27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਗੁਹਾਟੀ ਦੇ ਹੋਟਲ ’ਚ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ

ਗੁਹਾਟੀ ਦੇ ਹੋਟਲ ’ਚ 5 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਜਾਇਦਾਦ ਦੇ ਮਾਲਕ ਤੇ ਕਿਰਾਏਦਾਰ ਵਿਚਕਾਰ ਵਿਵਾਦ ਨੇ ਧਾਰਿਆ ਖੂਨੀ ਰੂਪ

Ad Position 21
No active advertisement
ਅਜੀਤ ਡੈਸਕ 27-10-2026

ਜਾਇਦਾਦ ਦੇ ਮਾਲਕ ਤੇ ਕਿਰਾਏਦਾਰ ਵਿਚਕਾਰ ਵਿਵਾਦ ਨੇ ਧਾਰਿਆ ਖੂਨੀ ਰੂਪ

ਗੁਹਾਟੀ, 26 ਅਕਤੂਬਰ (ਪੀ.ਟੀ.ਆਈ.)-ਸੋਮਵਾਰ ਰਾਤ ਗੁਹਾਟੀ ਦੇ ਇਕ ਹੋਟਲ ’ਚ ਜਾਇਦਾਦ ਦੇ ਮਾਲਕ ਅਤੇ ਉਸ ਦੇ ਕਿਰਾਏਦਾਰ ਵਿਚਕਾਰ ਹੋਏ ਵਿਵਾਦ ਦੌਰਾਨ ਪੰਜ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਅਨੁਸਾਰ, ਇਹ ਘਟਨਾ ਰਾਤ ਕਰੀਬ 9 ਵਜੇ ਜੀ.ਐਸ. ਰੋਡ ’ਤੇ ਸਥਿਤ ‘ਹੋਟਲ ਬਿਲਾਸ ਇਨ’ ’ਚ ਵਾਪਰੀ। ਇਹ ਹੋਟਲ ‘ਬੋਰਾ ਸਰਵਿਸ’ ਦੇ ਸਾਹਮਣੇ ਹੈ। ਪੁਲਿਸ ਕਮਿਸ਼ਨਰ ਪਾਰਥ ਸਾਰਥੀ ਮਹੰਤ ਨੇ ਦੱਸਿਆ ਕਿ ਛੇ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ’ਚੋਂ ਪੰਜ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ, ਜੋ ਕਿ ਜਾਇਦਾਦ ਦਾ ਕਿਰਾਏਦਾਰ (ਪੱਟੇਦਾਰ) ਹੈ, ਨੂੰ ਘਟਨਾ ਦੇ ਇਕ ਘੰਟੇ ਦੇ ਅੰਦਰ ਹੀ ਫੜ ਲਿਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ’ਚ ਵਰਤਿਆ ਗਿਆ ਹਥਿਆਰ, .32 ਬੋਰ ਦਾ ਲਾਇਸੰਸਸ਼ੁਦਾ ਪਿਸਤੌਲ, ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਰਨ ਵਾਲੇ ਸਾਰੇ ਵਿਅਕਤੀ ਹੋਟਲ ਦੇ ਮਾਲਕ ਨਾਲ ਜੁੜੇ ਹੋਏ ਸਨ। ਕਿਰਾਏਦਾਰ ਨੇ ਗੋਲੀਆਂ ਚਲਾਈਆਂ ਤੇ ਉਨ੍ਹਾਂ ਨੂੰ ਮਾਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ. ਦੀ ਰਾਜਧਾਨੀ ’ਚ ‘ਟ੍ਰਿਪਲ ਮਰਡਰ’ ਤੋਂ ਸਪੱਸ਼ਟ, ਭਾਜਪਾ ਰਾਜ ’ਚ ਕਾਨੂੰਨ ਵਿਵਸਥਾ ਢਹਿ-ਢੇਰੀ-ਸੰਜੇ ਸਿੰਘ ਅਗਲੀ ਖ਼ਬਰ ਲੂਲਾ ਦਾ ਸਿਲਵਾ ਚੌਥੀ ਵਾਰ ਬਣੇ ਬ੍ਰਾਜ਼ੀਲ ਦੇ ਰਾਸ਼ਟਰਪਤੀ
Ad Position 24