24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਸੁਖਪਾਲ ਸਿੰਘ ਖਹਿਰਾ ਮੁਅੱਤਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਿਫਰ ਕਾਲ ਦੌਰਾਨ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਦੀ ਇਤਰਾਜਯੋਗ ਸ਼ਬਦਾਵਲੀ, ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਅਤੇ ਸਮਾਂ ਜਾਇਆ ਕਰਨ ...

Ad Position 21
No active advertisement
ਅਜੀਤ ਡੈਸਕ 24-10-2026

 ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸਿਫਰ ਕਾਲ ਦੌਰਾਨ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਦੀ ਇਤਰਾਜਯੋਗ ਸ਼ਬਦਾਵਲੀ, ਸਦਨ ਦੀ ਕਾਰਵਾਈ ’ਚ ਵਿਘਨ ਪਾਉਣ ਅਤੇ ਸਮਾਂ ਜਾਇਆ ਕਰਨ ਅਤੇ ਸਪੀਕਰ ਦੇ ਹੁਕਮ ਦੀ ਪ੍ਰਵਾਹ ਨਾ ਕਰਨ ਲਈ ਕਾਂਗਰਸ ਮੈਂਬਰ ਸੁਖਪਾਲ ਸਿੰਘ ਖਹਿਰਾ ਨੂੰ ਸਦਨ ਦੀ ਬਾਕੀ ਰਹਿੰਦੀ ਕਾਰਵਾਈ ਲਈ ਮੁਅੱਤਲ ਕਰਨ ਲਈ ਮਤਾ ਲਿਆਂਦਾ ਗਿਆ, ਹਾਲਾਕਿ ਕਾਂਗਰਸ ਮੈਂਬਰ ਇਸ ਤੋਂ ਪਹਿਲਾਂ ਸਦਨ ਤੋਂ ਵਾਕ ਆਊਟ ਕਰਕੇ ਜਾ ਚੁੱਕੇ ਸਨ। ਸਦਨ ਵਲੋਂ ਇਸ ਮਤੇ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਚੀਮਾ ਨੇ ਕਿਹਾ ਕਿ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਲਈ ਬੰਦੂਆਂ ਮਜ਼ਦੂਰਾਂ ਅਤੇ ਚੱਪਲ ਚੱਟ ਵਰਗੇ ਸ਼ਬਦ ਵੀ ਵਰਤੇ। ਸ. ਚੀਮਾ ਵਲੋਂ ਕਾਂਗਰਸ ਮੈਂਬਰ ਵਲੋਂ ਸਵਾਲਾਂ-ਜਵਾਬਾਂ ਦੌਰਾਨ ਹੋਏ ਰੌਲੇ-ਰੱਪੇ ਲਈ ਵੀ ਇਕ ਨਿੰਦਾ ਪ੍ਰਸਤਾਵ ਪੇਸ਼ ਕੀਤਾ ਤੇ ਕਿਹਾ ਕਿ ਕਾਂਗਰਸ ਮੈਂਬਰ ਗਰੀਬਾਂ ਤੇ ਦਲਿਤਾਂ ਦੀ ਤੌਹੀਨ ਕਰਦੇ ਹਨ। ਕਾਂਗਰਸ ਮੈਂਬਰਾਂ ਦੀ ਗੈਰ ਹਾਜਰੀ ’ਚ ਇਹ ਮਤਾ ਵੀ ਪਾਸ ਹੋ ਗਿਆ। ਸਾਬਕਾ ਮੰਤਰੀ ਚੇਤਨ ਸਿੰਘ ਜੋੜਮਾਜਰਾਂ ਨੇ ਸਦਨ ਵਿਚ ਅਦਾਲਤੀ ਵਿਆਹ ਦਾ ਮੁੱਦਾ ਉਠਾਦਿਆ ਕਿਹਾ ਕਿ ਇਨ੍ਹਾਂ ਲਈ ਲੜਕੇ ਤੇ ਲੜਕੀ ਦੇ ਮਾਪਿਆਂ ਦੀ ਰਜਾਮੰਦੀ ਵੀ ਲਈ ਜਾਣੀ ਚਾਹੀਦੀ ਹੈ। ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਜ਼ੀਰਕਪੁਰ, ਡੇਰਾਬਸੀ ਤੇ ਲਾਲੜੂ ਲਈ ਨਹਿਰੀ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਲਗਾਤਾਰ ਲੇਟ ਹੋਣ ਦਾ ਮੁੱਦਾ ਉਠਾਇਆ। ਲੇਕਿਨ ਸਿੰਜਾਈ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਛੇਤੀ ਜ਼ਮੀਨ ਦੀ ਪ੍ਰਾਪਤੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

 

Ad Position 22
No active advertisement
ਪਿਛਲੀ ਖ਼ਬਰ ਅਰੁਣਾਚਲ ਸਰਹੱਦ ’ਤੇ ਚੀਨੀ ਫ਼ੌਜ ਨਾਲ ਟਕਰਾਅ ਜਾਰੀ ਆਈ.ਟੀ.ਬੀ.ਪੀ. ਵਲੋਂ ਸ਼ੌਰਿਆ ਕਮਾਂਡੋ ਟੀਮਾਂ ਤਾਇਨਾਤ ਅਗਲੀ ਖ਼ਬਰ ਖਹਿਰਾ ਹਮੇਸ਼ਾ ਵਰਤਦੇ ਹਨ ਇਤਰਾਜ਼ਯੋਗ ਸ਼ਬਦਾਵਲੀ-ਚੀਮਾ
Ad Position 24