ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੰਘੇ ਦਿਨੀਂ ਮਾਨਸਾ ਵਿਚ ਮੰਦਭਾਗੀ ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰ ਦੀਆਂ ਜੋ ਜਾਇਜ਼ ਮੰਗਾਂ ਸਨ ਉਨ੍ਹਾਂ ਨੂੰ ਸੂਬਾ ਸਰਕਾਰ ਨੇ ਮੰਨ ਲਿਆ ਹੈ। ਹੁਣ ਮ੍ਰਿਤਕ ਦੇਹ ਦਾ ਸਸਕਾਰ ਕਦੋਂ ਕਰਨਾ ਹੈ ਇਹ ਪਰਿਵਾਰ ਅਤੇ ਉਥੇ ਬਣੀ ਐਕਸ਼ਨ ਕਮੇਟੀ ਵਲੋਂ ਤੈਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਨਾਲ ਪਿਛਲੇ ਸਾਢੇ ਚਾਰ ਸਾਲਾਂ ਤੋਂ ਸੂਬੇ ਦੇ ਵਿਕਾਸ ਲਈ ਬਣਦਾ ਰੂਰਲ ਡਿਵੈਲਪਮੈਂਟ ਵੰਡ, ਵੈਟ ਦਾ ਪੈਸਾ ਮੰਗਿਆ ਜਾ ਰਿਹਾ ਹੈ ਜੋ ਕੇਂਦਰ ਸਰਕਾਰ ਵਲੋਂ ਦੇਣ ਲੱਗਿਆਂ ਆਨਾ-ਕਾਨੀ ਕੀਤੀ ਜਾ ਰਹੀ ਹੈ। ਅਜਿਹੇ ਧੱਕੇ ਤੋਂ ਬਾਅਦ ਭਾਜਪਾਈ ਕਿਹੜੇ ਮੂੰਹ ਨਾਲ ਪੰਜਾਬ ਵਿਚ ਵੋਟਾਂ ਮੰਗਣ ਆ ਰਹੇ ਹਨ। ਇਸ ਤੋਂ ਇਲਾਵਾ ਸਿੱਧਾ ਸਿੱਧਾ ਪੰਜਾਬ ਨੂੰ ਚੁਣੌਤੀ ਦਿੰਦਿਆਂ ਚੰਡੀਗੜ੍ਹ ਦੀ ਵਿਧਾਨ ਸਭਾ ਨੂੰ ਅਲੱਗ ਬਣਾਉਣ, ਪੰਜਾਬ ਯੂਨੀਵਰਸਿਟੀ ਦੀ ਸਿੰਡੀਕੇਟ ਨੂੰ ਅਲੱਗ ਬਣਾ ਦਿਆਂਗੇ, ਹਰਿਆਣਾ, ਰਾਜਸਥਾਨ ਨੂੰ ਪਾਣੀ ਪੰਜਾਬ ਵਿਚੋਂ ਦੇਣ ਦੀ ਗੱਲ ਕਰਦੇ ਹਨ, ਕਦੇ ਕਹਿੰਦੇ ਹਨ ਕਿ ਬੀ.ਬੀ.ਐਮ.ਬੀ. ਦੀ ਸਾਰੀ ਮੈਨੇਜਮੈਂਟ ਨੂੰ ਬਦਲਣ ਦੀ ਗੱਲ ਕਰਦੇ ਹਨ ਉਹ ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਦੱਸ ਕੇ ਵੋਟਾਂ ਲੈਣ ਪਹੁੰਚ ਰਹੇ ਹਨ ਉਨ੍ਹਾਂ ਦਾ ਪੰਜਾਬੀ ਵਿਰੋਧ ਨਾ ਕਰਨ ਤਾਂ ਹੋਰ ਕੀ ਕਰਨ। ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਗਰੂਰ ਆਏ ਫਿਰ ਅਕਾਲੀ ਦਲ ਬਾਦਲ ਦੇ ਆਗੂ ਸੰਗਰੂਰ ਪਹੁੰਚੇ ਹੁਣ ਰਾਹੁਲ ਗਾਂਧੀ ਵੀ ਉਥੇ ਆਉਣਗੇ। ਪ੍ਰੰਤੂ ਇਹ ਆਗੂ ਇਹ ਜ਼ਰੂਰ ਦੱਸਿਆ ਕਰਨ ਕੀ ਸੂਬੇ ਅੰਦਰ ਨਸ਼ੇ ਦਾ ਹੜ੍ਹ ਕਿਨ੍ਹਾਂ ਦੀਆਂ ਸਰਕਾਰਾਂ ਵੇਲੇ ਆਉਣਾ ਸ਼ੁਰੂ ਹੋਇਆ। ਸਵਾਏ ਭਗਵੰਤ ਮਾਨ ਨੂੰ ਮੰਦਾ ਚੰਗਾ ਬੋਲਣ ਦੇ ਇਨ੍ਹਾਂ ਨੂੰ ਨਸ਼ਿਆਂ ਖਿਲਾਫ ਠੋਸ ਰਣਨੀਤੀ ’ਤੇ ਗੱਲ ਕਰਨੀ ਚਾਹੀਦੀ ਹੈ।
ਝੋਟਾ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨੀਆਂ-ਭਗਵੰਤ ਮਾਨ
ਝੋਟਾ ਦੇ ਪਰਿਵਾਰ ਦੀਆਂ ਸਾਰੀਆਂ ਮੰਗਾਂ ਮੰਨੀਆਂ-ਭਗਵੰਤ ਮਾਨ
ਅਜੀਤ ਡੈਸਕ
27-10-2026