13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਮੁੱਖ ਚੋਣ ਕਮਿਸ਼ਨਰ ਦੇ ਆਉਂਦੇ ਹਨ ਮੈਸੇਜ-ਰਾਹੁਲ ਗਾਂਧੀ

ਮੁੱਖ ਚੋਣ ਕਮਿਸ਼ਨਰ ਦੇ ਆਉਂਦੇ ਹਨ ਮੈਸੇਜ-ਰਾਹੁਲ ਗਾਂਧੀ

Ad Position 21
No active advertisement
ਅਜੀਤ ਡੈਸਕ 13-10-2026

ਨਵੀਂ ਦਿੱਲੀ, 12 ਅਕਤੂਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੱਕ ਲੋਕਤੰਤਰ ਬਚਾਓ ਮਾਰਚ ਤੋਂ ਪਹਿਲਾਂ ਕੀਤੀ ਪ੍ਰੈੱਸ ਕਾਨਫ਼ਰੰਸ ’ਚ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਉਨ੍ਹਾਂ ਨੂੰ ਮੈਸੇਜ ਆਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਪ੍ਰੈੱਸ ਕਾਨਫ਼ਰੰਸ ਵੇਖ ਰਹੇ ਹਨ। ਰਾਹੁਲ ਗਾਂਧੀ ਨੇ ਉਕਤ ਬਿਆਨ ਇਕ ਪੱਤਰਕਾਰ ਵਲੋਂ ਪੁੱਛੇ ਉਸ ਸਵਾਲ ਦੇ ਜਵਾਬ ’ਚ ਦਿੱਤਾ, ਜਿਸ ’ਚ ਉਸ ਨੇ ਪੁੱਛਿਆ ਸੀ ਕਿ ਕੀ ਗਿਆਨੇਸ਼ ਕੁਮਾਰ ਨੇ ਕਦੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ? ਰਾਹੁਲ ਗਾਂਧੀ ਦੇ ਇਸ ਦਾਅਵੇ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਮੈਸੇਜ ਦਾ ਕੀ ਜਵਾਬ ਦਿੱਤਾ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਤੁਸੀਂ ਗਵਾਹ ਬਣ ਜਾਉ। ਤੁਸੀਂ ਜੁਰਮ ਕੀਤਾ ਹੈ ਪਰ ਤੁਸੀਂ ਮੁੱਖ ਅਪਰਾਧੀ ਨਹੀਂ ਹੋ। ਤੁਸੀਂ ਗਲਤੀ ਕੀਤੀ ਹੈ, ਅਸਤੀਫ਼ਾ ਦਿਓ ਅਤੇ ਰਸਤੇ ਤੋਂ ਹਟ ਜਾਓ। ਅਸੀਂ ਤੁਹਾਨੂੰ ਮੁਆਫ਼ ਕਰਨ ਬਾਰੇ ਵੀ ਸੋਚ ਸਕਦੇ ਹਾਂ, ਕਿਉਂਕਿ ਇਹ ਇਸ ਦੇਸ਼ ਦੀ ਸੇਵਾ ਹੋਵੇਗੀ।
ਇਹ ਅੰਦੋਲਨ ਸ਼ਿਵ ਦਾ ਤਾਂਡਵ ਹੈ- ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਣ ਅਤੇ ਅੱਗੇ ਅੰਦੋਲਨ ਹੋਰ ਤਿੱਖਾ ਹੋਣ ਦਾ ਹੋਕਾ ਦਿੰਦਿਆਂ ਕਿਹਾ ਕਿ ਇਹ ਅੰਦੋਲਨ ਸ਼ਿਵ ਦਾ ਤਾਂਡਵ ਹੈ। ਵਿਰੋਧੀ ਧਿਰਾਂ ਵਲੋਂ ਗਿਆਨੇਸ਼ ਕੁਮਾਰ ਦੇ ਖ਼ਿਲਾਫ਼ ਖੋਲ੍ਹੇ ਮੋਰਚੇ ’ਚ ਪਹਿਲਾਂ ਚੋਣ ਕਮਿਸ਼ਨ ਦੇ ਦਫ਼ਤਰ ਪਹੁੰਚਣ, ਫਿਰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਪੁਲਿਸ ਵਲੋਂ ਹਿਰਾਸਤ ’ਚ ਲੈ ਲਿਆ ਗਿਆ ਜਿਸ ਤੋਂ ਬਾਅਦ ਸੋਮਵਾਰ ਨੂੰ ਉਹ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਮਾਰਚ ਕਰ ਰਹੇ ਹਨ। ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੋਂ ਬਾਅਦ ਵਿਰੋਧੀ ਧਿਰਾਂ ਦੀ ਰਣਨੀਤੀ ਨੂੰ ਲੈ ਕੇ ਕੋਈ ਖੁਲਾਸਾ ਨਾ ਕਰਦਿਆਂ ਕਿਹਾ ਕਿ ਤਾਂਡਵ ਕਿਸੇ ਰਣਨੀਤੀ ਨਾਲ ਨਹੀਂ ਕੀਤਾ ਜਾਂਦਾ ਅਤੇ ਵਿਰੋਧੀ ਧਿਰਾਂ ਲੋਕਤੰਤਰ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਛੱਡਣਗੀਆਂ। 
ਭਾਜਪਾ ਦਾ ਪਲਟਵਾਰ
ਭਾਜਪਾ ਨੇ ਰਾਹੁਲ ਗਾਂਧੀ ਦੇ ਦਾਅਵਿਆਂ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਦੇ ਖ਼ਿਲਾਫ਼ ਦੋਸ਼ ਲਾ ਰਹੇ ਹਨ ਤਾਂ ਸਬੂਤ ਵੀ ਦੇਣ। ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਨੂੰ ਦੋਸ਼ ਨਹੀਂ, ਸਗੋਂ ਸੱਚ ਤੇ ਸਬੂਤ ਚਾਹੀਦੇ ਹਨ। ਉਹ ਰਾਸ਼ਟਰਪਤੀ ਕੋਲ ਗਏ ਤਾਂ ਉਥੇ ਵੀ ਉਨ੍ਹਾਂ ਤੋਂ ਸਬੂਤ ਮੰਗੇ ਗਏ।­ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਕਈ ਵਾਰ ਅਦਾਲਤਾਂ ’ਚ ਆਪਣੀ ਗੱਲ ਰੱਖ ਚੁੱਕੇ ਹਨ ਪਰ ਇੰਝ ਲਗਦਾ ਹੈ ਕਿ ਰਾਹੁਲ ਗਾਂਧੀ ਖੁਦ ਨੂੰ ਨੇਮਾਂ ਅਤੇ ਕਾਨੂੰਨ ਤੋਂ ਵੀ ਉਪਰ ਮੰਨਦੇ ਹਨ।

 

Ad Position 22
No active advertisement
ਪਿਛਲੀ ਖ਼ਬਰ ‘ਇੰਡੀਆ’ ਗੱਠਜੋੜ ਦੇ ਆਗੂਆਂ ਵਲੋਂ ਸੁਪਰੀਮ ਕੋਰਟ ਤੱਕ ਮਾਰਚ ਅਗਲੀ ਖ਼ਬਰ ਸਰਕਾਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲਾ ‘ਜੰਤਰ-ਮੰਤਰ’ ਹੁਣ ਰਹੇਗਾ ਬਿਲਕੁਲ ‘ਖ਼ਾਮੋਸ਼’
Ad Position 24