅਜੀਤ ਡੈਸਕ 10-11-2026

ਨਵੀਂ ਦਿੱਲੀ, 9 ਨਵੰਬਰ (ਪੀ.ਟੀ.ਆਈ, ਬਲਵਿੰਦਰ ਸਿੰਘ ਸੋਢੀ)- ਸੋਮਵਾਰ ਨੂੰ ਉੱਤਰੀ ਭਾਰਤ ਦੇ ਕਈ ਹਿੱਸੇ ਧੂੰਏਂ ਅਤੇ ਧੁੰਦ (ਸਮੌਗ) ਦੀ ਸੰਘਣੀ ਪਰਤ ਦੀ ਲਪੇਟ ’ਚ ਰਹੇ। ਦੀਵਾਲੀ ਦੇ ਜਸ਼ਨਾਂ ਦੌਰਾਨ ਨਿਰਧਾਰਤ ਸਮੇਂ ਤੋਂ ਵੱਧ ਪਟਾਕੇ ਚਲਾਏ ਗਏ, ਜਿਸ ਕਾਰਨ ਹਵਾ ਦੀ ਗੁਣਵੱਤਾ ਖ਼ਤਰਨਾਕ ਹੱਦ ਤੱਕ ਖਰਾਬ ਹੋ ਗਈ। ਦਿੱਲੀ, ਹਰਿਆਣਾ, ਪੰਜਾਬ ਅਤੇ ਪੱਛਮੀ ਉੱਤਰ ਪ੍ਰਦੇਸ਼ ’ਚ ਹਵਾ ਗੁਣਵੱਤਾ ਸੂਚਕਅੰਕ 350 ਤੋਂ ਉੱਪਰ ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖਰਾਬ’ ਸ਼੍ਰੇਣੀ ’ਚ ਆਉਂਦਾ ਹੈ।  ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਹਵਾ ’ਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ, ਦਿੱਲੀ ਸਮੇਤ ਕਈ ਥਾਵਾਂ ’ਤੇ ਜਿਥੇ ਦੇਖਣ ਦੀ ਸਮਰੱਥਾ ’ਚ ਕਮੀ ਆਈ ਹੈ, ਉਥੇ ਹੀ ਇਹ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਹਵਾ ਸਿਹਤ ਲਈ ਵੀ ਖ਼ਤਰਨਾਕ ਹੈ। ਦਿੱਲੀ ’ਚ ਪਿਛਲੇ ਪੰਜ ਸਾਲਾਂ ’ਚ ਸਭ ਤੋਂ ਵੱਧ ਪ੍ਰਦੂਸ਼ਿਤ ਦੀਵਾਲੀ ਦਰਜ ਕੀਤੀ ਗਈ, ਜਿਸ ’ਚ ਔਸਤ ਹਵਾ ਗੁਣਵੱਤਾ ਸੂਚਕਅੰਕ 376 ਰਿਹਾ। ਦੀਵਾਲੀ ਤੋਂ ਅਗਲੀ ਸਵੇਰ, ਸੋਮਵਾਰ ਸਵੇਰੇ 10 ਵਜੇ ਇਹ ਅੰਕੜਾ 371 ਦਰਜ ਕੀਤਾ ਗਿਆ, ਜੋ ਕਿ ਪਿਛਲੇ ਦਿਨ ਦੇ ਮੁਕਾਬਲੇ ਮਾਮੂਲੀ ਜਿਹਾ ਬਿਹਤਰ ਸੀ; ਇਸ ਸਮੇਂ ਦੌਰਾਨ ਸ਼ਹਿਰ ਧੁਆਂਖੀ ਧੁੰਦ ਦੀ ਚਾਦਰ ’ਚ ਲਿਪਟਿਆ ਹੋਇਆ ਸੀ। ਸੋਮਵਾਰ ਸਵੇਰੇ 10 ਵਜੇ ਸਮੁੱਚਾ ਏ. ਕਿਊ. ਆਈ. 371 ਸੀ, ਜੋ ਕਿ 2021 ਤੋਂ ਬਾਅਦ ਦੀਵਾਲੀ ਤੋਂ ਅਗਲੇ ਦਿਨ ਲਈ ਸਭ ਤੋਂ ਉੱਚਾ ਪੱਧਰ ਹੈ। ਡਾਟਾ ਦਰਜ ਕਰਨ ਵਾਲੇ 51 ਨਿਗਰਾਨੀ ਕੇਂਦਰਾਂ ’ਚੋਂ, 14 ‘ਗੰਭੀਰ’ ਸ਼੍ਰੇਣੀ ’ਚ, 4 ‘ਖਰਾਬ’ ਸ਼੍ਰੇਣੀ ’ਚ ਅਤੇ ਬਾਕੀ 33 ‘ਬਹੁਤ ਖਰਾਬ’ ਸ਼੍ਰੇਣੀ ’ਚ ਸਨ। ਦਿੱਲੀ ਟੈਕਨਾਲੋਜੀਕਲ ਯੂਨੀਵਰਸਿਟੀ ’ਚ ਸਭ ਤੋਂ ਖਰਾਬ ਅੰਕੜਾ 439 ਦਰਜ ਕੀਤਾ ਗਿਆ। ਸਵੇਰੇ 8 ਵਜੇ ਸਮੁੱਚਾ ਏ. ਕਿਊ. ਆਈ. 370 ਸੀ। ਸੀ. ਪੀ. ਸੀ. ਬੀ. ਦੇ ਅੰਕੜਿਆਂ ਅਨੁਸਾਰ, ਦੀਵਾਲੀ ਵਾਲੇ ਦਿਨ ਏ. ਕਿਊ. ਆਈ. 376 ਸੀ, ਜੋ ਕਿ 2021 (ਜਦੋਂ ਇਹ 382 ਸੀ) ਤੋਂ ਬਾਅਦ ਤਿਉਹਾਰ ਵਾਲੇ ਦਿਨ ਦਰਜ ਕੀਤਾ ਗਿਆ ਸਭ ਤੋਂ ਉੱਚਾ ਪੱਧਰ ਹੈ। ਤਿਉਹਾਰ ਤੋਂ ਅਗਲੇ ਦਿਨ ਵੀ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਰਿਹਾ। ਦੀਵਾਲੀ ਤੋਂ ਅਗਲੇ ਦਿਨ ਪੂਰੇ ਦਿਨ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 2025 ’ਚ 351, 2024 ’ਚ 338, 2023 ’ਚ 360, 2022 ’ਚ 302 ਤੇ 2021 ’ਚ 462 ਸੀ। ਸੋਮਵਾਰ ਨੂੰ ਸ਼ਹਿਰ ’ਚ ਧੂੰਏਂ ਅਤੇ ਧੁੰਦ ਦੀ ਸੰਘਣੀ ਪਰਤ ਛਾਈ ਰਹੀ, ਜਿਸ ਕਾਰਨ ਸਵੇਰ ਦੇ ਸਮੇਂ ਦਿੱਲੀ ਦੇ ਦੋਵਾਂ ਪ੍ਰਮੁੱਖ ਮੌਸਮ ਕੇਂਦਰਾਂ ’ਤੇ ਦੇਖਣ ਦੀ ਸਮਰੱਥਾ ’ਚ ਭਾਰੀ ਕਮੀ ਆਈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਧੁੰਦ ਦੇ ਨਾਲ-ਨਾਲ ਧੂੰਆਂ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏ. ਕਿਊ. ਆਈ. ’ਚ ਆਈ ਗਿਰਾਵਟ ਅਤੇ ਧੁੰਦਲੇ ਹਾਲਾਤ ਦਾ ਕਾਰਨ ਖੁਸ਼ਕ ਮੌਸਮ ਅਤੇ ਹਵਾਵਾਂ ਦਾ ਸ਼ਾਂਤ ਰਹਿਣਾ ਹੈ। ਇਸ ਦੌਰਾਨ ਏ. ਕਿਊ. ਆਈ.ਇਨ ’ਤੇ ਮੌਜੂਦਾ ਸਮੇਂ ਦੇ ਅੰਕੜਿਆਂ ਨੇ ਦਿਖਾਇਆ ਕਿ ਦੀਵਾਲੀ ਤੋਂ ਬਾਅਦ ਦਿੱਲੀ ਦਾ ਏ. ਕਿਊ. ਆਈ. ਵਧ ਕੇ 2,283 ਹੋ ਗਿਆ ਸੀ। ਇਸ ਪਲੇਟਫਾਰਮ ਅਨੁਸਾਰ ਐਤਵਾਰ ਰਾਤ 9 ਵਜੇ ਛੇ ਹੋਰ ਭਾਰਤੀ ਸ਼ਹਿਰਾਂ ’ਚ ਵੀ ਏ. ਕਿਊ. ਆਈ. ਦਾ ਪੱਧਰ 1,000 ਤੋਂ ਉੱਪਰ ਦਰਜ ਕੀਤਾ ਗਿਆ। ਸੋਮਵਾਰ ਸਵੇਰੇ, ਏ. ਕਿਊ. ਆਈ.ਇਨ ਨੇ ਦਿੱਲੀ ਦੀ ਹਵਾ ਦੀ ਗੁਣਵੱਤਾ 637 ਦਰਜ ਕੀਤੀ, ਜਿਸਨੂੰ ‘ਖ਼ਤਰਨਾਕ’ ਸ਼੍ਰੇਣੀ ’ਚ ਰੱਖਿਆ ਗਿਆ ਹੈ। ਬਵਾਨਾ, ਬੁਰਾੜੀ, ਜਹਾਂਗੀਰਪੁਰੀ, ਸੋਨੀਆ ਵਿਹਾਰ, ਪੰਜਾਬੀ ਬਾਗ, ਓਖਲਾ ਅਤੇ ਰੋਹਿਣੀ ਸਮੇਤ ਕਈ ਇਲਾਕਿਆਂ ’ਚ ਸੋਮਵਾਰ ਨੂੰ ਵੀ ਹਵਾ ਦੀ ਗੁਣਵੱਤਾ ਬਹੁਤ ਖਰਾਬ ਰਹੀ, ਜਿਥੇ ਐਤਵਾਰ ਰਾਤ ਤੋਂ ਹੀ ਪ੍ਰਦੂਸ਼ਣ ਦਾ ਪੱਧਰ ਉੱਚਾ ਬਣਿਆ ਹੋਇਆ ਸੀ। ਪਟਾਕੇ ਚਲਾਉਣ ’ਤੇ ਪਾਬੰਦੀਆਂ ਦੇ ਬਾਵਜੂਦ ਐਤਵਾਰ ਸ਼ਾਮ ਨੂੰ ਦਿੱਲੀ ਦੇ ਕਈ ਹਿੱਸਿਆਂ ’ਚ ਆਤਿਸ਼ਬਾਜ਼ੀ ਹੁੰਦੀ ਰਹੀ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ 1 ਸਾਲ ’ਚ 56,183 ਕੰਪਿਊਟਰ ਦਿੱਤੇ ਅਗਲੀ ਖ਼ਬਰ ਪੰਜਾਬ ਸਰਕਾਰ ਨੇ 6 ਮਹੀਨਿਆਂ ’ਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ- ਹਰਪਾਲ ਸਿੰਘ ਚੀਮਾ
Ad Position 24